ਮੁੰਬਈ (ਬਿਊਰੋ)– ‘ਇੰਡੀਅਨ ਆਈਡਲ’ ਦੀ ਜੱਜ ਨੇਹਾ ਕੱਕੜ ਪਿਛਲੇ ਕੁਝ ਸਮੇਂ ਤੋਂ ਰਿਐਲਿਟੀ ਸ਼ੋਅ ਤੋਂ ਗਾਇਬ ਹੈ। ਉਸ ਦੀ ਜਗ੍ਹਾ ਉਸ ਦੀ ਵੱਡੀ ਭੈਣ ਸੋਨੂੰ ਕੱਕੜ ਨੇ ਜੱਜ ਦੀ ਜ਼ਿੰਮੇਵਾਰੀ ਸੰਭਾਲੀ ਹੈ। ਇਸ ਵਿਚਾਲੇ ਨੇਹਾ ਤੇ ਉਸ ਦੇ ਪਤੀ ਰੋਹਨਪ੍ਰੀਤ ਨੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਲਈ ਈਦ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਸਨ।
ਮਜ਼ੇਦਾਰ ਗੱਲ ਇਹ ਹੈ ਕਿ ਨੇਹਾ ਦੇ ਢਿੱਲੇ ਕੱਪੜਿਆਂ ਨੇ ਉਸ ਦੀ ਪ੍ਰੈਗਨੈਂਸੀ ਦੀ ਅਫਵਾਹ ਨੂੰ ਹਵਾ ਦੇ ਦਿੱਤੀ ਹੈ। ਹਾਲ ਹੀ ’ਚ ਨੇਹਾ ਪਤੀ ਰੋਹਨਪ੍ਰੀਤ ਨਾਲ ਮੁੰਬਈ ’ਚ ਨਜ਼ਰ ਸੀ। ਇਸ ਦੌਰਾਨ ਉਸ ਨੇ ਬੇਹੱਦ ਢਿੱਲੀ ਟੀ-ਸ਼ਰਟ ਪਹਿਨ ਰੱਖੀ ਸੀ। ਇਸ ਨੂੰ ਦੇਖ ਕੇ ਹੁਣ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕਿ ਕਿਤੇ ਨੇਹਾ ਪ੍ਰੈਗਨੈਂਟ ਤਾਂ ਨਹੀਂ ਹੈ। ਹੁਣ ਸੱਚ ਕੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਕਿਉਂਕਿ ਅਜੇ ਤਕ ਇਸ ਗੱਲ ਨੂੰ ਲੈ ਕੇ ਕੋਈ ਅਧਿਕਾਰਕ ਬਿਆਨ ਨੇਹਾ ਜਾਂ ਰੋਹਨਪ੍ਰੀਤ ਵਲੋਂ ਨਹੀਂ ਆਇਆ ਹੈ।
ਦੱਸ ਦੇਈਏ ਕਿ ਨੇਹਾ ਨੂੰ ਇੰਸਟਾਗ੍ਰਾਮ ’ਤੇ 60 ਮਿਲੀਅਨ ਤੋਂ ਵੱਧ ਲੋਕ ਫਾਲੋਅ ਕਰਦੇ ਹਨ। ਹਾਲ ਹੀ ’ਚ ਨੇਹਾ ਕੱਕੜ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਲਿਖਿਆ ਸੀ, ‘60 ਮਿਲੀਅਨ ਪਿਆਰ। ਮੈਂ ਖੁਸ਼ ਨਹੀਂ ਬਹੁਤ ਖੁਸ਼ ਹਾਂ। ਤੁਸੀਂ ਸਾਰੇ ਆਪਣੀ ਨੇਹੂ ਨੂੰ ਜਿੰਨਾ ਪਿਆਰ ਦਿੰਦੇ ਹੋ, ਉਸ ਦੀ ਤੁਲਨਾ ਕਿਸੇ ਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ ਹੈ। ਤੁਸੀਂ ਹੋ ਤਾਂ ਨੇਹਾ ਕੱਕੜ ਹੈ। ਧੰਨਵਾਦ। ਤੁਹਾਡੇ ’ਚੋਂ ਹਰ ਇਕ ਮੇਰੇ ਸਭ ਤੋਂ ਖ਼ਾਸ ਲੋਕਾਂ ’ਚੋਂ ਇਕ ਹੈ।’
ਨੇਹਾ ਨੇ ਹਿਮੇਸ਼ ਰੇਸ਼ਮੀਆ ਤੇ ਵਿਸ਼ਾਲ ਡਡਲਾਨੀ ਨਾਲ ‘ਇੰਡੀਅਨ ਆਈਡਲ 12’ ਨੂੰ ਜੱਜ ਕੀਤਾ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਪ੍ਰਸ਼ੰਸਕਾਂ ਦੀ ਫੇਵਰੇਟ ਜੋੜੀ ਹੈ। ਦੋਵਾਂ ਦੀ ਪ੍ਰੇਮ ਕਹਾਣੀ ਵੀ ਬੇਹੱਦ ਕਿਊਟ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਨੇ ਸੋਸ਼ਲ ਮੀਡੀਆ ’ਤੇ ਧਮਾਲ ਮਚਾ ਦਿੱਤੀ ਸੀ। ਦੱਸ ਦੇਈਏ ਕਿ ਦੋਵਾਂ ਨੇ ਪਿਛਲੇ ਸਾਲ 2020 ’ਚ ਵਿਆਹ ਕਰਵਾਇਆ ਸੀ। ਦੋਵਾਂ ਨੇ ਵਿਆਹ ਕੋਰੋਨਾ ਕਾਲ ਦੌਰਾਨ ਕਰਵਾਇਆ ਸੀ। ਉਨ੍ਹਾਂ ਦੇ ਵਿਆਹ ’ਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਾਜ ਕੁੰਦਰਾ ਦੇ ਹੱਕ ’ਚ ਸ਼ਿਲਪਾ ਸ਼ੈੱਟੀ, ਕਿਹਾ- ‘ਮੇਰਾ ਪਤੀ ਅਸ਼ਲੀਲ ਨਹੀਂ ਇਰਾਟਿਕ ਫ਼ਿਲਮਾਂ ਬਣਾਉਂਦੈ’
NEXT STORY