ਐਂਟਰਟੇਨਮੈਂਟ ਡੈਸਕ– ਸਿਨੇਮਾਘਰਾਂ ’ਚ 21 ਜੁਲਾਈ ਯਾਨੀ ਬੀਤੇ ਸ਼ੁੱਕਰਵਾਰ ਨੂੰ ਦੋ ਵੱਡੀਆਂ ਹਾਲੀਵੁੱਡ ਫ਼ਿਲਮਾਂ ਰਿਲੀਜ਼ ਹੋਈਆਂ ਹਨ, ਜੋ ਹਨ ‘ਓਪਨਹਾਈਮਰ’ ਤੇ ‘ਬਾਰਬੀ’। ‘ਓਪਨਹਾਈਮਰ’ ਦੀ ਗੱਲ ਕਰੀਏ ਤਾਂ ਇਸ ਦੀ ਚਰਚਾ ਕੁਝ ਮਹੀਨਿਆਂ ਤੋਂ ਜ਼ੋਰਾਂ ’ਤੇ ਹੈ।
ਦਰਸ਼ਕ ਇਸ ਫ਼ਿਲਮ ਨੂੰ ਕ੍ਰਿਸਟੋਫਰ ਨੋਲਨ ਲਈ ਦੇਖਣ ਜਾ ਰਹੇ ਹਨ, ਜਿਨ੍ਹਾਂ ਨੇ ਸਿਨੇਮਾ ਦੇ ਇਤਿਹਾਸ ’ਚ ਸ਼ਾਨਦਾਰ ਫ਼ਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਹਨ। ਅਜਿਹੇ ’ਚ ਇਹ ਤੈਅ ਸੀ ਕਿ ‘ਓਪਨਹਾਈਮਰ’ ਫ਼ਿਲਮ ‘ਬਾਰਬੀ’ ਨਾਲੋਂ ਵੱਧ ਕਮਾਈ ਕਰ ਲਵੇਗੀ ਤੇ ਅਜਿਹਾ ਹੀ ਹੋਇਆ।
ਪਹਿਲੇ ਦਿਨ ‘ਓਪਨਹਾਈਮਰ’ ਨੇ 13.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਥੇ ਦੂਜੇ ਪਾਸੇ ‘ਬਾਰਬੀ’ ਨੇ ਪਹਿਲੇ ਦਿਨ ਸਿਰਫ਼ 4.25 ਤੋਂ 4.50 ਕਰੋੜ ਰੁਪਏ ਹੀ ਕਮਾਏ ਹਨ।
ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ
ਦੱਸ ਦੇਈਏ ਕਿ ਦੋਵੇਂ ਫ਼ਿਲਮਾਂ ਬੇਹੱਦ ਵੱਖਰੇ ਵਿਸ਼ੇ ’ਤੇ ਬਣੀਆਂ ਹਨ। ‘ਓਪਨਹਾਈਮਰ’ ਫ਼ਿਲਮ ’ਚ ਜੇ. ਰੋਬਰਟ ਓਪਨਹਾਈਮਰ ਵਿਗਿਆਨੀ ਦੀ ਕਹਾਣੀ ਦਿਖਾਈ ਗਈ ਹੈ, ਜਿਸ ਨੇ ਨਿਊਕਲੀਅਰ ਬੰਬ ਦਾ ਪਹਿਲੀ ਵਾਰ ਸਫਲ ਪ੍ਰੀਖਣ ਕੀਤਾ ਸੀ ਤੇ ਇਸ ਤੋਂ ਬਾਅਦ ਅਮਰੀਕਾ ਵਲੋਂ ਜਾਪਾਨ ਦੇ ਹਿਰੋਸ਼ੀਮਾ ਤੇ ਨਾਗਾਸਾਕੀ ’ਚ ਇਨ੍ਹਾਂ ਨੂੰ ਸੁੱਟਿਆ ਗਿਆ ਸੀ।
ਉਥੇ ‘ਬਾਰਬੀ’ ਬਚਪਨ ’ਚ ਰੱਖੀਆਂ ਗਈਆਂ ਡਾਲਸ ਨੂੰ ਲੈ ਕੇ ਬਣਾਈ ਗਈ ਹੈ। ਫ਼ਿਲਮ ’ਚ ਬਾਰਬੀ ਵਰਲਡ ਦਿਖਾਇਆ ਗਿਆ ਹੈ। ਫ਼ਿਲਮ ’ਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਬਾਰਬੀ ਜਦੋਂ ਅਸਲ ਦੁਨੀਆ ’ਚ ਆਉਂਦੀ ਹੈ ਤਾਂ ਚੀਜ਼ਾਂ ਕਿਵੇਂ ਬਦਲਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹਾਲੀਵੁੱਡ ਕਲਾਕਾਰਾਂ ਅਤੇ ਸਕ੍ਰਿਪਟ ਲੇਖਕਾਂ ਦੀ ਹੜਤਾਲ ਦੂਜੇ ਹਫ਼ਤੇ ’ਚ ਦਾਖ਼ਲ
NEXT STORY