ਨਵੀਂ ਦਿੱਲੀ - ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੁਕੋਣ ਸਟਾਰਰ ਫਿਲਮ ‘ਫਾਈਟਰ’ ’ਚ ਹਵਾਈ ਫੌਜ ਵਰਦੀ ਪਹਿਨੇ ਹੋਏ ਇਕ ‘ਕਿੱਸ ਸੀਨ’ ਫਿਲਮਾਉਣ ਨੂੰ ਲੈ ਕੇ ਹਵਾਈ ਫੌਜ ਦੇ ਇਕ ਅਧਿਕਾਰੀ ਨੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ
ਸੂਤਰਾਂ ਨੇ ਦੱਸਿਆ ਕਿ ਇਹ ਨੋਟਿਸ ਇਕ ਵਿੰਗ ਕਮਾਂਡਰ ਵੱਲੋਂ ਆਪਣੀ ਨਿੱਜੀ ਸਮਰੱਥਾ ਵਿਚ ਦਿੱਤਾ ਗਿਆ ਹੈ ਨਾ ਕਿ ਹਵਾਈ ਫੌਜ ਦੀ ਤਰਫੋਂ। ਪਤਾ ਲੱਗਾ ਹੈ ਕਿ ਨੋਟਿਸ ਭੇਜਣ ਵਾਲਾ ਹਵਾਈ ਫੌਜ ਦਾ ਅਧਿਕਾਰੀ ਆਸਾਮ ਦਾ ਰਹਿਣ ਵਾਲਾ ਹੈ। ਅਧਿਕਾਰੀ ਨੇ ਦਾਅਵਾ ਕੀਤਾ ਕਿ ਫਿਲਮ ਦੇ ਦੋ ਮੁੱਖ ਕਲਾਕਾਰਾਂ ’ਤੇ ਫਿਲਮਾਇਆ ਗਿਆ ਉਕਤ ਸੀਨ ਭਾਰਤੀ ਹਵਾਈ ਫੌਜ ਦਾ ਅਪਮਾਨ ਹੈ। ਨੋਟਿਸ ’ਚ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਦ੍ਰਿਸ਼ ਭਾਰਤੀ ਹਵਾਈ ਫੌਜ ਦੇ ਸਨਮਾਨ ਨੂੰ ‘ਦਾਗਦਾਰ’ ਕਰਦਾ ਹੈ। ਸਿਧਾਰਥ ਆਨੰਦ ਵੱਲੋਂ ਨਿਰਦੇਸ਼ਿਤ ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਧਰਮਿੰਦਰ ਦੀ ਧੀ ਈਸ਼ਾ ਦਿਓਲ ਤੇ ਜਵਾਈ ਭਰਤ ਤਖਤਾਨੀ ਹੋਏ ਵੱਖ, ਵਿਆਹ ਦੇ 12 ਸਾਲਾਂ ਬਾਅਦ ਟੁੱਟਿਆ ਰਿਸ਼ਤਾ
NEXT STORY