ਮੁੰਬਈ : 'ਗਦਰ: ਏਕ ਪ੍ਰੇਮ ਕਥਾ' 15 ਜੂਨ, 2021 ਨੂੰ 20 ਸਾਲਾਂ ਦੀ ਹੋ ਗਈ ਹੈ। 2001 ਵਿਚ ਰਿਲੀਜ਼ ਹੋਈ ਇਹ ਫ਼ਿਲਮ ਦੇਸ਼ ਭਗਤੀ, ਸਾਜਿਸ਼, ਹਿੱਟ ਸੰਗੀਤ, ਭਾਰਤ ਦੀ ਵੰਡ 'ਤੇ ਬਣੀ ਇਸ ਫ਼ਿਲਮ ਦੇ ਕਲਾਕਾਰਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਇਸ ਫ਼ਿਲਮ ਨੇ ਸੰਨੀ ਦਿਓਲ ਨੂੰ ਤਾਰਾ ਸਿੰਘ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਉੱਥੇ ਹੀ ਬਾਲੀਵੁੱਡ ਵਿਚ ਨਵੀਂ ਆਈ ਅਦਾਕਾਰਾ ਅਮੀਸ਼ਾ ਪਟੇਲ ਨੇ ਵੀ ਇਸ ਫ਼ਿਲਮ ਨਾਲ ਨਵੀਂ ਪਛਾਣ ਬਣਾਈ। ਉਥੇ ਅਨਿਲ ਸ਼ਰਮਾ ਨਿਰਦੇਸ਼ਕ ਵਿੱਚ ਬਣੀ ਇਸ ਫ਼ਿਲਮ ਵਿੱਚ ਸੰਨੀ ਅਤੇ ਅਮੀਸ਼ਾ ਦੇ ਆਨਸਕਰੀਨ ਪੁੱਤਰ ਦੀ ਭੂਮਿਕਾ ਅਦਾ ਕਰਨ ਵਾਲਾ ਬਾਲ ਅਦਾਕਾਰ ਉਤਕਰਸ਼ ਸ਼ਰਮਾ ਇਸ ਦਾ ਅਟੁੱਟ ਹਿੱਸਾ ਸੀ। ਇਸ ਫ਼ਿਲਮ 'ਚ ਉਸ ਦਾ ਨਾਮ ਜੀਤੇ ਰੱਖਿਆ ਗਿਆ ਸੀ। ਫ਼ਿਲਮ 'ਗਦਰ' ਅਮੀਸ਼ਾ ਪਟੇਲ ਦੀ ਦੂਜੀ ਫ਼ਿਲਮ ਸੀ ਅਤੇ ਉਸ ਨੂੰ ਕਈ ਅਦਾਕਾਰਾਂ ਦੇ ਆਡੀਸ਼ਨ ਦੇਣ ਤੋਂ ਬਾਅਦ ਚੁਣਿਆ ਗਿਆ ਸੀ।
ਉਤਕਰਸ਼ ਸ਼ਰਮਾ ਲਗਭਗ 7-ਸਾਲ ਦੇ ਸਨ ਜਦੋਂ 'ਗਦਰ' ਫ਼ਿਲਮ ਵਿੱਚ ਬਾਲ ਕਲਾਕਾਰ ਦਾ ਰੋਲ ਕੀਤਾ।ਸੰਨੀ ਦਿਓਲ ਦੀ ਬਲਾਕਬਸਟਰ ਫ਼ਿਲਮ 'ਗਦਰ' ਵਿੱਚ ਆਪਣੇ ਬੇਟੇ ਚਰਨਜੀਤ ਦਾ ਕਿਰਦਾਰ ਨਿਭਾਉਣ ਵਾਲਾ ਬਾਲ ਅਦਾਕਾਰ ਵੱਡਾ ਹੋਇਆ ਹੈ ਅਤੇ ਹੋਰ ਵੀ ਖ਼ੂਬਸੂਰਤ ਲੱਗ ਰਿਹਾ ਹੈ। ਉਤਕਰਸ਼ ਹੁਣ 27 ਸਾਲਾਂ ਦਾ ਹੈ ਅਤੇ ਆਪਣੀ ਲੁੱਕ ਲਈ ਬਹੁਤ ਮਸ਼ਹੂਰ ਹੈ। ਉਤਕਰਸ਼ ਦਾ ਜਨਮ 22 ਮਈ 1994 ਨੂੰ ਮਹਾਰਾਸ਼ਟਰ ਵਿੱਚ ਹੋਇਆ ਸੀ ਅਤੇ 'ਗਦਰ ਏਕ ਪ੍ਰੇਮ ਕਥਾ', 'ਸਿੰਘ ਸਾਹਿਬ ਦਿ ਗ੍ਰੇਟ' ਅਤੇ 'ਅਪਨੇ' ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇ ਨਿਰਦੇਸ਼ਕ ਅਨਿਲ ਸ਼ਰਮਾ ਦਾ ਪੁੱਤਰ ਹੈ।
ਪ੍ਰਸ਼ੰਸਕ ਬੇਸਬਰੀ ਨਾਲ 'ਗਦਰ 2' ਦਾ ਇੰਤਜ਼ਾਰ ਕਰ ਰਹੇ ਹਨ।
ਬਾਲ ਅਦਾਕਾਰ ਵਜੋਂ ਕੰਮ ਕਰਨ ਤੋਂ ਬਾਅਦ ਉਤਕਰਸ਼ ਦੇ ਪਿਤਾ ਨੇ ਉਸ ਨੂੰ ਵਿਦੇਸ਼ ਭੇਜਿਆ। ਉਹ ਉਥੇ ਹੀ ਰਿਹਾ ਉਸਨੇ ਚਾਰ ਸਾਲ ਪੜ੍ਹਾਈ ਕੀਤੀ। ਇਸ ਤੋਂ ਬਾਅਦ, ਜਦੋਂ ਉਹ ਘਰ ਪਰਤਿਆ ਤਾਂ ਉਸਦੇ ਪਿਤਾ ਨੇ ਫ਼ੈਸਲਾ ਲਿਆ ਕਿ ਉਹ ਉਤਕਰਸ਼ ਨੂੰ ਲਾਂਚ ਕਰੇਗਾ। ਉਤਕਰਸ਼ ਨੇ 2018 'ਚ ਅਾਈ ਫ਼ਿਲਮ 'ਜੀਨੀਅਸ' 'ਚ ਮੁੱਖ ਰੋਲ ਨਿਭਾਇਆ ਸੀ। ਉਤਕਰਸ਼ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ ਅਤੇ ਆਪਣੀਆਂ ਤਸਵੀਰਾਂ ਵੀ ਸ਼ੇਅਰ ਕਰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਲ 2001 ਵਿੱਚ ਆਈ ਫ਼ਿਲਮ 'ਗਦਰ' ਨੇ ਸਿਨੇਮਾਘਰਾਂ ਵਿੱਚ ਕਾਫ਼ੀ ਪਸੰਦ ਕੀਤੀ ਗਈ। ਇੰਨਾ ਹੀ ਨਹੀਂ ਫ਼ਿਲਮ ਦੇ ਸਾਰੇ ਗਾਣੇ ਵੀ ਸੁਪਰ ਹਿੱਟ ਸਾਬਤ ਹੋਏ। ਫ਼ਿਲਮ ਨੇ ਕਮਾਈ ਕਰਦਿਆਂ ਬਾਕਸ ਆਫਿਸ 'ਤੇ ਵੀ ਕਈ ਰਿਕਾਰਡ ਤੋੜ ਦਿੱਤੇ। ਇਸ ਫ਼ਿਲਮ ਦਾ ਉਹ ਛੋਟਾ ਸਰਦਾਰ ਹੁਣ ਇੰਨਾ ਵੱਡਾ ਹੋ ਗਿਆ ਹੈ ਕਿ ਉਸ ਨੇ ਫ਼ਿਲਮਾਂ 'ਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
'ਹਸੀਨ ਦਿਲਰੁਬਾ' ਦਾ ਟਰੇਲਰ ਰਿਲੀਜ਼, ਮਸ਼ਹੂਰ ਲੇਖਕ ਨੇ ਕਨਿਕਾ ਢਿੱਲੋਂ 'ਤੇ ਕੀਤਾ ਨਿੱਜੀ ਕੁਮੈਂਟ
NEXT STORY