ਮੁੰਬਈ (ਬਿਊਰੋ)– ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਘੁਟਾਲੇ ਦੇ ਮਾਮਲੇ ’ਚ ਹੁਣ ਜਾਂਚ ਏਜੰਸੀ ਈ. ਡੀ. ਦੀ ਜਾਂਚ ਦਾ ਘੇਰਾ ਵਧਦਾ ਜਾ ਰਿਹਾ ਹੈ। ਇਸ ਲੜੀ ’ਚ ਈ. ਡੀ. ਨੇ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਇਸ ਮਨੀ ਲਾਂਡਰਿੰਗ ਮਾਮਲੇ ’ਚ ਈ. ਡੀ. ਨੇ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਐਪ ਘੁਟਾਲੇ ਦੇ ਮਾਮਲੇ ’ਚ ਬਾਲੀਵੁੱਡ ਦੇ 17 ਅਦਾਕਾਰਾਂ ਦੀ ਜਾਂਚ ਚੱਲ ਰਹੀ ਹੈ। ਈ. ਡੀ. ਦੇ ਸੂਤਰਾਂ ਅਨੁਸਾਰ ਰਣਬੀਰ ਕਪੂਰ ਤੋਂ ਇਲਾਵਾ ਬਾਲੀਵੁੱਡ, ਟਾਲੀਵੁੱਡ ਅਦਾਕਾਰਾਂ ਤੇ ਖਿਡਾਰੀਆਂ ਸਮੇਤ ਦਰਜਨ ਤੋਂ ਵੱਧ ਏ-ਲਿਸਟਰ ਏਜੰਸੀ ਦੇ ਰਡਾਰ ’ਤੇ ਹਨ। ਇਨ੍ਹਾਂ ਲੋਕਾਂ ’ਚ ਰਣਬੀਰ ਕਪੂਰ ਸਭ ਤੋਂ ਜ਼ਿਆਦਾ ਪੈਸੇ ਲੈਣ ਵਾਲੇ ਵਿਅਕਤੀ ਹਨ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਐਪ ਨੂੰ ਪ੍ਰਮੋਟ ਕੀਤਾ ਸੀ।
ਐਪ ਦਾ ਪ੍ਰਚਾਰ ਕਰਨ ਵਾਲੇ 100 ਤੋਂ ਵੱਧ ਪ੍ਰਭਾਵਸ਼ਾਲੀ ਲੋਕਾਂ ਨੂੰ ਵੀ ਕੇਂਦਰੀ ਏਜੰਸੀ ਵਲੋਂ ਤਲਬ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੁਬਈ ’ਚ ਐਪ ਪ੍ਰਮੋਟਰਾਂ ਵਲੋਂ ਆਯੋਜਿਤ ਇਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਵਾਲੀਆਂ 14 ਤੋਂ ਜ਼ਿਆਦਾ ਮਸ਼ਹੂਰ ਹਸਤੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਮਹਾਦੇਵ ਐਪ ਦੇ ਪ੍ਰਮੋਟਰ ਸੌਰਭ ਚੰਦਰਾਕਰ ਤੇ ਰਵੀ ਉੱਪਲ ਨੇ ਕਥਿਤ ਤੌਰ ’ਤੇ ਸੱਟੇਬਾਜ਼ੀ ਤੋਂ ਕਮਾਏ ਪੈਸੇ ਦੀ ਵਰਤੋਂ ਮਸ਼ਹੂਰ ਹਸਤੀਆਂ ਨੂੰ ਭੁਗਤਾਨ ਕਰਨ ਲਈ ਕੀਤੀ ਸੀ। ਈ. ਡੀ. ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਅਦਾਕਾਰ ਰਣਬੀਰ ਕਪੂਰ ਨੂੰ ਮਹਾਦੇਵ ਐਪ ਦੇ ਪ੍ਰਮੋਟਰਾਂ ਨੇ ਸੋਸ਼ਲ ਮੀਡੀਆ ’ਤੇ ਐਪ ਦਾ ਪ੍ਰਚਾਰ ਕਰਨ ਦੇ ਬਦਲੇ ਭੁਗਤਾਨ ਕੀਤਾ ਸੀ। ਇਸ ਰਕਮ ਨੂੰ ਹੁਣ ‘ਅਪਰਾਧ ਦੀ ਕਮਾਈ’ ਮੰਨਿਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ 'ਚ ਘਿਰੇ ਮਾਸਟਰ ਸਲੀਮ ਨੂੰ ਅਦਾਲਤ ਤੋਂ ਮਿਲੀ ਰਾਹਤ, ਸੁਣਾਇਆ ਇਹ ਫ਼ੈਸਲਾ
ਈ. ਡੀ. ਨੇ ਅਜੇ ਇਹ ਖ਼ੁਲਾਸਾ ਨਹੀਂ ਕੀਤਾ ਹੈ ਕਿ ਕਪੂਰ ਸਮੇਤ ਅਦਾਕਾਰਾਂ ਤੇ ਪ੍ਰਭਾਵਸ਼ਾਲੀ ਲੋਕਾਂ ਨੂੰ ਪ੍ਰਚਾਰ ਲਈ ਕਿੰਨੀ ਰਕਮ ਮਿਲੀ ਸੀ। ਆਨਲਾਈਨ ਸੱਟੇਬਾਜ਼ੀ ਐਪ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਆਧਾਰਿਤ ਹੈ। ਐਪ ’ਤੇ ਗਾਹਕਾਂ ਨੂੰ ਰਜਿਸਟਰ ਕਰਨ ਲਈ ਐਪ ਨੇ ਕਾਲ ਸੈਂਟਰ ਸਥਾਪਿਤ ਕੀਤੇ ਸਨ, ਜੋ ਕਿ ਨੀਦਰਲੈਂਡ, ਯੂ. ਏ. ਈ., ਨੇਪਾਲ ਤੇ ਸ਼੍ਰੀਲੰਕਾ ਰਾਹੀਂ ਰੂਟ ਕੀਤੇ ਗਏ ਸਨ। ਜਦੋਂ ਗਾਹਕਾਂ ਨੇ ਇਨ੍ਹਾਂ ਕੇਂਦਰਾਂ ’ਤੇ ਕਾਲ ਕੀਤੀ ਤਾਂ ਉਨ੍ਹਾਂ ਨੂੰ ਇਕ ਵ੍ਹਟਸਐਪ ਨੰਬਰ ਦਿੱਤਾ ਗਿਆ, ਜਿਥੇ ਉਨ੍ਹਾਂ ਨੂੰ ਆਪਣੀ ਜਾਣਕਾਰੀ ਸਾਂਝੀ ਕਰਨੀ ਸੀ।
ਵੇਰਵਿਆਂ ਨੂੰ ਫਿਰ ਭਾਰਤ ’ਚ ਪੈਨਲ ਆਪ੍ਰੇਟਰਾਂ ਨਾਲ ਸਾਂਝਾ ਕੀਤਾ ਗਿਆ, ਜੋ ਮੁੱਖ ਤੌਰ ’ਤੇ ਮੁੰਬਈ ਤੇ ਦਿੱਲੀ ’ਚ ਕੰਮ ਕਰ ਰਹੇ ਹਨ ਤੇ ਚੰਡੀਗੜ੍ਹ-ਛੱਤੀਸਗੜ੍ਹ ਵਰਗੇ ਕੁਝ ਛੋਟੇ ਸ਼ਹਿਰਾਂ ’ਚ ਵੀ। ਕੰਪਨੀ ਕਥਿਤ ਤੌਰ ’ਤੇ ਨਵੇਂ ਉਪਭੋਗਤਾਵਾਂ ਨੂੰ ਦਰਜ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਾਕਸ-ਆਫਿਸ 'ਤੇ ਚੱਲਿਆ 'ਫੁਕਰੇ 3' ਦਾ ਜਾਦੂ, 6 ਦਿਨ 'ਚ ਕੀਤੀ ਸ਼ਾਨਦਾਰ ਕਮਾਈ
NEXT STORY