ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਜਲਦ ਆਪਣਾ ਰਿਐਲਿਟੀ ਸ਼ੋਅ 'ਬਿੱਗ ਬੌਸ 15' ਲੈ ਕੇ ਆਉਣ ਵਾਲੇ ਹਨ। ਇਨੀਂ ਦਿਨੀਂ ਇਹ ਰਿਐਲਿਟੀ ਸ਼ੋਅ ਓਟੀਟੀ ਪਲੇਟਫਾਰਮ ਵੂਟ ਸਿਲੈਕਟ 'ਤੇ ਚਾਲੂ ਹੈ ਪਰ ਹੁਣ ਇਹ ਸ਼ੋਅ ਟੀਵੀ 'ਤੇ ਬਿੱਗ ਬੌਸ 15 ਦੇ ਨਾਂ ਨਾਲ ਪ੍ਰਸਾਰਿਤ ਹੋਣ ਵਾਲਾ ਹੈ। ਬਿੱਗ ਬੌਸ 15 ਨੂੰ ਸਲਮਾਨ ਖਾਨ ਹੋਸਟ ਕਰਨ ਵਾਲੇ ਹਨ। ਹੁਣ ਇਸ ਸ਼ੋਅ ਦੇ ਮੇਕਰਜ਼ ਨੇ ਬਿੱਗ ਬੌਸ 15 ਨਾਲ ਜੁੜਿਆ ਇਕ ਨਵਾਂ ਵੀਡੀਓ ਪ੍ਰੋਮੋ ਜਾਰੀ ਕੀਤਾ ਹੈ।
ਇਸ ਵੀਡੀਓ ਪ੍ਰੋਮੋ ਨੂੰ ਕਲਰਜ਼ ਟੀਵੀ ਚੈਨਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਵੀਡੀਓ ਪ੍ਰੋਮੋ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਬਿੱਗ ਬੌਸ 15 ਦੇ ਕੰਟੈਸਟੈਂਟਸ ਨੂੰ ਕਾਫੀ ਚੁਣੋਤੀਆਂ ਦਾ ਸਾਹਮਣਾ ਕਰਨਾ ਪਵੇਗਾ। ਵੀਡੀਓ ਪ੍ਰੋਮੋ 'ਚ ਸਲਮਾਨ ਖਾਨ ਇਕ ਜੰਗਲ 'ਚ ਬੈਠੇ ਦਿਖਾਈ ਦੇ ਰਹੇ ਹਨ। ਉਹ ਬੈਠੇ ਹੋਏ ਮੱਛਰ ਮਾਰਦੇ ਨਜ਼ਰ ਆ ਰਹੇ ਹਨ। ਵੀਡੀਓ ਪ੍ਰੋਮੋ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਕੰਟੈਸਟੈਂਟਸ ਨੂੰ ਕਈ ਸਾਰੀਆਂ ਅਸਹੂਲਤਾਂ ਦਾ ਵੀ ਸਾਹਮਣਾ ਕਰਨਾ ਪਵੇਗਾ।

ਸੋਸ਼ਲ ਮੀਡੀਆ 'ਤੇ ਬਿੱਗ ਬੌਸ 15 ਨਾਲ ਜੁੜਿਆ ਇਹ ਵੀਡੀਓ ਪ੍ਰੋਮੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਲਮਾਨ ਖਾਨ ਦੇ ਫੈਂਨਜ਼ ਅਤੇ ਸ਼ੋਅ ਦੇ ਦਰਸ਼ਕ ਵੀਡੀਓ ਪ੍ਰੋਮੋ ਨੂੰ ਬਹੁਤ ਪਸੰਦ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਬਿੱਗ ਬੌਸ ਦਾ ਹਰ ਦਰਸ਼ਕ ਜਾਣਦਾ ਹੈ ਕਿ ਹਰ ਸੀਜ਼ਨ 'ਚ ਸ਼ੋਅ ਦਾ ਵੱਖ ਹੁੰਦਾ ਹੈ। ਜਾਰੀ ਹੋਏ ਪ੍ਰੋਮੋ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਬਿੱਗ ਬੌਸ 15 ਦਾ ਥੀਮ ਜੰਗਲ ਵਰਗਾ ਹੋ ਸਕਦਾ ਹੈ।
ਸ਼ਿਲਪਾ ਸ਼ੈੱਟੀ ਨੇ ਪਰਿਵਾਰ ਨਾਲ ਮਿਲੇ ਕੇ ਕੀਤਾ ਘਰ 'ਚ ਗਣੇਸ਼ ਵਿਸਰਜਨ (ਵੀਡੀਓ)
NEXT STORY