ਮੁੰਬਈ - ਆਪਣੇ ਬੋਲਡ ਫੈਸ਼ਨ ਅਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਨਿਆ ਸ਼ਰਮਾ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹਾਲ ਹੀ ਵਿਚ ਨਿਆ ਨੇ ਆਪਣੇ ਮੇਕਅੱਪ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਦਾਅਵਾ ਕੀਤਾ ਹੈ ਕਿ ਗਲੈਮਰ ਦੀ ਇਸ ਖੇਡ ਵਿਚ ਕੋਈ ਵੀ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ।
ਨਿਆ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੀ ਵੈਨਿਟੀ ਵੈਨ ਵਿਚ ਬੈਠ ਕੇ ਆਪਣੇ ਗੱਲ੍ਹਾਂ 'ਤੇ ਗੁਲਾਬੀ ਰੰਗ ਦਾ ਬਲੱਸ਼ ਲਗਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਨਾਲ ਉਸ ਨੇ ਬਹੁਤ ਹੀ ਭਰੋਸੇ ਨਾਲ ਕੈਪਸ਼ਨ ਲਿਖਿਆ, "ਤੁਸੀਂ ਮੇਕਅੱਪ ਦੇ ਹੁਨਰ ਵਿਚ ਮੇਰੇ ਨਾਲ ਮੁਕਾਬਲਾ ਨਹੀਂ ਕਰ ਸਕਦੇ।" ਇਸ ਤੋਂ ਇਲਾਵਾ ਉਸ ਨੇ ਇਕ ਬਲੱਸ਼ ਪੈਲੇਟ ਦੀ ਤਸਵੀਰ ਸਾਂਝੀ ਕਰਦਿਆਂ ਇਸਨੂੰ ਆਪਣੀ "ਥੈਰੇਪੀ" ਦੱਸਿਆ ਹੈ।
ਜੇਕਰ ਕੰਮ ਦੀ ਗੱਲ ਕਰੀਏ ਤਾਂ ਨਿਆ ਸ਼ਰਮਾ ਇਸ ਸਮੇਂ ਡੇਟਿੰਗ ਰਿਐਲਿਟੀ ਸ਼ੋਅ “MTV ਸਪਲਿਟਸਵਿਲਾ” ਦੇ 16ਵੇਂ ਸੀਜ਼ਨ ਵਿਚ ਇਕ 'ਮਿਸਚੀਫ-ਮੇਕਰ' (ਸ਼ਰਾਰਤ ਕਰਨ ਵਾਲੀ) ਵਜੋਂ ਨਜ਼ਰ ਆ ਰਹੀ ਹੈ। ਇਸ ਸ਼ੋਅ ਨੂੰ ਸੰਨੀ ਲਿਓਨ ਅਤੇ ਕਰਨ ਕੁੰਦਰਾ ਹੋਸਟ ਕਰ ਰਹੇ ਹਨ। ਇਸ ਦੇ ਨਾਲ ਹੀ ਨਿਆ ਹੁਣ “ਲਾਫਟਰ ਸ਼ੈੱਫਜ਼ ਫਨ ਅਨਲਿਮਟਿਡ” ਦੇ ਨਵੇਂ ਐਡੀਸ਼ਨ ਦੇ ਸੈੱਟ 'ਤੇ ਵੀ ਵਾਪਸ ਆ ਗਈ ਹੈ।
ਨਿਆ ਸ਼ਰਮਾ ਦਾ ਹੁਣ ਤੱਕ ਦਾ ਸਫ਼ਰ
ਨਿਆ ਸ਼ਰਮਾ ਨੇ ਆਪਣੇ ਕਰੀਅਰ ਵਿਚ ਕਈ ਯਾਦਗਾਰ ਭੂਮਿਕਾਵਾਂ ਨਿਭਾਈਆਂ ਹਨ। ਉਸ ਨੂੰ ਹਾਲ ਹੀ ਵਿਚ ਫੈਂਟੇਸੀ-ਥ੍ਰਿਲਰ ਸ਼ੋਅ “ਸੁਹਾਗਨ ਚੁੜੈਲ” ਵਿਚ 'ਨਿਸ਼ੀਗੰਧਾ' ਨਾਮ ਦੀ ਚੁੜੈਲ ਦੇ ਕਿਰਦਾਰ ਵਿਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਹ 'ਏਕ ਹਜ਼ਾਰੋਂ ਮੇਂ ਮੇਰੀ ਬਹਨਾ ਹੈ', 'ਬਹਿਨੇਂ' ਵਰਗੇ ਮਸ਼ਹੂਰ ਸ਼ੋਅਜ਼ ਅਤੇ ਵੈੱਬ ਸੀਰੀਜ਼ 'ਟਵਿਸਟਡ' ਦਾ ਹਿੱਸਾ ਰਹੀ ਹੈ। ਜ਼ਿਕਰਯੋਗ ਹੈ ਕਿ ਸਾਲ 2020 ਵਿਚ ਉਸਨੇ 'ਖਤਰੋਂ ਕੇ ਖਿਲਾੜੀ: ਮੇਡ ਇਨ ਇੰਡੀਆ' ਦਾ ਖਿਤਾਬ ਵੀ ਆਪਣੇ ਨਾਮ ਕੀਤਾ ਸੀ।
ਮਸ਼ਹੂਰ ਪ੍ਰੋਡਿਊਸਰ ਨੇ ਅਕਸ਼ੇ ਕੁਮਾਰ ਬਾਰੇ ਕੀਤਾ ਵੱਡਾ ਖੁਲਾਸਾ
NEXT STORY