ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਖੂਬਸੂਰਤ ਹਸੀਨਾਵਾਂ ’ਚੋਂ ਇਕ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਪ੍ਰੈਗਨੈਂਸੀ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਬਿਪਾਸ਼ਾ ਇਸ ਸਮੇਂ ਆਪਣੀ ਗਰਭ ਅਵਸਥਾ ਦਾ ਬੇਹੱਦ ਆਨੰਦ ਮਾਣ ਰਹੀ ਹੈ।

ਹਾਲ ਹੀ ਕੁਝ ਦਿਨ ਪਹਿਲਾਂ ਕਰਨ ਗਰੋਵਰ ਨੇ ਪਤਨੀ ਬਿਪਾਸ਼ਾ ਲਈ ਬੇਬੀ ਸ਼ਾਵਰ ਸੈਰੇਮਨੀ ਦਾ ਆਯੋਜਨ ਕੀਤਾ ਸੀ, ਜਿਸ ’ਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਹੁਣ ਕਰਨ ਨੇ ਇਕ ਵਾਰ ਫ਼ਿਰ ਆਪਣੀ ਪਤਨੀ ਲਈ ਬੇਬੀ ਸ਼ਾਵਰ ਪਾਰਟੀ ਹੋਸਟ ਕੀਤੀ ਹੈ। ਜਿਸ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਕਰੋੜਾਂ ਦੀ ਫ਼ੀਸ ਛੱਡ ਕੇ ਸਲਮਾਨ ਨੇ ਮੁਫ਼ਤ ’ਚ ਕੀਤੀ ‘ਗੌਡਫਾਦਰ’, ਮੈਗਾਸਟਾਰ ਚਿਰੰਜੀਵੀ ਨੇ ਕਿਹਾ- ‘ਭਾਈਜਾਨ ਨੂੰ ਸਲਾਮ’
ਦਰਅਸਲ ਜੋੜੇ ਨੇ ਮੁੰਬਈ ’ਚ ਦੋਸਤਾਂ ਲਈ ਇਕ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਬੇਬੀ ਸ਼ਾਵਰ ਪਾਰਟੀ ’ਚ ਆਰਤੀ ਸਿੰਘ, ਸ਼ਮਿਤਾ ਸ਼ੈੱਟੀ, ਵੀਜੇ ਅਨੁਸ਼ਾ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਤਸਵੀਰਾਂ ’ਚ ਦੇਖ ਸਕਦੇ ਹੋ ਕਿ ਬਿਪਾਸ਼ਾ ਇਸ ਦੌਰਾਨ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਮੌਮ ਟੂ ਬੀ ਬਿਪਾਸ਼ਾ ਬਾਸੂ ਬੇਬੀ ਪਿੰਕ ਕਲਰ ਦੇ ਹਾਈ ਸਲਿਟ ਡੀਪ ਨੇਕ ਗਾਊਨ ’ਚ ਸ਼ਾਨਦਾਰ ਲੱਗ ਰਹੀ ਸੀ। ਇਸ ਡਰੈੱਸ ’ਚ ਬਿਪਾਸ਼ਾ ਆਪਣੇ ਬੇਬੀ ਬੰਪ ਨੂੰ ਫਲਾਂਟ ਕਰ ਰਹੀ ਹੈ।

ਦੂਜੇ ਪਾਸੇ ਕਰਨ ਬਲੂ ਕੋਟ-ਪੈਂਟ ’ਚ ਸ਼ਾਨਦਾਰ ਨਜ਼ਰ ਆ ਰਹੇ ਹਨ। ਬੇਬੀ ਸ਼ਾਵਰ ਪਾਰਟੀ ’ਚ ਸਾਰਿਆਂ ਨੇ ਖੂਬ ਮਸਤੀ ਕੀਤੀ। ਕੁਝ ਵੀਡੀਓਜ਼ ’ਚ ਪੇਰੈਂਟਸ ਟੂ ਬੀ ਕਪਲ ਦਾ ਰੋਮਾਂਟਿਕ ਅੰਦਾਜ਼ ਵੀ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : ਕੇਰਲ ’ਚ ਕੁੱਤੇ ਜ਼ਿੰਦਾ ਸਾੜਨ ’ਤੇ ਦੁਖੀ ਹੋਈ ਵਾਮਿਕਾ, ਕਿਹਾ- ‘ਮਨੁੱਖੀ ਆਬਾਦੀ ਵੀ ਵਧ ਰਹੀ ਹੈ, ਇਨਸਾਨਾਂ ਨੂੰ ਜ਼ਿੰਦਾ ਸਾੜੋਗੇ’
ਇਸ ਜੋੜੇ ਨੂੰ ਲਿਪਲੌਕ ਕਰਦੇ ਦੇਖਿਆ ਗਿਆ। ਇਹ ਖੂਬਸੂਰਤ ਤਸਵੀਰਾਂ ਜੋੜੇ ਦੀਆਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਰ ਕੋਈ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਿਹਾ ਹੈ।

ਇਹ ਵੀ ਪੜ੍ਹੋ : ਐਸ਼ਵਰਿਆ ਰਾਏ ਦੀ ਸ਼ਾਨਦਾਰ ਲੁੱਕ ਆਈ ਸਾਹਮਣੇ, ‘ਮਿਸਿਜ਼ ਬੱਚਨ’ ਨੇ ਮੁੰਬਈ ਏਅਰਪੋਰਟ ’ਤੇ ਕੀਤੀ ਐਂਟਰੀ
ਤੁਹਾਨੂੰ ਦੱਸ ਦੇਈਏ ਕਿ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦਾ ਵਿਆਹ ਸਾਲ 2016 ’ਚ ਹੋਇਆ ਸੀ। ਹੁਣ ਵਿਆਹ ਤੋਂ ਬਾਅਦ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ।

ਨਾਗਾਅਰਜੁਨ ਦੇ ਪੁੱਤ ਤੋਂ ਵੱਖ ਹੋ ਸਾਮੰਥਾ ਨੇ ਜ਼ਿੰਦਗੀ 'ਚ ਅੱਗੇ ਵਧਣ ਦਾ ਲਿਆ ਫ਼ੈਸਲਾ, ਇਸ ਸ਼ਖਸ ਨਾਲ ਕਰੇਗੀ ਵਿਆਹ!
NEXT STORY