ਮੁੰਬਈ—ਆਪਣੇ ਬਿਆਨ ਅਤੇ ਟਵੀਟ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਬਾਲੀਵੁੱਡ ਅਭਿਨੇਤਾ ਕਮਾਲ ਰਾਸ਼ਿਦ ਖਾਨ ਨੂੰ ਕੌਣ ਨਹੀਂ ਜਾਣਦਾ। ਕੇ. ਆਰ. ਕੇ. ਨੇ ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਕਿਸੇ ਬਾਰੇ ਅਪਸ਼ਬਦ ਜਾਂ ਕੰਟਰੋਵਰਸੀ ਕੁਮੈਂਟ ਕਰਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਵਾਰ ਉਨ੍ਹਾਂ ਅਦਾਕਾਰਾ ਐਸ਼ਵਰਿਆ ਰਾਏ ਦੇ ਪਤੀ ਅਭਿਸ਼ੇਕ ਬੱਚਨ ਨੂੰ ਟਾਰਗੇਟ ਕੀਤਾ ਹੈ। ਹਾਲਾਂਕਿ ਅਭਿਸ਼ੇਕ ਨੇ ਟਵਿਟਰ 'ਤੇ ਕੇ. ਆਰ. ਕੇ. ਨਾਲ ਛਿੜੀ ਜੰਗ ਵਿਚ ਆਪਣਾ ਪੱਧਰ ਬਿਲਕੁਲ ਵੀ ਡਿੱਗਣ ਨਹੀਂ ਦਿੱਤਾ। ਕੇ. ਆਰ. ਕੇ. ਨੇ ਟਵਿਟਰ 'ਤੇ ਇਕ ਸਵਾਲ ਕੀਤਾ, ਜਿਸ ਵਿਚ ਉਨ੍ਹਾਂ ਪੁੱਛਿਆ ਕਿ ਅਭਿਸ਼ੇਕ ਬੱਚਨ ਦੀ ਸੋਲੋ ਹਿੱਟ ਫਿਲਮ ਗੁਰੂ ਸੀ, ਜੋ ਸਾਲ 2007 ਵਿਚ ਰਿਲੀਜ਼ ਹੋਈ ਸੀ। ਕੀ ਮੈਂ ਗਲਤ ਹਾਂ। ਇਸ 'ਤੇ ਅਭਿਸ਼ੇਕ ਨੇ ਬਿਨਾਂ ਭੜਕੇ ਕੇ. ਆਰ. ਕੇ. ਨੂੰ ਦੱਸਿਆ ਕਿ ਉਹ ਗਲਤ ਹੈ। ਉਨ੍ਹਾਂ ਟਵੀਟ 'ਚ ਲਿਖਿਆ ਕਿ ਕੇ. ਆਰ. ਕੇ. ਸਰ, ਤੁਸੀਂ ਇਥੇ ਗਲਤ ਹੋ। 'ਗੁਰੂ' ਵਿਚ ਮੇਰੇ ਤੋਂ ਇਲਾਵਾ ਮਿਥੁਨ ਹੈ।
ਟਾਇਲਟ ਪੇਪਰ ਹੈ ਮਲਾਇਕਾ ਦੀ ਸੈਕਸੀ ਫਿੱਗਰ ਦਾ ਰਾਜ਼
NEXT STORY