ਮੁੰਬਈ- ਨਿਮਰਤ ਕੌਰ ਆਪਣੀਆਂ ਬੈਕ-ਟੂ-ਬੈਕ ਘੋਸ਼ਣਾਵਾਂ ਨਾਲ ਇਕ ਰੋਲ ’ਤੇ ਹੈ। ਆਪਣੀ ਬਹੁਪੱਖੀ ਪ੍ਰਤਿਭਾ ਨਾਲ ਲਗਾਤਾਰ ਦਰਸ਼ਕਾਂ ਦੀ ਪ੍ਰਸ਼ੰਸਾ ਤੇ ਆਲੋਚਨਾਤਮਕ ਪ੍ਰਸ਼ੰਸਾ ਜਿੱਤਣ ਤੋਂ ਬਾਅਦ, ਅਭਿਨੇਤਰੀ ਨੇ ਅਮਿਤਾਭ ਬੱਚਨ ਨਾਲ ਆਪਣੇ ਅਗਲੇ ਵੱਡੇ ਪ੍ਰਾਜੈਕਟ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ ਸਪੱਸ਼ਟ ਕੈਪਸ਼ਨ ਨਾਲ ਇਹ ਵੱਡੀ ਖਬਰ ਦਿੱਤੀ, ਮੁੰਬਈ ਸਿਰਫ ਸੁਪਨਿਆਂ ਦਾ ਸ਼ਹਿਰ ਨਹੀਂ ਹੈ, ਇਹ ਉਹ ਸ਼ਹਿਰ ਹੈ ਜਿੱਥੇ ਸੁਪਨੇ ਸਾਕਾਰ ਹੁੰਦੇ ਹਨ। ਮਿਸਟਰ ਅਮਿਤਾਭ ਬੱਚਨ ਦੇ ਨਾਲ ਐਕਸ਼ਨ ਤੇ ਕੱਟ ਦੇ ਵਿਚਕਾਰ ਪਰਦੇ ’ਤੇ ਅਮਰ ਹੋ ਜਾਣਾ ਇਕ ਛੋਟੇ ਸ਼ਹਿਰ ਦੀ ਲੜਕੀ ਨੂੰ ਇਕ ਵੱਡਾ ਸੁਪਨਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਮੇਰਾ ਨਾਂ’ ਗਾਣਾ ਆਉਣ ਮਗਰੋਂ ਮੁੜ ਚਰਚਾ ’ਚ ਮੂਸੇਵਾਲਾ, ਇਨ੍ਹਾਂ ਕਲਾਕਾਰਾਂ ਨੇ ਕੀਤੀ ਫੁੱਲ ਸਪੋਰਟ
ਮੇਰੀ ਜ਼ਿੰਦਗੀ ਦੇ ਸਭ ਤੋਂ ਚੁਣੌਤੀਪੂਰਨ ਰਚਨਾਤਮਕ ਰੋਮਾਂਚਾਂ ’ਚੋਂ ਇਕ ’ਚ ਸਹਿਯੋਗ ਕਰਨ ਦੇ ਇਸ ਅਨੋਖੇ ਮੌਕੇ ਲਈ ਰਿਭੂ ਦਾਸਗੁਪਤਾ ਦਾ ਧੰਨਵਾਦ। ‘ਸੈਕਸ਼ਨ 84’ ਰਿਲਾਇੰਸ ਐਂਟਰਟੇਨਮੈਂਟ ਦੁਆਰਾ ਜਿਓ ਸਟੂਡੀਓਜ਼ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਤੇ ਰਿਲਾਇੰਸ ਐਂਟਰਟੇਨਮੈਂਟ ਤੇ ਫਿਲਮ ਹੈਂਗਰ ਦੁਆਰਾ ਨਿਰਮਿਤ ਹੈ। ਨਿਮਰਤ ਦੀ ਬਹੁਤ ਉਡੀਕੀ ਜਾ ਰਹੀ ਸਮਾਜਿਕ ਥ੍ਰਿਲਰ ‘ਹੈਪੀ ਟੀਚਰਜ਼ ਡੇਅ’ ਦੇ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਮਿਖਿਲ ਮੁਸਲੇ ਦੁਆਰਾ ਨਿਰਦੇਸ਼ਿਤ ਤੇ ਦਿਨੇਸ਼ ਵਿਜਾਨ ਦੁਆਰਾ ਪੇਸ਼ ਕੀਤੀ ਗਈ ਇਹ ਫਿਲਮ ਇਸ ਸਾਲ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ!
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ’ ਨੇ ਸਾਬਿਤ ਕੀਤਾ ਕਿ ਮਹਿਲਾ ਪ੍ਰਧਾਨ ਫਿਲਮ ਹਿਟ ਹੋ ਸਕਦੀ ਹੈ!
NEXT STORY