ਮੁੰਬਈ(ਬਿਊਰੋ)- ਬਾਲੀਵੁੱਡ ਮਸ਼ਹੂਰ ਸਿੰਗਰ ਨੇਹਾ ਕੱਕੜ ਦਾ 35ਵਾਂ ਜਨਮਦਿਨ ਮਨਾਂ ਰਹੀ ਹੈ। 6 ਜੂਨ 1988 ਨੂੰ ਰਿਸ਼ੀਕੇਸ਼, ਉੱਤਰਾਖੰਡ 'ਚ ਪੈਦਾ ਹੋਈ ਨੇਹਾ ਕੱਕੜ ਦੀ ਪਰਿਵਾਰਕ ਹਾਲਤ ਬਹੁਤ ਖਰਾਬ ਸੀ, ਉਸ ਕੋਲ ਆਪਣੀਆਂ ਨਿੱਜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੈਸੇ ਨਹੀਂ ਸਨ। ਉਨ੍ਹਾਂ ਦਾ ਬਚਪਨ ਬੇਹੱਦ ਗਰੀਬੀ 'ਚ ਬੀਤਿਆ। ਨੇਹਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਦੇ ਪਿਤਾ ਘਰ ਦਾ ਖਰਚਾ ਪੂਰਾ ਕਰਨ ਲਈ ਸਕੂਲ ਦੇ ਬਾਹਰ ਸਮੋਸੇ ਵੇਚਦੇ ਸਨ, ਜਿਸ ਕਾਰਨ ਸਕੂਲੀ ਬੱਚੇ ਉਸ ਨੂੰ ਤੰਗ ਕਰਦੇ ਸਨ। ਇੰਨਾ ਹੀ ਨਹੀਂ ਘਰੇਲੂ ਜ਼ਰੂਰਤਾਂ ਦੀ ਪੂਰਤੀ ਲਈ ਨੇਹਾ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਜਗਰਾਤੇ 'ਚ ਗਾਉਣ ਜਾਂਦੀ ਸੀ, ਤਾਂ ਜੋ ਪਰਿਵਾਰ ਦੀ ਆਰਥਿਕ ਹਾਲਤ 'ਚ ਸੁਧਾਰ ਹੋ ਸਕੇ। ਨੇਹਾ ਕੱਕੜ ਨੇ ਬਹੁਤ ਛੋਟੀ ਉਮਰ ਵਿੱਚ ਹੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਲੈਣੀ ਸ਼ੁਰੂ ਕਰ ਦਿੱਤੀ ਸੀ।
ਜਦੋਂ ਨੇਹਾ ਕੱਕੜ 4 ਸਾਲ ਦੀ ਹੋ ਗਈ ਤਾਂ ਉਸਨੇ ਆਪਣੇ ਪਿਤਾ, ਵੱਡੇ ਭਰਾ ਟੋਨੀ ਕੱਕੜ ਅਤੇ ਵੱਡੀ ਭੈਣ ਸੋਨੂੰ ਕੱਕੜ ਦੇ ਨਾਲ ਜਾਗਰਣ 'ਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਨੇਹਾ ਨੇ ਹੌਲੀ-ਹੌਲੀ ਗਾਇਕੀ 'ਚ ਕਦਮ ਰੱਖਿਆ। 2005 'ਚ 18 ਸਾਲ ਦੀ ਉਮਰ ਵਿੱਚ, ਨੇਹਾ ਇੰਡੀਅਨ ਆਈਡਲ ਸੀਜ਼ਨ 2 ਦੇ ਆਡੀਸ਼ਨ ਲਈ ਮੁੰਬਈ ਗਈ ਸੀ। ਕੁਝ ਐਪੀਸੋਡਾਂ ਤੋਂ ਬਾਅਦ, ਨੇਹਾ ਨੂੰ ਉਸ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਸੀ। 2008 ਤੱਕ ਸੰਘਰਸ਼ ਕਰਨ ਤੋਂ ਬਾਅਦ, ਨੇਹਾ ਨੂੰ ਪਹਿਲਾ ਮੌਕਾ ਮੀਟ ਬ੍ਰੋਸ ਨੇ ਦਿੱਤਾ, ਬਾਅਦ 'ਚ ਨੇਹਾ ਕੱਕੜ ਆਪਣੇ ਪੂਰੇ ਪਰਿਵਾਰ ਨਾਲ ਦਿੱਲੀ ਚਲੀ ਗਈ ਕਿਉਂਕਿ ਉਹ ਗਾਇਕੀ ਵਿੱਚ ਕਰੀਅਰ ਬਣਾਉਣਾ ਚਾਹੁੰਦੀ ਸੀ। ਨੇਹਾ ਨੇ ਆਪਣੇ ਭਰਾ ਅਤੇ ਭੈਣ ਨਾਲ ਧਾਰਮਿਕ ਸਥਾਨਾਂ 'ਤੇ ਗਾਉਣਾ ਸ਼ੁਰੂ ਕੀਤਾ, ਜਿਸ ਵਿਚ ਜਾਗਰਣ ਵੀ ਸ਼ਾਮਲ ਸੀ।
ਨੇਹਾ ਕੱਕੜ ਨੇ ਹੁਣ ਤੱਕ ਹਿੰਦੀ, ਤਾਮਿਲ ਅਤੇ ਕੰਨੜ ਭਾਸ਼ਾਵਾਂ 'ਚ ਗੀਤ ਗਾਏ ਹਨ। ਅੱਜ, ਨੇਹਾ ਇੰਡਸਟਰੀ ਦੀ ਇੱਕ ਮਸ਼ਹੂਰ ਗਾਇਕਾ ਹੈ ਜੋ ਇੱਕ ਗੀਤ ਲਈ 10 ਲੱਖ ਰੁਪਏ ਚਾਰਜ ਕਰਦੀ ਹੈ। ਨੇਹਾ ਵਿਆਹਾਂ, ਇਵੈਂਟਾਂ ਅਤੇ ਰਿਐਲਿਟੀ ਸ਼ੋਅਜ਼ 'ਚ ਸ਼ਾਮਲ ਹੋਣ ਲਈ ਵੀ ਲੱਖਾਂ ਰੁਪਏ ਚਾਰਜ ਕਰਦੀ ਹੈ।
ਸਾਲ 2020 ਵਿੱਚ, ਨੇਹਾ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਰੋਹਨਪ੍ਰੀਤ ਸਿੰਘ ਨਾਲ ਵਿਆਹ ਕੀਤਾ ਹੈ। ਨੇਹਾ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੀ ਹੈ ਅਤੇ ਇੰਸਟਾਗ੍ਰਾਮ 'ਤੇ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣੇ ਪਤੀ ਨਾਲ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ।
‘ਹਮਾਰੇ ਬਾਰਹ’ ਦੇ ਨਿਰਮਾਤਾਵਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਸਮਰਥਨ ਲਈ ਕੀਤਾ ਧੰਨਵਾਦ
NEXT STORY