ਮੁੰਬਈ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਨੇਹਾ ਕੱਕੜ ਦਾ ਨਵਾਂ ਗੀਤ 'ਓ ਸੱਜਣਾ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਨੇਹਾ ਕੱਕੜ ਨਾਲ ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਵੀ ਨਜ਼ਰ ਆ ਰਹੀ ਹੈ। ਨੇਹਾ ਕੱਕੜ ਦਾ ਇਹ ਗੀਤ ਫਾਲਗੁਨੀ ਪਾਠਕ ਦੇ ਸੁਪਰਹਿੱਟ ਗੀਤ 'ਮੈਂਨੇ ਪਾਇਲ ਹੈ ਛਣਕਾਈ' ਦਾ ਰੀਕ੍ਰਿਏਸ਼ਨ ਹੈ। 'ਓ ਸੱਜਣਾ' ਗੀਤ ਨੂੰ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਹੈ। ਇਸ ਗੀਤ ਨੂੰ ਰੋਮਾਂਟਿਕ ਲਵ ਸਟੋਰੀ 'ਚ ਨਵੇਂ ਫਿਊਜ਼ਨ ਨਾਲ ਫਿਲਮਾਇਆ ਗਿਆ ਹੈ।
ਲੋਕਾਂ ਨੇ ਉਡਾਇਆ ਮਜ਼ਾਕ
ਦੱਸ ਦਈਏ ਕਿ ਨੇਹਾ ਕੱਕੜ ਇਸ ਗੀਤ ਨੂੰ ਲੈ ਕੇ ਫਾਲਗੁਨੀ ਪਾਠਕ ਦੇ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਅਸਲ 'ਚ, ਹੁਣ ਨੇਹਾ ਕੱਕੜ ਨੂੰ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਯੂਜ਼ਰਸ ਨੇਹਾ ਕੱਕੜ 'ਤੇ ਮਸ਼ਹੂਰ ਗੀਤ ਨੂੰ ਖ਼ਰਾਬ ਕਰਨ ਦਾ ਦੋਸ਼ ਲਗਾ ਰਹੇ ਹਨ। ਇਸ ਸਭ ਦੇ ਵਿਚਕਾਰ ਗਾਇਕਾ ਫਾਲਗੁਨੀ ਵੀ ਨੇਹਾ ਕੱਕੜ ਤੋਂ ਨਾਰਾਜ਼ ਨਜ਼ਰ ਆ ਰਹੀ ਹੈ। ਫਾਲਗੁਨੀ ਇੰਸਟਾਗ੍ਰਾਮ 'ਤੇ ਯੂਜ਼ਰਸ ਦੁਆਰਾ ਕੀਤੇ ਗਏ ਟ੍ਰੋਲ ਕੁਮੈਂਟਸ ਅਤੇ ਮੀਮਜ਼ ਨੂੰ ਲਗਾਤਾਰ ਸ਼ੇਅਰ ਕਰ ਰਹੀ ਹੈ।
ਫਾਲਗੁਨੀ ਪਾਠਕ ਵੀ ਹੈ ਨਾਰਾਜ਼
ਦੱਸ ਦੇਈਏ ਕਿ ਨੇਹਾ ਕੱਕੜ ਨੇ ਹਾਲ ਹੀ 'ਚ ਫਾਲਗੁਨੀ ਪਾਠਕ ਦੇ ਸੁਪਰਹਿੱਟ ਗੀਤ 'ਮੈਂਨੇ ਪਾਇਲ ਹੈ ਛਣਕਾਈ' ਦਾ ਰੀਮੇਕ ਬਣਾਇਆ ਹੈ। ਉਸ ਦੇ ਗੀਤ ਦਾ ਨਾਂ 'ਓ ਸੱਜਣਾ' ਹੈ, ਜਿਸ ਨੂੰ ਨਵੇਂ ਅੰਦਾਜ਼ ਅਤੇ ਧੁਨਾਂ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੀਤ 'ਚ ਨੇਹਾ ਕੱਕੜ ਸ਼ਾਨਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ। ਮਿਊਜ਼ਿਕ ਵੀਡੀਓ 'ਚ ਟੀ. ਵੀ. ਸਟਾਰ ਪ੍ਰਿਯਾਂਕ ਸ਼ਰਮਾ ਵੀ ਨਜ਼ਰ ਆ ਰਹੇ ਹਨ। ਨੇਹਾ ਦਾ ਇਹ ਗੀਤ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਨੇਹਾ ਦੀ ਆਵਾਜ਼ 'ਚ ਇਸ ਗੀਤ ਨੂੰ ਫੈਨਜ਼ ਹਜ਼ਮ ਨਹੀਂ ਕਰ ਪਾ ਰਹੇ ਹਨ। ਇਹ ਗੀਤ 90 ਦੇ ਦਹਾਕੇ ਦਾ ਸੁਪਰਹਿੱਟ ਗੀਤ ਹੈ, ਜੋ ਅੱਜ ਵੀ ਹਰ ਬੱਚੇ ਦੀ ਜ਼ੁਬਾਨ 'ਤੇ ਹੈ। ਉਸ ਸਮੇਂ ਦੇ ਬੱਚੇ ਅਤੇ ਨੌਜਵਾਨ ਵੀ ਇਸ ਗੀਤ ਨੂੰ ਬਹੁਤ ਪਸੰਦ ਕਰਦੇ ਸਨ।
ਮੀਮਜ਼ ਤੇ ਮੈਸੇਜ ਦਾ ਆਇਆ ਹੜ੍ਹ
ਫਾਲਗੁਨੀ ਪਾਠਕ ਨੇ ਇੰਸਟਾਗ੍ਰਾਮ 'ਤੇ ਨੇਹਾ ਕੱਕੜ ਨੂੰ ਟ੍ਰੋਲ ਕਰਦੇ ਹੋਏ ਕਈ ਮੀਮਜ਼ ਅਤੇ ਮੈਸੇਜ ਸ਼ੇਅਰ ਕੀਤੇ ਹਨ। ਸਾਫ਼ ਹੈ ਕਿ ਉਹ ਵੀ ਨੇਹਾ ਕੱਕੜ ਦੇ ਇਸ ਰੀਕ੍ਰਿਏਟਿਡ ਗੀਤ ਤੋਂ ਖੁਸ਼ ਨਹੀਂ ਹੈ। ਫਾਲਗੁਨੀ ਪਾਠਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਰੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀਆਂ ਹਨ। ਹਰ ਪੋਸਟ 'ਚ ਨੇਹਾ ਕੱਕੜ ਦੀ ਗਾਇਕੀ 'ਤੇ ਸਵਾਲ ਉਠਾਏ ਗਏ ਹਨ।
ਇੱਕ ਯੂਜ਼ਰ ਨੇ ਨੇਹਾ ਕੱਕੜ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਦਿਮਾਗ ਦੀ ਵਰਤੋਂ ਕਰਕੇ ਕੋਈ ਚੰਗਾ ਗੀਤ ਬਣਾਉਣ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰਸ ਨੇ ਲਿਖਿਆ, "ਮਾਫ ਕਰਨਾ ਪਰ ਇਹ ਗੀਤ ਗਾ ਕੇ ਤੁਸੀਂ ਸਾਡੇ ਬਚਪਨ ਦੀਆਂ ਯਾਦਾਂ ਨਾਲ ਖਿਲਵਾੜ ਕੀਤਾ ਹੈ।"
ਇਕ ਹੋਰ ਯੂਜ਼ਰ ਨੇ ਕਿਹਾ ਕਿ ਨੇਹਾ ਗੀਤ ਦੀ ਵਰਤੋਂ ਕਰਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਪਹਿਲਾਂ ਹੀ ਸੁਪਰਹਿੱਟ ਹੈ। ਕਿਸੇ ਨੇ ਲਿਖਿਆ, ''ਇਹ ਪਾਪ ਬੰਦ ਕਰੋ। ਕਿਰਪਾ ਕਰਕੇ ਕੋਈ ਇਸ ਆਟੋ ਟਿਊਨ ਗਾਇਕ ਅਤੇ ਉਸ ਦੇ ਰੀਮੇਕ ਨੂੰ ਬੰਦ ਕਰੇ।''
ਇਕ ਯੂਜ਼ਰ ਨੇ ਫਾਲਗੁਨੀ ਪਾਠਕ ਨੂੰ ਨੇਹਾ ਖ਼ਿਲਾਫ਼ ਕੇਸ ਦਰਜ ਕਰਨ ਲਈ ਕਿਹਾ। ਇਹ ਗੀਤ ਟੀ-ਸੀਰੀਜ਼ ਦੇ ਬੈਨਰ ਹੇਠ ਬਣਾਇਆ ਗਿਆ ਹੈ, ਜਿਸ ਲਈ ਇੱਕ ਯੂਜ਼ਰ ਨੇ ਟੀ-ਸੀਰੀਜ਼ ਬਾਰੇ ਟਿੱਪਣੀ ਵੀ ਕੀਤੀ, ਉਸ ਨੇ ਲਿਖਿਆ ਕਿ ਇਸ ਸਾਰੇ ਗੜਬੜ ਦੀ ਜੜ੍ਹ ਟੀ-ਸੀਰੀਜ਼ ਹੈ।
ਨੋਟ– ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਬਿਪਾਸ਼ਾ ਬਾਸੂ ਦਾ ਸ਼ਾਨਦਾਰ ਬੇਬੀ ਸ਼ਾਵਰ, ਪਿੰਕ ਡਰੈੱਸ ’ਚ ਪ੍ਰੈਗਨੈਂਟ ਹਸੀਨਾ ਨੇ ਫਲਾਂਟ ਕੀਤਾ ਬੇਬੀ ਬੰਪ (ਤਸਵੀਰਾਂ)
NEXT STORY