ਮੁੰਬਈ-ਅਦਾਕਾਰਾ ਸ਼ਰਮੀਲਾ ਟੈਗੋਰ ਫਿਲਮ 'ਗੁਲਮੋਹਰ' ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਇਸ ਫਿਲਮ ਨਾਲ ਅਦਾਕਾਰਾ 11 ਸਾਲ ਬਾਅਦ ਪਰਦੇ 'ਤੇ ਵਾਪਸੀ ਕਰ ਰਹੀ ਹੈ। ਹਾਲ ਹੀ 'ਚ ਸ਼ਰਮਿਲਾ ਨੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਉਨ੍ਹਾਂ ਦੇ ਪੋਤਿਆਂ ਤੈਮੂਰ ਅਤੇ ਜੇਹ ਅਲੀ ਖਾਨ ਨੂੰ ਫਿਲਹਾਲ ਫਿਲਮਾਂ ਦੇਖਣ ਦੀ ਆਗਿਆ ਨਹੀਂ ਹੈ। ਸ਼ਰਮਿਲਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਗ੍ਰੈਂਡਕਿਡਸ ਆਨਸਕ੍ਰੀਨ ਉਨ੍ਹਾਂ ਨੂੰ ਦੇਖ ਕੇ ਕਿੰਝ ਰਿਐਕਟ ਕਰਦੇ ਹਨ ਇਸ 'ਤੇ ਅਦਾਕਾਰਾ ਨੇ ਕਿਹਾ ਕਿ ਇਨਾਯਾ ਨੇ ਉਨ੍ਹਾਂ ਨੂੰ ਇਕ ਵਾਰ ਸਪੈਸ਼ਲ ਮੈਸੇਜ ਦੇ ਨਾਲ ਵਧਾਈ ਦਿੱਤੀ ਸੀ। ਹਾਲਾਂਕਿ ਸ਼ਰਮਿਲਾ ਟੈਗੋਰ ਦੀ ਜੋ ਫਿਲਮ ਇਨਾਯਾ ਨੇ ਦੇਖੀ ਹੈ। ਉਹ ਅਜੇ ਤੱਕ ਰਿਲੀਜ਼ ਨਹੀਂ ਹੋਈ ਹੈ। ਦਰਸ਼ਕ ਇਸ 'ਤੇ ਕਿਸ ਤਰ੍ਹਾਂ ਉਸ 'ਤੇ ਰਿਐਕਟ ਕਰਨਗੇ, ਇਹ ਨਹੀਂ ਪਤਾ। ਤੈਮੂਰ ਅਤੇ ਜੇਹ ਨੂੰ ਫਿਲਮਾਂ ਦੇਖਣ ਦੀ ਆਗਿਆ ਨਹੀਂ ਹੈ। ਜਦੋਂ ਉਹ ਉਨ੍ਹਾਂ ਨੂੰ ਆਨ-ਸਕ੍ਰੀਨ ਦੇਖਣਗੇ, ਤਾਂ ਇਹ ਵੱਖਰਾ ਹੋਵੇਗਾ ਪਰ ਫਿਲਹਾਲ ਉਹ ਫਿਲਮਾਂ ਨਹੀਂ ਦੇਖਦੇ ਹਨ। ਉਧਰ ਸਾਰਾ ਅਲੀ ਖਾਨ ਅਤੇ ਇਬਰਾਹਿਮ ਵੱਡੇ ਹੋ ਗਏ ਹਨ। ਉਹ ਫਿਲਮਾਂ ਦੇਖਦੇ ਹਨ ਅਤੇ ਉਨ੍ਹਾਂ ਨੂੰ ਚੰਗੀ ਲੱਗਦੀ ਹੈ, ਕਿਉਂਕਿ ਉਨ੍ਹਾਂ ਦੇ ਕੋਲ 'ਚੰਗਾ' ਕਹਿਣ ਤੋਂ ਇਲਾਵਾ ਕੋਈ ਦੂਜਾ ਵਿਕਲਪ ਨਹੀਂ ਹੁੰਦਾ'।
'ਗੁਲਮੋਹਰ' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਸ਼ਰਮਿਲਾ ਟੈਗੋਰ ਤੋਂ ਇਲਾਵਾ ਮਨੋਜ ਬਾਜਪੇਈ, ਅਮੋਲ ਪਾਲੇਕਰ, ਸੂਰਜ ਸ਼ਰਮਾ ਅਤੇ ਸਿਮਰਨ ਰਿਸ਼ੀ ਬੱਗਾ ਮੁੱਖ ਭੂਮਿਕਾਵਾਂ 'ਚ ਹਨ। 'ਗੁਲਮੋਹਰ' ਪੂਰੀ ਤਰ੍ਹਾਂ ਨਾਲ ਇਕ ਪਰਿਵਾਰਿਕ ਫਿਲਮ ਹੈ, ਜਿਸ ਦੀ ਕਹਾਣੀ ਮਲਟੀ ਜੇਨਰੇਸ਼ਨ, ਬੱਤਰਾ ਪਰਿਵਾਰ ਦੇ ਇਰਧ-ਗਿਰਦ ਘੁੰਮਦੀ ਹੈ ਜੋ ਆਪਣੇ 34 ਸਾਲ ਪੁਰਾਣੇ ਪਰਿਵਾਰਿਕ ਘਰ ਨੂੰ ਛੱਡ ਕੇ ਕਿਤੇ ਹੋਰ ਜਾਣ ਲਈ ਤਿਆਰ ਹੈ।
ਇਹ ਹਾਲਤ ਉਨ੍ਹਾਂ ਨੂੰ ਆਪਣੇ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਫਿਰ ਤੋਂ ਪਰਖਣ ਦਾ ਮੌਕਾ ਦਿੰਦੇ ਹਨ। ਜੋ ਇਕ ਸਮੇਂ, ਇਕ ਸੂਤਰ 'ਚ ਬੱਝਿਆ ਸੀ। ਜਦੋਂ ਆਪਸੀ ਰਿਸ਼ਤਿਆਂ ਦੇ ਰਾਜ ਅਤੇ ਅਸੁਰੱਖਿਅਤ ਭਾਵਨਾਵਾਂ ਮਹਿਸੂਸ ਹੁੰਦੀਆਂ ਹਨ ਤਾਂ ਅਸਲ ਧਾਗਿਆਂ ਦਾ ਰੰਗ ਪਤਾ ਚੱਲਦਾ ਹੈ ਅਤੇ ਇਹੀਂ ਹੈ ਫਿਲਮ ਦੀ ਦਾਸਤਾਨ।
ਲੇਡੀ ਲਵ ਆਲੀਆ ਨਾਲ ਦੇਰ ਰਾਤ ਡਿਨਰ ਡੇਟ 'ਤੇ ਨਿਕਲੇ ਰਣਬੀਰ ਕਪੂਰ , ਦੇਖੋ ਖੂਬਸੂਰਤ ਤਸਵੀਰਾਂ
NEXT STORY