ਮੁੰਬਈ (ਬਿਊਰੋ)– ਪਰਿਣੀਤੀ ਚੋਪੜਾ ਆਪਣੀ ਅਦਾਕਾਰੀ ਤੇ ਗਾਇਕੀ ਦੀ ਕਾਬਲੀਅਤ ਲਈ ਜਾਣੀ ਜਾਂਦੀ ਹੈ। ਉਹ ਦਰਸ਼ਕਾਂ ਨੂੰ ਮੰਤਰ ਮੁਗਧ ਕਰਦੀ ਰਹਿੰਦੀ ਹੈ। ਪਰਿਣੀਤੀ ਦਾ ਗਾਇਕੀ ਨਾਲ ਪਿਆਰ ਕੋਈ ਨਵਾਂ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮੁਆਫ਼ੀ (ਵੀਡੀਓ)
ਹਾਲ ਹੀ ’ਚ ਅਦਾਕਾਰਾ ਨੇ ਆਪਣੀ ਸੁਰੀਲੀ ਆਵਾਜ਼ ’ਚ ਦਿਲ ਨੂੰ ਛੂਹ ਲੈਣ ਵਾਲੇ ਗੀਤ ਪੇਸ਼ ਕੀਤੇ। ਇਹ ਸਭ ‘ਤੂ ਝੂੰਮ’ ਨਾਲ ਸ਼ੁਰੂ ਹੋਇਆ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਤੇ ਪ੍ਰਸ਼ੰਸਕ ਇਸ ਦੀ ਸ਼ਲਾਘਾ ਕਰ ਰਹੇ ਹਨ। ਹੁਣ ‘ਰਹੇ ਨਾ ਰਹੇਂ’ ਤੇ ‘ਦਿਲਦਾਰੀਆਂ’ ਦੇ ਮਨਮੋਹਕ ਗੀਤਾਂ ਨਾਲ ਪਰਿਣੀਤੀ ਚੋਪੜਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ ਹੈ।
ਜਿਵੇਂ ਹੀ ਉਸ ਨੇ ਵੀਡੀਓ ਸ਼ੇਅਰ ਕੀਤੀ, ਪ੍ਰਸ਼ੰਸਕਾਂ ਨੇ ਉਸ ’ਤੇ ਬਹੁਤ ਪਿਆਰ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਇੰਝ ਲੱਗਦਾ ਹੈ ਕਿ ਪਰੀ ਹੁਣ ਇੰਟਰਨੈੱਟ ’ਤੇ ਨਵੀਂ ਗਾਇਕੀ ਦੀ ਸੈਂਸੇਸ਼ਨਲ ਆਵਾਜ਼ ਬਣ ਗਈ ਹੈ।
ਉਸ ਦੀ ਪੇਸ਼ਕਾਰੀ ਦੀ ਅਥਾਹ ਪ੍ਰਸ਼ੰਸਾ ਨਾਲ ਦਰਸ਼ਕਾਂ ਨੂੰ ਉਸ ਦੀ ਅਗਲੀ ਪੇਸ਼ਕਾਰੀ ਦੀ ਬੇਸਬਰੀ ਨਾਲ ਉਡੀਕ ਕਰਨ ਲਈ ਮਜਬੂਰ ਕਰ ਦਿੱਤਾ ਹੈ। ਫ਼ਿਲਮ ਦੇ ਮੋਰਚੇ ’ਤੇ ਪਰਿਣੀਤੀ ਜਲਦ ਹੀ ਇਮਤਿਆਜ਼ ਅਲੀ ਵਲੋਂ ਨਿਰਦੇਸ਼ਿਤ ‘ਚਮਕੀਲਾ’ ਤੇ ਅਕਸ਼ੇ ਕੁਮਾਰ ਨਾਲ ‘ਦਿ ਗ੍ਰੇਟ ਇੰਡੀਅਨ ਰੈਸਕਿਊ’ ’ਚ ਨਜ਼ਰ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੌਪ ਸਟਾਰ ਰਿਹਾਨਾ ਦੂਜੀ ਵਾਰ ਬਣੀ ਮਾਂ, ਪੁੱਤ ਨੂੰ ਦਿੱਤਾ ਜਨਮ
NEXT STORY