ਨਵੀਂ ਦਿੱਲੀ (ਬਿਊਰੋ) - ਹਾਲ ਹੀ 'ਚ ਅਦਾਕਾਰ ਵਿੱਕੀ ਕੌਸ਼ਲ ਦੀ ਰਿਲੀਜ਼ ਹੋਈ ਹਿੰਦੀ ਫ਼ਿਲਮ 'ਸਰਦਾਰ ਊਧਮ' ਤੋਂ ਇਲਾਵਾ ਵਿੱਦਿਆ ਬਾਲਨ ਦੀ ਫ਼ਿਲਮ 'ਸ਼ੇਰਨੀ' ਨੂੰ ਅਗਲੇ ਸਾਲ 27 ਮਾਰਚ ਨੂੰ ਹੋਣ ਵਾਲੇ ਆਸਕਰ ਐਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਫ਼ਿਲਮ ਫੈਡਰੇਸ਼ਨ ਆਫ਼ ਇੰਡੀਆ ਦੀ 15 ਮੈਂਬਰੀ ਜੂਰੀ ਨੇ ਇਸ ਐਵਾਰਡ ਲਈ ਭਾਰਤ ਦੀ ਐਂਟਰੀ ਲਈ 14 ਫ਼ਿਲਮਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ।
ਅਗਲੇ ਸਾਲ ਹੋਣ ਵਾਲੇ ਆਸਕਰ ਐਵਾਰਡਾਂ ਲਈ 'ਸਰਦਾਰ ਊਧਮ' ਤੇ 'ਸ਼ੇਰਨੀ' ਨੂੰ ਖ਼ਾਸ ਤੌਰ 'ਤੇ ਚੁਣਿਆ ਗਿਆ ਗੈ। ਇਨ੍ਹਾਂ ਦੋਵਾਂ ਫ਼ਿਲਮਾਂ ਨੂੰ ਆਸਕਰ ਦੀ ਬੈਸਟ ਇੰਟਰਨੈਸ਼ਨਲ ਫੀਚਰ ਫ਼ਿਲਮ ਕੈਟਾਗਰੀ ਲਈ ਚੁਣਿਆ ਗਿਆ ਹੈ। ਕੋਲਕਾਤਾ 'ਚ ਹੀ ਇਨ੍ਹਾਂ ਫ਼ਿਲਮਾਂ ਦੀ ਸਕ੍ਰੀਨਿੰਗ ਆਸਕਰ ਦੇ ਜੂਰੀ ਮੈਂਬਰਾਂ ਲਈ ਰੱਖੀ ਗਈ, ਜਿਸ ਤੋਂ ਬਾਅਦ ਵਿੱਦਿਆ ਬਾਲਨ ਦੀ ਫ਼ਿਲਮ 'ਸ਼ੇਰਨੀ' ਅਤੇ ਵਿੱਕੀ ਕੌਸ਼ਲ ਦੀ ਫ਼ਿਲਮ 'ਸਰਦਾਰ ਊਧਮ' ਨੂੰ ਚੁਣਿਆ ਗਿਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
‘ਡਿਬੁਕ : ਦਿ ਕਰਸ ਇਜ਼ ਰੀਅਲ’ ਦਾ ਟਰੇਲਰ ਰਿਲੀਜ਼ (ਵੀਡੀਓ)
NEXT STORY