ਜਲੰਧਰ(ਬਿਊਰੋ) - ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਮੁੜ ਤੋਂ ਆਪਣੇ ਰਾਹ ਤੁਰ ਰਿਹਾ ਹੈ ਤੇ ਪੰਜਾਬੀ ਸਿਨੇਮਾ ਦੇ ਨਿਰਮਾਤਾ ਫਿਰ ਤੋਂ ਆਪਣੇ ਦਰਸ਼ਕਾਂ ਲਈ ਫਿਲਮਾਂ ਦਾ ਨਿਰਮਾਣ ਸ਼ੁਰੂ ਕਰ ਚੁੱਕਿਆ ਹੈ ਜਿਸ ਦੇ ਚਲਦਿਆਂ ਇਕ ਬਿੱਗ ਬਜਟ ਵਾਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਹਾਲ ਹੀ 'ਚ ਲੰਡਨ 'ਚ ਸ਼ੁਰੂ ਹੋ ਚੁੱਕੀ ਹੈ। 1980 ਦੇ ਦਹਾਕੇ ਵਾਲੀ ਇਸ ਫਿਲਮ 'ਚ ਲੀਡ ਕਿਰਦਾਰ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਨਿਭਾ ਰਹੇ ਹਨ।
'ਪਾਣੀ ਚ ਮਧਾਣੀ' ਫਿਲਮ ਨੂੰ 'ਦਾਰਾ ਫਿਲਮਜ਼ ਐਂਟਰਟੇਨਮੈਂਟ' ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੇ ਨਿਰਮਾਤਾ ਮਨੀ ਧਾਲੀਵਾਲ, ਸੰਨੀ ਰਾਜ, ਡਾ.ਪ੍ਰਭਜੋਤ ਸਿੰਘ ਸਿੱਧੂ ਹਨ। ਨਰੇਸ਼ ਕਥੂਰੀਆ ਵੱਲੋਂ ਇਸ ਫਿਲਮ ਨੂੰ ਉਘੇ ਸਿਨੇਮਾਟੋਗ੍ਰਾਫਰ ਤੇ ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਡਾਇਰੈਕਟ ਕਰ ਰਹੇ ਹਨ। 'ਪਾਣੀ ਚ ਮਧਾਣੀ' ਫਿਲਮ 'ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ,ਹਨੀ ਮੱਟੂ ਹਾਰਬੀ ਸੰਘਾ ਸਮੇਤ ਵੱਡੇ ਕਲਾਕਾਰ ਕੰਮ ਕਰ ਰਹੇ ਹਨ। ਇਸ ਫਿਲਮ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸ 'ਚ ਪਾਕਿਸਤਾਨੀ ਕਲਾਕਾਰ ਇਫਤਿਖਾਰ ਠਾਕੁਰ ਦੀ ਬਾਕਮਾਲ ਐਕਟਿੰਗ ਨੂੰ ਦੇਖਿਆ ਜਾ ਸਕਦਾ ਹੈ। ਫਿਲਮ ਦੀ ਸ਼ੂਟਿੰਗ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਅਗਲੇ ਵਰ੍ਹੇ ਫਰਵਰੀ ਮਹੀਨੇ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ।
ਰਿਚਾ ਚੱਢਾ ਨੇ ਪਾਇਲ ਘੋਸ਼ 'ਤੇ ਠੋਕਿਆ ਕਰੋੜਾਂ ਦਾ ਮੁੱਕਦਮਾ, ਜਾਣੋ ਵਜ੍ਹਾ
NEXT STORY