ਨਵੀਂ ਦਿੱਲੀ: ਨੌਜਵਾਨ ਅਤੇ ਪ੍ਰਤਿਭਾਸ਼ਾਲੀ ਪਸ਼ਮੀਨਾ ਰੋਸ਼ਨ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਦੀ ਪਹਿਲੀ ਫ਼ਿਲਮ ‘ਇਸ਼ਕ ਵਿਸ਼ਕ’ ਫ਼ਰੈਂਚਾਈਜ਼ੀ ਦੀ ਦੂਸਰੇ ਇੰਸਟਾਲਮੈਂਟ ਨਾਲ ਇੰਟਰਟੇਨਮੈਂਟ ਇੰਡਸਟਰੀ ’ਚ ਆਪਣੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕਈ ਸਾਲਾਂ ਦੀ ਸਖ਼ਤ ਮਿਹਨਤ ਅਤੇ ਉਮੀਦਾਂ ਤੋਂ ਬਾਅਦ ਪਸ਼ਮੀਨਾ ਰੋਸ਼ਨ ਆਖ਼ਰਕਾਰ ਸ਼ਾਹਿਦ ਕਪੂਰ ਅਤੇ ਅੰਮ੍ਰਿਤਾ ਰਾਓ ਸਟਾਰਰ ਫ਼ਿਲਮ ‘ਇਸ਼ਕ ਵਿਸ਼ਕ’ ਦੇ ਅਧਿਕਾਰਤ ਸੀਕਵਲ ਨਾਲ ਆਪਣੀ ਬਾਲੀਵੁੱਡ ਡੈਬਿਊ ਕਰ ਰਹੀ ਹੈ ਜੋ ਉਸ ਦੇ ਡੈਬਿਊ ਦੇ ਦੋ ਦਹਾਕਿਆਂ ਬਾਅਦ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਮੂਸੇਵਾਲਾ ਕਤਲ ਕੇਸ ’ਚ ਮੁਜ਼ੱਫ਼ਰਨਗਰ ਦੇ ਸੁੰਦਰ ਨੇ ਮੁਹੱਈਆ ਕਰਵਾਈ ਸੀ ਰੂਸੀ ਰਾਈਫਲ
ਇਸ ’ਚ ਨਿਰਮਾਤਵਾਂ ਨੇ ਕਲਾਸਿਕ ਹਿੱਟ ਦੀ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਅਨਾਉਸਮੈਂਟ ਵੀਡੀਓ ’ਚ ਖੁੱਲਾਸਾ ਕੀਤਾ ਹੈ ਕਿ ਫ਼ਿਲਮ ਦੇ ਸੀਕਵਲ ’ਚ ਪਸ਼ਮੀਨਾ ਰੋਸ਼ਨ, ਰੋਹਿਤ ਸਰਾਫ਼, ਜ਼ਿਬਰਾਨ ਖ਼ਾਨ ਅਤੇ ਨੈਲਾ ਗ੍ਰੇਵਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਂਦੇ ਹਨ। ਸਾਹਮਣੇ ਆਏ ਨਾਂ ’ਚ ਪਹਿਲਾਂ ਹੀ ਤਿੰਨ ਅਦਕਾਰਾਂ ਨੇ ਆਪਣੀ ਅਦਾਕਾਰੀ ਦਾ ਨਮੂਨਾ ਸਭ ਦੇ ਸਾਹਮਣੇ ਪੇਸ਼ ਕੀਤਾ ਹੈ। ਇਸ ਦੇ ਨਾਲ ਪਸ਼ਮੀਨਾ ਲਈ ਇਹ ਇੰਟਰਟੇਨਮੈਂਟ ਇੰਡਸਟਰੀ ’ਚ ਜਾਣ ਵਾਲਾ ਸਭ ਤੋਂ ਵੱਡਾ ਕਦਮ ਹੈ।

ਆਪਣੇ ਡੈਬਿਊ ਦੇ ਬਾਰੇ ’ਚ ਉਤਸ਼ਾਹਿਤ ਪਸ਼ਮੀਨਾ ਰੋਸ਼ਨ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ‘ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਾਲਾਂ ਦੀ ਮਿਹਨਤ ਆਖ਼ਰੀਕਾਰ ਫ਼ਲ ਦੇ ਰਹੀ ਹੈ। ਮੈਂ ਸਕ੍ਰੀਨ ’ਤੇ ਆਪਣਾ ਪਹਿਲਾਂ ਅਨੁਭਵ ਤੁਹਾਡੇ ਲਈ ਲੈ ਕੇ ਆਉਣ ਲਈ ਬੇਹੱਦ ਉਤਸ਼ਾਹਿਤ ਹਾਂ।’
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ: ਪਰਿਵਾਰ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਕੇਂਦਰੀ ਏਜੰਸੀਆਂ ਤੋਂ ਜਾਂਚ ਦੀ ਕੀਤੀ ਮੰਗ
ਅੱਜ ਦੇ ਸਮੇਂ ’ਚ ਜਦੋਂ ਰਿਸ਼ਤੇ ਐਪਸ ਅਤੇ ਚੈੱਟ ਦੀ ਦੁਨੀਆ ’ਚ ਹੀ ਰਹਿ ਗਏ ਹਨ ਤਾਂ ਤੁਸੀਂ ਸਮਝ ਸਕਦੇ ਹੋ ਕਿ ਪਿਆਰ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ। ਇਸ਼ਕ ਵਿਸ਼ਕ ਰੀਬਾਉਂਡ। ਇਹ ਸਮਾਂ ਅੱਗੇ ਚੱਲਣ ਦਾ ਹੈ ਇਹ ਕਹਾਣੀ ਮਿਲੀਅਲ ਪੀੜ੍ਹੀ ਦੇ ਵਿਚਕਾਰ ਸਬੰਧਾਂ ’ਤੇ ਇਕ ਆਧੁਨਿਕ ਅਤੇ ਸੰਬੰਧਿਤ ਰੂਪ ਪੇਸ਼ ਕਰਦੀ ਹੈ।
ਪੰਜ ਤੱਤਾਂ ’ਚ ਵਿਲੀਨ ਹੋਏ ਗਾਇਕ ਕੇ. ਕੇ., ਪੁੱਤਰ ਨੇ ਦਿੱਤੀ ਮੁੱਖ ਅਗਨੀ, ਨਮ ਅੱਖਾਂ ਨਾਲ ਸਭ ਨੇ ਕਿਹਾ ਅਲਵਿਦਾ
NEXT STORY