ਮੁੰਬਈ (ਬਿਊਰੋ) : ਭਾਰਤ-ਚੀਨ ਸਰਹੱਦ 'ਤੇ ਹੋਈ ਝੜਪ ਤੋਂ ਬਾਅਦ ਸੋਮਵਾਰ ਨੂੰ ਆਈ. ਟੀ. ਅਤੇ ਇਲੈਕਟ੍ਰੌਨਿਕਸ (ਬਿਜਲੀ ਵਿਭਾਗ) ਮੰਤਰਾਲੇ ਨੇ ਭਾਰਤ 'ਚ ਫੇਮਸ ਚੀਨ ਦੇ 59 ਐਪਸ 'ਤੇ ਬੈਨ ਲਾ ਦਿੱਤਾ। ਇਨ੍ਹਾਂ 'ਚ ਟਿਕਟਾਕ ਵੀ ਸ਼ਾਮਲ ਹੈ, ਜੋ ਕਿ ਭਾਰਤ 'ਚ ਕਾਫ਼ੀ ਮਸ਼ਹੂਰ ਹੈ। ਪੂਰੀ ਦੁਨੀਆ 'ਚ ਪ੍ਰਸਿੱਧ ਖੱਟਣ ਵਾਲੀ ਨੂਰ ਦੀ ਟੀਮ ਨੇ ਭਾਰਤ 'ਚ ਟਿਕਟਾਕ ਬੰਦ ਕਰਨ ਤੋਂ ਬਾਅਦ ਸਰਕਾਰ ਦੇ ਇਸ ਫ਼ੈਸਲੇ 'ਤੇ ਖ਼ੁਸ਼ੀ ਜਾਹਰ ਕੀਤੀ ਅਤੇ ਸਰਕਾਰ ਦੇ ਇਸ ਫ਼ੈਸਲੇ ਨੂੰ ਖਿੜ੍ਹੇ ਮੱਥੇ ਪਰਵਾਨ ਕੀਤਾ।
ਨੂਰ ਦੀ ਟੀਮ ਨੇ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਫ਼ੈਸਲਾ ਲਿਆ ਹੈ, ਉਹ ਬਹੁਤ ਸਹੀ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚੀਨ ਦੇ ਸਾਰੇ ਉਤਪਾਦ/ਪ੍ਰੋਡਕਟਸ ਬੰਦ ਕਰ ਦੇਣੇ ਚਾਹੀਦੇ ਹਨ ਅਤੇ ਆਪਣੇ ਦੇਸ਼ 'ਚ ਹੀ ਅਜਿਹੇ ਐਪਸ ਤਿਆਰ ਹੋਣੇ ਚਾਹੀਦੇ ਹਨ। ਟੀਮ ਨੇ ਕਿਹਾ ਜੇਕਰ ਟਿਕਟਾਕ ਬੰਦ ਹੋਈ ਹੈ ਤਾਂ ਕੀ ਹੋਇਆ, ਅਸੀਂ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਆਪਣਾ ਟੇਲੈਂਟ ਦਿਖਾਵਾਂਗੇ। ਅਸੀਂ ਆਪਣੇ ਜਵਾਨਾਂ ਖ਼ਾਤਰ ਅਜਿਹੀਆਂ ਕਈ ਟਿਕਟਾਕ ਕੁਰਬਾਨ ਕਰ ਸਕਦੇ ਹਾਂ।
ਦੱਸਣਯੋਗ ਹੈ ਕਿ ਨੂਰ ਦੀ ਟੀਮ ਨੂੰ ਪੰਜਾਬ ਸਰਕਾਰ ਵਲੋਂ 5 ਲੱਖ ਰੁਪਏ ਵੀ ਦਿੱਤੇ ਗਏ ਹਨ ਅਤੇ ਸਰਕਾਰ ਵਲੋਂ ਖ਼ਾਸ ਸਨਮਾਨਿਤ ਵੀ ਕੀਤਾ ਗਿਆ ਹੈ। ਉਥੇ ਹੀ ਨੂਰ ਨੂੰ ਜਗਾਧਰੀ ਦੇ ਸੰਤਾਂ ਵਲੋਂ ਇੱਕ ਨਵਾਂ ਮਕਾਨ ਵੀ ਬਣਾ ਕੇ ਦਿੱਤਾ ਜਾ ਰਿਹਾ ਹੈ।
ਇਹ ਨੇ ਭਾਰਤ ਦੇ ਟੌਪ ਟਿਕਟਾਕ ਸਿਤਾਰੇ, ਜਿਨ੍ਹਾਂ ਦੇ ਕਰੋੜਾਂ 'ਚ ਫਾਲੋਅਰਸ ਤੇ ਅਰਬਾਂ 'ਚ ਹਨ ਲਾਈਕਸ
NEXT STORY