ਨਵੀਂ ਦਿੱਲੀ : 97ਵਾਂ ਆਸਕਰ ਪੁਰਸਕਾਰ ਲਾਸ ਏਂਜਲਸ, ਅਮਰੀਕਾ ਵਿੱਚ 3 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 5:30 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਹੁਣ ਤੱਕ ਬਹੁਤ ਸਾਰੀਆਂ ਫ਼ਿਲਮਾਂ ਅਤੇ ਕਲਾਕਾਰਾਂ ਨੇ ਸ਼ੋਅ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਪੁਰਸਕਾਰ ਜਿੱਤੇ ਹਨ। ਹਰ ਸਾਲ ਆਸਕਰ ਐਵਾਰਡਜ਼ 'ਚ ਕੁਝ ਪਲ ਅਜਿਹੇ ਹੁੰਦੇ ਹਨ, ਜੋ ਹਮੇਸ਼ਾ ਲਈ ਯਾਦਗਾਰ ਬਣ ਜਾਂਦੇ ਹਨ। ਅਜਿਹਾ ਹੀ ਇੱਕ ਪਲ 22 ਸਾਲਾਂ ਬਾਅਦ 97ਵੇਂ ਅਕੈਡਮੀ ਐਵਾਰਡ ਵਿੱਚ ਹੋਇਆ। ਦਰਅਸਲ, ਐਵਾਰਡ ਫੰਕਸ਼ਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਐਡਰਿਅਨ ਬਰੋਡੀ ਅਤੇ ਹੈਲ ਬੇਰੀ ਨਜ਼ਰ ਆ ਰਹੇ ਹਨ। ਦੋਵੇਂ ਰੈੱਡ ਕਾਰਪੇਟ 'ਤੇ ਇਕ-ਦੂਜੇ ਨੂੰ ਮਿਲਦੇ ਹਨ ਅਤੇ ਦੋਵਾਂ ਨੇ ਅਜਿਹਾ ਪਲ ਬਣਾਇਆ ਕਿ ਕੋਈ ਵੀ ਪਲ ਲਈ ਹੈਰਾਨ ਰਹਿ ਜਾਵੇਗਾ।
ਇਹ ਵੀ ਪੜ੍ਹੋ- ਅਦਾਕਾਰਾ ਤਮੰਨਾ ਭਾਟੀਆ ਦੀ ਮੌਤ ਦੀ ਖ਼ਬਰ! ਵੀਡੀਓ ਨੇ ਉਡਾਏ ਸਭ ਦੇ ਹੋਸ਼
ਵਾਇਰਲ ਹੋ ਰਹੀ ਵੀਡੀਓ 'ਚ ਦੋਵੇਂ ਕਲਾਕਾਰ ਇਕ-ਦੂਜੇ ਨੂੰ ਕਿੱਸ ਕਰ ਰਹੇ ਹਨ। ਤੁਹਾਡੇ ਵਿੱਚੋਂ ਬਹੁਤ ਸਾਰੇ ਇਹ ਨਹੀਂ ਸਮਝ ਸਕਦੇ ਕਿ ਇਹ ਕਿਵੇਂ ਹੋਇਆ ਤਾਂ ਆਓ ਅਸੀਂ ਤੁਹਾਨੂੰ ਇਸ ਦੇ ਪਿੱਛੇ ਦੀ ਕਹਾਣੀ ਦੱਸਦੇ ਹਾਂ। ਹੈਲੀ ਅਤੇ ਐਡਰਿਅਨ ਦਾ ਇਹ ਚੁੰਮਣ 22 ਸਾਲ ਪੁਰਾਣੇ ਵਿਵਾਦਤ ਲਿਪਲੌਕ ਦੀ ਯਾਦ ਦਿਵਾਉਂਦਾ ਹੈ। ਉਸ ਨੇ 22 ਸਾਲ ਪਹਿਲਾਂ ਆਸਕਰ 'ਤੇ ਅਜਿਹਾ ਹੀ ਪਲ ਬਣਾਇਆ ਸੀ, ਜਿਸ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ। ਹੁਣ ਉਸ ਨੇ ਆਪਣੇ 22 ਸਾਲ ਪੁਰਾਣੇ ਕਿੱਸ ਮੂਮੈਂਟ ਨੂੰ ਰੀਕ੍ਰੇਏਟ ਕੀਤਾ ਹੈ।
ਐਡਰੀਅਨ ਅਤੇ ਬੇਰੀ ਦੀ ਚੁੰਮਣ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਮੌਕੇ 'ਤੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਵੀਡੀਓ 'ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਇਹ ਮਸ਼ਹੂਰ ਕਿੱਸ ਸੀ।'' ਇਕ ਹੋਰ ਨੇ ਲਿਖਿਆ, ''ਵਾਹ! 22 ਸਾਲ ਪਹਿਲਾਂ ਦਾ ਸੀਨ ਰੀਕ੍ਰੇਏਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ-18 ਸੂਬਿਆਂ 'ਚ ਤੂਫ਼ਾਨ ਅਤੇ ਮੀਂਹ ਦਾ ਅਲਰਟ ਜਾਰੀ
ਜ਼ਿਕਰਯੋਗ ਹੈ ਕਿ ਐਡਰਿਅਨ ਬਰੋਡੀ ਇਸ ਸਾਲ ਵੀ ਨਾਮਜ਼ਦਗੀਆਂ ਦੀ ਸੂਚੀ ਵਿੱਚ ਸ਼ਾਮਲ ਸਨ। ਉਸ ਨੂੰ ਫ਼ਿਲਮ ਦ ਬਰੂਟਾਲਿਸਟ ਲਈ ਸਰਵੋਤਮ ਅਦਾਕਾਰ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। Brutalist ਫ਼ਿਲਮ ਨੂੰ ਆਸਕਰ ਵਿੱਚ ਕਈ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਮਿਕੀ ਮੈਡੀਸਨ ਨੂੰ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ ਵਿੱਚ ਆਸਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਨੇ ਫ਼ਿਲਮ 'ਅਨੋਰਾ' 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਇਹ ਉਪਲਬਧੀ ਆਪਣੇ ਨਾਂ ਕੀਤੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਉਸ ਨੂੰ ਬਹੁਤ-ਬਹੁਤ ਵਧਾਈ ਦੇ ਰਹੇ ਹਨ। ਇਸ ਅਭਿਨੇਤਰੀ ਨੇ 'ਵਿਕਡ' ਅਦਾਕਾਰਾ ਸਿੰਥੀਆ ਏਰੀਵੋ, 'ਏਮੀਲੀਆ ਪੇਰੇਜ਼' ਅਦਾਕਾਰਾ ਕਾਰਲਾ ਸੋਫੀਆ ਗੈਸਕਨ, 'ਦ ਸਬਸਟੈਂਸ' ਦੀ ਅਦਾਕਾਰਾ ਡੇਮੀ ਮੂਰ ਅਤੇ 'ਆਈ ਐਮ ਸਟਿਲ ਹੇਅਰ' ਦੀ ਅਦਾਕਾਰਾ ਫਰਨਾਂਡਾ ਟੋਰੇਸ ਨੂੰ ਹਰਾ ਕੇ ਇਹ ਆਸਕਰ ਜਿੱਤਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਓਰੀ ਦੇ ਟਚ ਕਰਨ ਨਾਲ ਔਰਤ ਹੋਈ ਗਰਭਵਤੀ! ਖੁਦ ਕੀਤਾ ਖੁਲ੍ਹਾਸਾ
NEXT STORY