ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਤੇ ਡਾਂਸਰ ਨੋਰਾ ਫਤੇਹੀ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਖ਼ਬਰ ਹੈ। ਅਸਲ ’ਚ ਅਦਾਕਾਰਾ ਦਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਹੋ ਗਿਆ ਹੈ। ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਪ੍ਰਸ਼ੰਸਕ ਨੋਰਾ ਦੀ ਪੋਸਟ ਦੇਖਣ ਲੱਗੇ ਤਾਂ ਉਸ ’ਚ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਨਹੀਂ ਸੀ।
ਇਹ ਖ਼ਬਰ ਵੀ ਪੜ੍ਹੋ : ਕੀ ਹੈਕ ਹੋ ਗਿਆ ਸ਼ੈਰੀ ਮਾਨ ਦਾ ਫੇਸਬੁੱਕ ਪੇਜ, ਦੇਖਣ ਨੂੰ ਮਿਲ ਰਹੀਆਂ ਨੇ ਅਜਿਹੀਆਂ ਵੀਡੀਓਜ਼
ਹਾਲਾਂਕਿ ਕਿਸੇ ਨੂੰ ਇਹ ਗੱਲ ਅਜੇ ਤਕ ਪਤਾ ਨਹੀਂ ਲੱਗੀ ਹੈ ਕਿ ਆਖਿਰ ਨੋਰਾ ਨੇ ਆਪਣਾ ਅਕਾਊਂਟ ਡਿਲੀਟ ਕਿਉਂ ਕੀਤਾ ਹੈ। ਜਦੋਂ ਤੁਸੀਂ ਨੋਰਾ ਦਾ ਇੰਸਟਾਗ੍ਰਾਮ ਅਕਾਊਂਟ ਖੋਲ੍ਹੋਗੇ ਤਾਂ ਉਸ ’ਚ Content Unavailable ਲਿਖਿਆ ਨਜ਼ਰ ਆਵੇਗਾ।
ਨੋਰਾ ਫਤੇਹੀ ਦੇ ਕਈ ਪ੍ਰਸ਼ੰਸਕ ਉਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਨਾ ਦੇਖ ਕੇ ਹੈਰਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਆਖਿਰ ਨੋਰਾ ਫਤੇਹੀ ਦਾ ਅਕਾਊਂਟ ਡਿਲੀਟ ਕਿਉਂ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨੋਰਾ ਫਤੇਹੀ ਦੇ ਇੰਸਟਾਗ੍ਰਾਮ ’ਤੇ 37.6 ਮਿਲੀਅਨ ਫਾਲੋਅਰਜ਼ ਸਨ।

ਅਦਾਕਾਰਾ ਸੋਸ਼ਲ ਮੀਡੀਆ ’ਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜਾਣਕਾਰੀ ਦਿੰਦੀ ਸੀ। ਗਲੈਮਰੈੱਸ ਤਸਵੀਰਾਂ ਤੋਂ ਲੈ ਕੇ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਵੀ ਇਸੇ ਪਲੇਟਫਾਰਮ ਰਾਹੀਂ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੰਦੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
1 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਜੌਨ ਅਬ੍ਰਾਹਮ ਦੀ ਫ਼ਿਲਮ ‘ਅਟੈਕ’ ਦਾ ਪਹਿਲਾ ਭਾਗ
NEXT STORY