ਮੁੰਬਈ - ਅਦਾਕਾਰ ਸੈਫ ਅਲੀ ਖ਼ਾਨ ’ਤੇ ਉਨ੍ਹਾਂ ਦੇ ਹੀ ਘਰ ’ਚ ਹਮਲਾ ਕਰਨ ਵਾਲੇ 30 ਸਾਲਾ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਉੱਚ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦਾ ਇਰਾਦਾ ਚੋਰੀ ਕਰਨ ਦਾ ਸੀ ਪਰ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਬਾਲੀਵੁੱਡ ਦੇ ਇਕ ਅਦਾਕਾਰ ਦੇ ਘਰ ’ਚ ਵੜਿਆ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੂੰ ਠਾਣੇ ਜ਼ਿਲੇ ਦੇ ਘੋੜਬੰਦਰ ਰੋਡ ਸਥਿਤ ਹੀਰਾਨੰਦਾਨੀ ਅਸਟੇਟ ਤੋਂ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਉਹ ਬੰਗਲਾਦੇਸ਼ੀ ਨਾਗਰਿਕ ਹੈ ਅਤੇ ਉਸ ਨੇ ਭਾਰਤ ’ਚ ਆਉਣ ਤੋਂ ਬਾਅਦ ਆਪਣਾ ਨਾਂ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹਿੱਲਾ ਅਮੀਨ ਫਾਕਿਰ ਤੋਂ ਬਦਲ ਕੇ ਵਿਜੇ ਦਾਸ ਕਰ ਲਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ 'ਚ ਨਹੀਂ ਲੱਗੀ 'ਐਮਰਜੈਂਸੀ'
ਉਨ੍ਹਾਂ ਦੱਸਿਆ ਕਿ ਮੁਲਜ਼ਮ ਬੰਗਲਾਦੇਸ਼ ਦੇ ਝਾਲੋਕਾਟੀ ਤੋਂ ਹੈ ਅਤੇ ਉਹ ਪਿਛਲੇ 5 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਮੁੰਬਈ ’ਚ ਰਹਿ ਰਿਹਾ ਸੀ ਅਤੇ ਛੋਟੇ-ਮੋਟੇ ਕੰਮ ਕਰਦਾ ਸੀ ਅਤੇ ਸਾਫ਼-ਸਫਾਈ ਦੇ ਕੰਮ ਨਾਲ ਜੁਡ਼ੀ ਇਕ ਏਜੰਸੀ ’ਚ ਕੰਮ ਕਰਦਾ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 311 (ਲੁੱਟ ਜਾਂ ਡਕੈਤੀ ਦੌਰਾਨ ਗੰਭੀਰ ਸੱਟ ਜਾਂ ਮੌਤ), 331 (4) (ਘਰ ’ਚ ਵੜਨਾ) ਅਤੇ ਪਾਸਪੋਰਟ ਐਕਟ, 1967 ਦੀਆਂ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਉਨ੍ਹਾਂ ਦਸਤਾਵੇਜ਼ਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਰਾਹੀਂ ਮੁਲਜ਼ਮ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖ਼ਲ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਖਾਰ ਪੁਲਸ ਥਾਣੇ ਲਿਆਂਦਾ ਗਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲਾਇਆ ਜਾ ਸਕੇ ਕਿ ਉਹ ਅਦਾਕਾਰ ਦੇ ਫਲੈਟ ਤੱਕ ਕਿਵੇਂ ਪੁੱਜਾ।
ਓਧਰ, ਮੁੰਬਈ ਦੀ ਇਕ ਅਦਾਲਤ ਨੇ ਐਤਵਾਰ ਨੂੰ ਸੈਫ ਅਲੀ ਖਾਨ ’ਤੇ ਹਮਲੇ ਦੇ ਮਾਮਲੇ ’ਚ ਗ੍ਰਿਫਤਾਰ ਮੁਲਜ਼ਮ ਨੂੰ 24 ਜਨਵਰੀ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਅਤੇ ਕਿਹਾ ਕਿ ਅੰਤਰਰਾਸ਼ਟਰੀ ਸਾਜ਼ਿਸ਼ ਨਾਲ ਸਬੰਧਤ ਪੁਲਸ ਦੀ ਦਲੀਲ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ ਹੈ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਕਥਿਤ ਹਮਲਾਵਰ ਬੰਗਲਾਦੇਸ਼ੀ ਨਾਗਰਿਕ ਹੈ ਅਤੇ ਉਸ ਦੀ ਕਾਰਵਾਈ ਦੇ ਪਿੱਛੇ ਕੀ ਮਕਸਦ ਸੀ, ਉਸ ਦਾ ਪਤਾ ਲਾਉਣ ਦੀ ਲੋੜ ਹੈ। ਪੁਲਸ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਪਤਾ ਲਾਉਣ ਦੀ ਲੋੜ ਹੈ ਕਿ ਇਸ ਮਾਮਲੇ ਦਾ ਸਬੰਧ ਕਿਸੇ ਅੰਤਰਰਾਸ਼ਟਰੀ ਸਾਜ਼ਿਸ਼ ਨਾਲ ਹੈ ਜਾਂ ਨਹੀਂ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਦੁਰਗ ਰੇਲਵੇ ਸਟੇਸ਼ਨ ਤੋਂ ਹਿਰਾਸਤ ’ਚ ਲਏ ਗਏ ਸ਼ੱਕੀ ਨੂੰ ਛੱਡ ਦਿੱਤਾ ਗਿਆ : ਪੁਲਸ
ਦੁਰਗ : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ’ਤੇ 16 ਜਨਵਰੀ ਨੂੰ ਮੁੰਬਈ ਦੇ ਬਾਂਦਰਾ ਸਥਿਤ ਉਨ੍ਹਾਂ ਦੇ ਘਰ ’ਚ ਹੋਏ ਹਮਲੇ ਦੇ ਸਿਲਸਿਲੇ ’ਚ ਛੱਤੀਸਗੜ੍ਹ ਦੇ ਦੁਰਗ ਰੇਲਵੇ ਸਟੇਸ਼ਨ ਤੋਂ ਹਿਰਾਸਤ ’ਚ ਲਏ ਗਏ ਇਕ ਵਿਅਕਤੀ ਨੂੰ ਐਤਵਾਰ ਨੂੰ ਛੱਡ ਦਿੱਤਾ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ, ‘‘ਸ਼ਨੀਵਾਰ ਦੁਪਹਿਰ ਦੁਰਗ ਸਟੇਸ਼ਨ ’ਤੇ ਮੁੰਬਈ ਦੇ ਲੋਕਮਾਨਯ ਤਿਲਕ ਟਰਮੀਨਸ ਤੋਂ ਕੋਲਕਾਤਾ ਦੇ ਸ਼ਾਲੀਮਾਰ ਵਿਚਾਲੇ ਚੱਲਣ ਵਾਲੀ ਗਿਆਨੇਸ਼ਵਰੀ ਐਕਸਪ੍ਰੈੱਸ ’ਚੋਂ ਹਿਰਾਸਤ ’ਚ ਲਿਆ ਗਿਆ ਵਿਅਕਤੀ ਸਿਰਫ ਇਕ ਸ਼ੱਕੀ ਸੀ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਹੈ। ਉਸ ਨੂੰ ਪੂਰੀ ਰਾਤ ਦੁਰਗ ਸਟੇਸ਼ਨ ’ਤੇ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਦੀ ਚੌਕੀ ’ਚ ਰੱਖਿਆ ਗਿਆ ਅਤੇ ਅੱਜ ਸਵੇਰੇ ਛੱਡ ਦਿੱਤਾ ਗਿਆ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਹਾ ਅਲੀ ਖ਼ਾਨ ਨੇ ਭਰਾ ਸੈਫ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ, ਪੜ੍ਹੋ ਕਦੋ ਮਿਲੇਗੀ ਛੁੱਟੀ?
NEXT STORY