ਮੁੰਬਈ (ਬਿਊਰੋ) - ਨੇਹਾ ਉਰਫ 'ਤਿਤਲੀ' ਆਉਣ ਵਾਲੇ ਸਟਾਰਪਲੱਸ ਸ਼ੋਅ ’ਚ ਇਕ ਫਲੋਰਿੱਸਟ ਵਾਲੀ ਦੀ ਭੂਮਿਕਾ ਨਿਭਾ ਰਹੀ ਹੈ। 'ਤਿਤਲੀ' ਨੂੰ ਫੁੱਲਾਂ ਦਾ ਵੀ ਚੰਗਾ ਗਿਆਨ ਹੁੰਦਾ ਹੈ। ਉਹ ਅਹਿਮਦਾਬਾਦ ਤੋਂ ਹੈ ਅਤੇ ਹਾਲ ਹੀ ’ਚ ਮੁੰਬਈ ਦੀ ਮਸ਼ਹੂਰ ਦਾਦਰ ਫਲਾਵਰ ਮਾਰਕੀਟ ਗਈ ਸੀ। ਨੇਹਾ ਸੋਲੰਕੀ ਉਰਫ ਤਿਤਲੀ ਨੇ ਕਿਹਾ, ‘ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਫਲੋਰਿੱਸਟ ਦਾ ਕਿਰਦਾਰ ਨਿਭਾਵਾਂਗੀ ਤਾਂ ਮੈਂ ਬਹੁਤ ਉਤਸ਼ਾਹਿਤ ਸੀ। ਮੈਂ ਨੈਨੀਤਾਲ ਦੀ ਰਹਿਣ ਵਾਲੀ ਹਾਂ, ਇਸ ਲਈ ਬਚਪਨ ਤੋਂ ਹੀ ਮੈਂ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਘਿਰੀ ਰਹੀ ਹਾਂ। ਜਦੋਂ ਉਹ ਛੋਟੀ ਸੀ, ਉਹ ਅਕਸਰ ਸਕੂਲ ਦੀਆਂ ਛੁੱਟੀਆਂ ਦੌਰਾਨ ਫਲਾਵਰ ਵੈਲੀ ਜਾਂਦੀ ਸੀ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਸੁਲੋਚਨਾ ਲਾਟਕਰ ਦਾ ਦਿਹਾਂਤ, ਅਮਿਤਾਭ, ਧਰਮਿੰਦਰ ਤੇ ਦਿਲੀਪ ਕੁਮਾਰ ਦੀ ਮਾਂ ਦੇ ਨਿਭਾਏ ਸਨ ਕਿਰਦਾਰ
ਇੰਝ ਲੱਗਦਾ ਹੈ ਜਿਵੇਂ ਮੈਂ ਫਲੋਰਿੱਸਟ ਦੀ ਭੂਮਿਕਾ ਲਈ ਹੀ ਬਣੀ ਹਾਂ, ਕਿਓਂਕਿ ਮੈਂ ਫੁੱਲਾਂ ਦੇ ਆਲੇ-ਦੁਆਲੇ ਹੀ ਪਲੀ ਹਾਂ। ਹਾਲ ਹੀ ’ਚ ਦਾਦਰ ਦੀ ਫਲਾਵਰ ਮਾਰਕੀਟ ਬਾਰੇ ਪਤਾ ਲੱਗਿਆ ਤਾਂ ਮੈਂ ਆਪਣੇ ਦੋਸਤਾਂ ਨਾਲ ਉੱਥੇ ਜਾਣ ਦਾ ਫੈਸਲਾ ਕੀਤਾ। ਉੱਥੇ ਫੁੱਲ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਹਾਵ-ਭਾਵ ਅਤੇ ਗਾਹਕਾਂ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ ਸਮਝਿਆ। ਇਹ ਸ਼ੋਅ ਸੋਮਵਾਰ ਤੋਂ ਐਤਵਾਰ ਤੱਕ ਸਟਾਰਪਲੱਸ ’ਤੇ 6 ਜੂਨ ਤੋਂ ਰਾਤ 11 ਵਜੇ ਪ੍ਰਸਾਰਿਤ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਕਰੀਅਰ ਦੇ ਸਿਖਰ 'ਤੇ ਇਨ੍ਹਾਂ ਹਸੀਨਾਵਾਂ ਨੇ ਅਚਾਨਕ ਅਦਾਕਾਰੀ ਨੂੰ ਕਿਹਾ ਅਲਵਿਦਾ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਨੇ ਸਿਆਸਤ ’ਚ ਰੱਖਿਆ ਕਦਮ, ਲੜਨਗੇ ਐੱਮ. ਪੀ. ਚੋਣਾਂ
NEXT STORY