ਮੁੰਬਈ - ਜਿਵੇਂ ਹੀ ਨਵਾਂ ਸਾਲ ਸ਼ੁਰੂ ਹੋਇਆ, ਪ੍ਰਸ਼ੰਸਕਾਂ ਨੇ 2024 ਦਾ ਉਤਸ਼ਾਹ ਨਾਲ ਸਵਾਗਤ ਕੀਤਾ, ਪੈਨ ਇੰਡੀਆ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਦੇ ਐਲਾਨ ਤੋਂ ਫੈਨਜ਼ ਉਤਸ਼ਾਹਿਤ ਹਨ। ਬਾਲੀਵੁੱਡ ਦੀ ਸਭ ਤੋਂ ਹੌਟ ਐਕਸ਼ਨ ਜੋੜੀ, ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਨੂੰ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਦੇਖਣ ਦੀ ਸੰਭਾਵਨਾ ਨੇ ਲੋਕਾਂ ’ਚ ਰੋਮਾਂਚ ਦੀ ਲਹਿਰ ਭੇਜ ਦਿੱਤੀ ਹੈ। ਸਾਲ ਦੀ ਸ਼ੁਰੂਆਤ ਕਰਨ ਲਈ, ਦੋਵਾਂ ਅਦਾਕਾਰਾਂ ਤੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਇਕ ਜਸ਼ਨ ਦੀ ਪੇਸ਼ਕਸ਼ ਕੀਤੀ ਹੈ। ਆਉਣ ਵਾਲੀ ਫਿਲਮ ਦੀ ਇਕ ਝਲਕ ਸਾਂਝੀ ਕਰਦੇ ਹੋਏ, ਉਨ੍ਹਾਂ ਨੇ ਇਕ ਸਾਲ ਲਈ ਮੰਚ ਤਿਆਰ ਕੀਤਾ ਜੋ ਨਾ ਸਿਰਫ ਉਤਸਵਾਂ ਦਾ ਸਗੋਂ ਐਡ੍ਰੇਨਾਲੀਨ ਨਾਲ ਭਰਪੂਰ ਸਿਨੇਮੈਟਿਕ ਅਨੁਭਵਾਂ ਦਾ ਵੀ ਵਾਅਦਾ ਕਰਦਾ ਹੈ। ਇਨ੍ਹਾਂ ਦੋਵਾਂ ਗਤੀਸ਼ੀਲ ਅਭਿਨੇਤਾਵਾਂ ਵਿਚਾਲੇ ਕੈਮਿਸਟਰੀ ਬਿਨਾਂ ਸ਼ੱਕ ਚਰਚਾ ਦਾ ਕੇਂਦਰ ਬਿੰਦੂ ਬਣ ਗਈ ਹੈ, ਜਿਸ ਨਾਲ ਪ੍ਰਸ਼ੰਸਕ ਸਿਲਵਰ ਸਕ੍ਰੀਨ ’ਤੇ ‘ਬੜੇ ਮੀਆਂ ਛੋਟੇ ਮੀਆਂ’ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਿਤ ਤੇ ਪੂਜਾ ਐਂਟਰਟੇਨਮੈਂਟ ਦੁਆਰਾ ਨਿਰਮਿਤ ਇਹ ਫਿਲਮ ਏ. ਏ. ਜ਼ੈੱਡ. ਦੁਆਰਾ ਸਮੱਰਥਿਤ ਹੈ। ਐਕਸ਼ਨ ਨਾਲ ਭਰਪੂਰ ਇਹ ਫਿਲਮ 2024 ਦੀ ਸਭ ਤੋਂ ਵੱਡੀ ਬਲਾਕਬਸਟਰ ਹੋਣ ਦਾ ਵਾਅਦਾ ਕਰਦੀ ਹੈ। ‘ਬੜੇ ਮੀਆਂ ਛੋਟੇ ਮੀਆਂ’ ਸਿਰਫ਼ ਇਕ ਫ਼ਿਲਮ ਨਹੀਂ ਹੈ ਸਗੋਂ ਇਹ ਦੋ ਪੀੜ੍ਹੀਆਂ ਦਾ ਜਸ਼ਨ ਹੈ ਜੋ ਦਿਲਚਸਪ ਸਟੰਟ ਤੋਂ ਲੈ ਕੇ ਕਹਾਣੀ ਤੱਕ ਤੁਹਾਨੂੰ ਜੋੜੀ ਰੱਖਦੀ ਹੈ, ਇਹ ਫਿਲਮ ਹਰ ਉਮਰ ਲਈ ਮਨੋਰੰਜਨ ਦਾ ਵਾਅਦਾ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਧਮਾਕੇਦਾਰ ਰਹੇਗਾ ਜਨਵਰੀ, 12 ਜਨਵਰੀ ਨੂੰ 6 ਫ਼ਿਲਮਾਂ ਇਕ-ਦੂਜੇ ਨਾਲ ਲੈਣਗੀਆਂ ਟੱਕਰ
ਅਪ੍ਰੈਲ ’ਚ ਰਿਲੀਜ਼ ਹੋਵੇਗੀ ਫ਼ਿਲਮ
ਫਿਲਮ ਅਪ੍ਰੈਲ, 2024 ’ਚ ਈਦ ’ਤੇ ਸਮੇਂ ਸਿਰ ਸਕ੍ਰੀਨਾਂ ’ਤੇ ਆ ਰਹੀ ਹੈ! ਇਹ ਸਿਰਫ਼ ਇਕ ਫ਼ਿਲਮ ਨਹੀਂ ਹੈ, ਇਹ ਤਿਉਹਾਰਾਂ ਦੇ ਸੀਜ਼ਨ ਲਈ ਤਿਆਰ ਕੀਤਾ ਗਿਆ ਇਕ ਪਰਿਵਾਰਕ ਮਨੋਰੰਜਨ ਹੈ। ਵਾਸ਼ੂ ਭਗਨਾਨੀ ਤੇ ਪੂਜਾ ਐਂਟਰਟੇਨਮੈਂਟ ਏ. ਈ. ਜੀ. ਫਿਲਮਜ਼ ਦੇ ਸਹਿਯੋਗ ਨਾਲ ‘ਬੜੇ ਮੀਆਂ ਛੋਟੇ ਮੀਆਂ’ ਪੇਸ਼ ਕੀਤੀ ਗਈ ਹੈ। ਫਿਲਮ ਅਲੀ ਅੱਬਾਸ ਜ਼ਫਰ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ ਤੇ ਵਾਸ਼ੂ ਭਗਨਾਨੀ, ਦੀਪਸ਼ਿਖਾ ਦੇਸ਼ਮੁਖ, ਜੈਕੀ ਭਗਨਾਨੀ, ਹਿਮਾਂਸ਼ੂ ਕਿਸ਼ਨ ਮਹਿਰਾ ਦੁਆਰਾ ਨਿਰਮਿਤ ਹੈ। ਜਿਵੇਂ ਕਿ ਭਵਿੱਖਵਾਣੀ ਕੀਤੀ ਗਈ ਹੈ ਕਿ ਪੂਜਾ ਐਂਟਰਟੇਨਮੈਂਟ ਪ੍ਰੋਡਕਸ਼ਨ ਦੀ ਫਿਲਮ ਈਦ, ਅਪ੍ਰੈਲ, 2024 ’ਚ ਵੱਡੇ ਪਰਦੇ ਦੇ ਸਾਰੇ ਰਿਕਾਰਡ ਤੋੜਨ ਲਈ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਿੱਪੀ ਗਰੇਵਾਲ ਅੱਜ ਮਨਾ ਰਹੇ ਜਨਮਦਿਨ, ਪੈਸੇ ਕਮਾਉਣ ਲਈ ਕਦੇ ਮਾਂਜੇ ਭਾਂਡੇ ਤੇ ਕਦੇ ਧੋਤੀਆਂ ਗੱਡੀਆਂ
NEXT STORY