ਐਂਟਰਟੇਨਮੈਂਟ ਡੈਸਕ- ਅਦਾਕਾਰ ਨੀਲ ਨਿਤਿਨ ਮੁਕੇਸ਼ ਨੇ ਹਾਲ ਹੀ ਵਿੱਚ ਆਪਣੇ ਲੁਕਸ ਕਾਰਨ ਬਾਲੀਵੁੱਡ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਗੱਲ ਕੀਤੀ ਹੈ। ਇਕ ਪੋਡਕਾਸਟ ਵਿਚ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਲੁਕਸ ਅਤੇ ਫੈਮਿਲੀ ਬੈਕਗ੍ਰਾਊਂਡ ਦੇ ਆਧਾਰ 'ਤੇ ਜੱਜ ਕਰਦੇ ਸਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸ਼ੱਕ ਸੀ ਕਿ ਕੀ ਉਹ ਹਿੰਦੀ ਬੋਲਣਾ ਵੀ ਜਾਣਦੇ ਹਨ, ਕਿਉਂਕਿ ਉਹ 'ਫਿਰੰਗੀ' ਵਾਂਗ ਦਿਸਦੇ ਹਨ। ਲੋਕ ਮੰਨਦੇ ਸਨ ਕਿ ਉਹ ਵਿਦੇਸ਼ੀ ਦੇ ਬੱਚੇ ਵਾਂਗ ਦਿਖਾਈ ਦਿੰਦੇ ਹਨ। ਅਜਿਹੀ ਸਥਿਤੀ ਵਿੱਚ, ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਵੀ ਸੀ ਕਿ ਕੀ ਉਹ ਅਦਾਕਾਰੀ ਕਰ ਸਕਣਗੇ ਜਾਂ ਹਿੰਦੀ ਵਿੱਚ ਬੋਲ ਸਕਣਗੇ? ਇੱਥੇ ਦੱਸ ਦੇਈਏ ਕਿ ਨੀਲ ਨਿਤਿਨ ਮੁਕੇਸ਼ ਇੱਕ ਫਿਲਮੀ ਪਰਿਵਾਰ ਨਾਲ ਸਬੰਧਤ ਹਨ। ਉਹ ਗਾਇਕ ਨਿਤਿਨ ਮੁਕੇਸ਼ ਦੇ ਪੁੱਤਰ ਅਤੇ ਪ੍ਰਸਿੱਧ ਗਾਇਕ ਮੁਕੇਸ਼ ਦੇ ਪੋਤੇ ਹਨ।
ਇਹ ਵੀ ਪੜ੍ਹੋ: ਹੁਣ ਇਸ ਮਸ਼ਹੂਰ ਅਦਾਕਾਰਾ ਦੇ ਨਾਮ 'ਤੇ ਪ੍ਰਸ਼ੰਸਕ ਨੇ ਬਣਵਾਇਆ ਮੰਦਰ, ਕੇਕ ਕੱਟ ਕੀਤਾ ਉਦਘਾਟਨ (ਵੀਡੀਓ)

ਨੀਲ ਨੇ ਅੱਗੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਪਹਿਲੀ ਫਿਲਮ ਨਹੀਂ ਮਿਲੀ ਸੀ, ਉਦੋਂ ਤੱਕ ਉਨ੍ਹਾਂ ਨੇ ਖੁਦ 'ਤੇ ਕਿਸੇ ਵੀ ਚੀਜ਼ ਨੂੰ ਹਾਵੀ ਨਹੀਂ ਹੋਣ ਦਿੱਤਾ ਪਰ ਲੋਕਾਂ ਦੀ ਵਿਚਾਰਧਾਰਾ ਨੇ ਹੌਲੀ-ਹੌਲੀ ਉਨ੍ਹਾਂ ਲਈ ਚੁਣੌਤੀਆਂ ਵਧਾ ਦਿੱਤੀਆਂ। ਨੀਲ ਨੇ ਕਿਹਾ, ਮੇਰੇ ਲਈ ਪਹਿਲਾਂ ਹੀ ਇੱਕ ਚੁਣੌਤੀ ਇਹ ਸੀ ਕਿ ਮੈਂ ਮੁਕੇਸ਼ ਜੀ ਦਾ ਪੋਤਾ ਅਤੇ ਇੱਕ ਗਾਇਕ ਦਾ ਪੁੱਤਰ ਹਾਂ। ਅਜਿਹੇ ਵਿਚ ਲੋਕਾਂ ਨੂੰ ਸ਼ੱਕ ਸੀ ਕਿ ਕੀ ਮੈਂ ਅਦਾਕਾਰੀ ਵੀ ਕਰ ਸਕਾਂਗਾ? ਕੀ ਮੇਰੀ ਹਿੰਦੀ ਠੀਕ ਵੀ ਹੈ? ਦਿਸਦਾ ਤਾਂ ਫਿਰੰਗੀ ਹੈ। ਇਹ ਸਾਰੀਆਂ ਮੇਰੀਆਂ ਕਮੀਆਂ ਸਨ, ਜਿਨ੍ਹਾਂ ਨੂੰ ਮੈਂ ਆਪਣੀ ਤਾਕਤ ਬਣਾਇਆ। ਇਸ ਲਈ ਮੇਰੇ ਸਾਹਮਣੇ ਅਜਿਹੀਆਂ ਕਈ ਚੁਣੌਤੀਆਂ ਸਨ, ਜਿਨ੍ਹਾਂ ਤੋਂ ਮੈਨੂੰ ਗੁਜਰਨਾ ਪਿਆ। ਇਸ ਦੇ ਬਾਵਜੂਦ ਨੀਲ ਫਿਲਮ ਇੰਡਸਟਰੀ ਵਿਚ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਰਹੇ।
ਇਹ ਵੀ ਪੜ੍ਹੋ: ਬਟਾਲਾ ’ਚ ਰੈਪਰ ਬਾਦਸ਼ਾਹ ਖਿਲਾਫ ਪ੍ਰਦਰਸ਼ਨ, ਗਾਣੇ ’ਚ ਬਾਈਬਲ ਦੇ ਜ਼ਿਕਰ ਤੋਂ ਭੜਕਿਆ ਮਸੀਹ ਭਾਈਚਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਕਰਨ ਜਾ ਰਹੀ ਹੈ ਵਾਇਰਲ ਗਰਲ ਮੋਨਾਲੀਸਾ ! ਵੀਡੀਓ ਆਈ ਸਾਹਮਣੇ
NEXT STORY