ਮੁੰਬਈ (ਬਿਊਰੋ) - ਨੈੱਟਫਲਿਕਸ ਦੀ ਸੁਪਰਹਿੱਟ ਥ੍ਰਿਲਰ ‘ਯੇਹ ਕਾਲੀ ਕਾਲੀ ਆਂਖੇ’ ਨੇ ਇਕ ਵਾਰ ਫਿਰ ਦਰਸ਼ਕਾਂ ਦੇ ਦਿਲਾਂ ’ਤੇ ਕਬਜ਼ਾ ਕਰ ਲਿਆ ਹੈ। 22 ਨਵੰਬਰ ਨੂੰ ਜ਼ਬਰਦਸਤ ਦੂਜੇ ਸੀਜ਼ਨ ਦੇ ਰਿਲੀਜ਼ ਹੋਣ ਤੋਂ ਸਿਰਫ਼ ਤਿੰਨ ਹਫ਼ਤੇ ਬਾਅਦ ਹੀ ਸ਼ੋਅ ਨੂੰ ਤੀਜੇ ਸੀਜ਼ਨ ਲਈ ਹਰੀ ਝੰਡੀ ਮਿਲ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਚਿਤਾਵਨੀ, ਜਾਰੀ ਹੋ ਗਿਆ ਇਹ ਹੁਕਮ
ਸ਼ੋਅ ਦੇ ਮੁੱਖ ਅਦਾਕਾਰ ਤਾਹਿਰ ਰਾਜ ਭਸੀਨ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ‘‘ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ‘ਯੇਹ ਕਾਲੀ ਕਾਲੀ ਆਂਖੇਂ’ ਨੂੰ ਤੀਜੇ ਸੀਜ਼ਨ ਲਈ ਮਨਜ਼ੂਰੀ ਮਿਲ ਗਈ ਹੈ ਅਤੇ ਮੇਰੇ ਕਿਰਦਾਰ ਅਤੇ ਸ਼ੋਅ ਨੂੰ ਦੁਨੀਆ ਭਰ ਵਿਚ ਮਿਲੀ ਪ੍ਰਸ਼ੰਸਾ ਇਸ ਨੂੰ ਹੋਰ ਵੀ ਖਾਸ ਬਣਾਉਂਦੀ ਹੈ। ਪਹਿਲੇ ਸੀਜ਼ਨ ਨੇ ਪਲਪ ਐਂਟਰਟੇਨਮੈਂਟ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ, ਜਦ ਕਿ ਦੂਜੇ ਸੀਜ਼ਨ ਨੇ ਸੀਜ਼ਨ 2 ਕਰਸ’ ਨੂੰ ਤੋੜਦੇ ਹੋਏ ਆਪਣੇ ਸ਼ਾਨਦਾਰ ਮੋੜਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ। ਆਪਣੇ ਕਿਰਦਾਰ ਨੂੰ ਦੁਬਾਰਾ ਨਿਭਾਉਣ ਦੀਆਂ ਚੁਣੌਤੀਆਂ ਅਤੇ ਤਜ਼ਰਬਿਆਂ ਬਾਰੇ ਗੱਲ ਕਰਦੇ ਹੋਏ ਤਾਹਿਰ ਨੇ ਕਿਹਾ ਕਿ ਇਹ ਉਸਦੇ ਕਰੀਅਰ ਦੇ ਸਭ ਤੋਂ ਚੁਣੌਤੀਪੂਰਨ ਕਿਰਦਾਰਾਂ ਵਿਚੋਂ ਇਕ ਹੈ। ਤੀਜੇ ਸੀਜ਼ਨ ਲਈ ਹਰੀ ਝੰਡੀ ਮਿਲਣਾ ਇਸ ਮਿਹਨਤ ਦੀ ਪੁਸ਼ਟੀ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੈਪੁਰ ’ਚ ‘ਆਜ਼ਾਦ’ ਦਾ ਪਹਿਲਾ ਟ੍ਰੈਕ ‘ਬਿਰੰਗੇ’ ਲਾਂਚ
NEXT STORY