ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਸਮੇਂ ਦੌਰਾਨ ਅਮਰੀਕਾ 'ਚ ਵਾਪਰੇ ਕੁਝ ਭਿਆਨਕ ਹਾਦਸਿਆਂ ਮਗਰੋਂ ਅਮਰੀਕਾ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। ਡਰਾਈਵਰਾਂ ਲਈ ਨਿਯਮਾਂ ਨੂੰ ਸਖ਼ਤ ਕਰਨ ਦੀ ਤਿਆਰੀ 'ਚ ਟਰੰਪ ਸਰਕਾਰ ਨੇ ਕੱਚੇ ਪ੍ਰਵਾਸੀਆਂ ਨੂੰ ਟਰੱਕਿੰਗ ਸੈਕਟਰ ਤੋਂ ਬਾਹਰ ਕੱਢਣ ਲਈ ਟਰੰਪ ਸਰਕਾਰ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਸਿਰਫ਼ ਵਰਕ ਪਰਮਿਟ ਦੇ ਆਧਾਰ ‘ਤੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਨਹੀਂ ਮਿਲੇਗਾ। ਡਰਾਈਵਰ ਲਈ ਗਰੀਨ ਕਾਰਡ ਹੋਲਡਰ ਜਾਂ ਯੂ.ਐੱਸ. ਸਿਟੀਜ਼ਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਨਾਲ 2 ਲੱਖ ਦੇ ਕਰੀਬ ਮੌਜੂਦਾ ਡਰਾਈਵਰ ਪ੍ਰਭਾਵਿਤ ਹੋਣਗੇ, ਜਦਕਿ 20 ਹਜ਼ਾਰ ਦੇ ਕਰੀਬ ਟ੍ਰੇਨਿੰਗ ਲੈ ਰਹੇ ਡਰਾਈਵਰ ਟਰੱਕ ਨਹੀਂ ਚਲਾ ਸਕਣਗੇ। ਇਸ ਦੇ ਨਾਲ ਅਸਾਇਲਮ ਮੰਗਣ ਵਾਲੇ ਜਾਂ ਅਸਾਇਲਮ ਪ੍ਰਾਪਤ ਕਰ ਚੁੱਕੇ ਲੋਕ ਵੀ ਸੀ.ਡੀ.ਐੱਲ. ਲਈ ਯੋਗ ਨਹੀਂ ਰਹਿਣਗੇ। ਫੈਡਰਲ ਏਜੰਸੀ ਦਾ ਅੰਦਾਜ਼ਾ ਹੈ ਕਿ ਅਮਰੀਕਾ ਦੇ 38 ਲੱਖ ਟਰੱਕ ਡਰਾਈਵਰਾਂ ਵਿੱਚੋਂ 2 ਲੱਖ ਦੇ ਕਰੀਬ ਕੱਚੇ ਹਨ।
ਇਹ ਵੀ ਪੜ੍ਹੋ- ਲਾਕਡਾਊਨ ! ਇੰਟਰਨੈੱਟ ਵੀ ਬੰਦ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਫੈਡਰਲ ਏਜੰਸੀ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਅਗਸਤ ਦਰਮਿਆਨ ਕੁਝ ਜਾਨਲੇਵਾ ਹਾਦਸਿਆਂ ਵਿੱਚ ਟਰੱਕ ਡਰਾਈਵਰਾਂ ਦੀ ਇੰਮੀਗ੍ਰੇਸ਼ਨ ਸਟੇਟਸ ਗਲਤ ਸੀ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਨਵੇਂ ਨਿਯਮਾਂ ਮੁਤਾਬਕ ਵਰਕ ਪਰਮਿਟ ਵਾਲੇ ਪ੍ਰਵਾਸੀਆਂ ਲਈ ਸੀ.ਡੀ.ਐੱਲ. ਦਾ ਦਰਵਾਜ਼ਾ ਖੁੱਲ੍ਹਾ ਤਾਂ ਰਹੇਗਾ, ਪਰ ਇਸ ਲਈ ਉਨ੍ਹਾਂ ਨੂੰ ਹਰ ਸਾਲ ਖੁਦ ਪੇਸ਼ ਹੋ ਕੇ ਲਾਇਸੰਸ ਰੀਨਿਊ ਕਰਵਾਉਣਾ ਪਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਭਾਰਤ-ਅਮਰੀਕਾ ਸਬੰਧ ਨਵੀਂ ਦਿੱਲੀ-ਮਾਸਕੋ ਵਿਚਾਲੇ ਸਬੰਧਾਂ ਲਈ ਮਾਪਦੰਡ ਨਹੀਂ'' : ਰੂਸ
NEXT STORY