ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਮਾਂ ਦੇ ਦਿਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਹਮਦਰਦੀ ਦਿੱਤੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅਦਾਕਾਰ ਨੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਕਿਹਾ। ਅਕਸ਼ੇ ਨੇ 8 ਸਤੰਬਰ ਨੂੰ ਆਪਣੀ ਮਾਂ ਅਰੂਣਾ ਭਾਟੀਆ ਨੂੰ ਗੁਆ ਦਿੱਤਾ ਸੀ।
ਅਕਸ਼ੇ ਨੇ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਪੀ. ਐੱਮ. ਮੋਦੀ ਦਾ ਸ਼ੋਕ ਸੰਦੇਸ਼ ਪੋਸਟ ਕੀਤਾ ਤੇ ਲਿਖਿਆ, ‘ਮਾਂ ਦੇ ਦਿਹਾਂਤ ’ਤੇ ਸ਼ੋਕ ਸੰਦੇਸ਼ਾਂ ਨਾਲ ਹਮਦਰਦੀ, ਸਾਰਿਆਂ ਦਾ ਧੰਨਵਾਦ। ਮੇਰੇ ਤੇ ਮੇਰੇ ਸਵਰਗੀ ਮਾਤਾ-ਪਿਤਾ ਲਈ ਸਮਾਂ ਕੱਢਣ ਤੇ ਗਰਮਜੋਸ਼ੀ ਦੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਲਈ ਮਾਣਯੋਗ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ। ਇਹ ਸਕੂਨ ਦੇਣ ਵਾਲੇ ਸ਼ਬਦ ਹਮੇਸ਼ਾ ਮੇਰੇ ਨਾਲ ਰਹਿਣਗੇ। ਜੈ ਅੰਬੇ।’
ਇਹ ਖ਼ਬਰ ਵੀ ਪੜ੍ਹੋ : ਨੀਰਜ ਚੋਪੜਾ ਤੇ ਪੀ ਸ਼੍ਰੀਜੇਸ਼ ਇਸ ਟੀ. ਵੀ. ਰਿਐਲਿਟੀ ਸ਼ੋਅ ’ਚ ਲੈਣਗੇ ਹਿੱਸਾ, ਪ੍ਰੋਮੋ ਆਇਆ ਸਾਹਮਣੇ
ਚਿੱਠੀ ’ਚ ਪੀ. ਐੱਮ. ਮੋਦੀ ਨੇ ਅਦਾਕਾਰ ਦੇ ਨਾ ਪੂਰਾ ਹੋਣ ਵਾਲੇ ਘਾਟੇ ’ਤੇ ਦੁੱਖ਼ ਜ਼ਾਹਿਰ ਕੀਤਾ ਹੈ ਤੇ ਦੇਸ਼ ਦੇ ਸਭ ਤੋਂ ਮਸ਼ਹੂਰ ਕਲਾਕਾਰਾਂ ’ਚੋਂ ਇਕ ਬਣ ਕੇ ਆਪਣੀ ਮਾਂ ਦਾ ਮਾਣ ਵਧਾਉਣ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਇਸ ਤੋਂ ਪਹਿਲਾਂ ਅਕਸ਼ੇ ਨੇ ਆਪਣੀ ਮਾਂ ਦੀ ਮੌਤ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਸੀ। ਉਨ੍ਹਾਂ ਟਵੀਟ ਕਰਕੇ ਲਿਖਿਆ ਸੀ, ‘ਉਹ ਮੇਰੀ ਸਭ ਕੁਝ ਸੀ। ਅੱਜ ਮੈਂ ਅਜਿਹਾ ਨਾ ਸਹਿਣਯੋਗ ਦਰਦ ਮਹਿਸੂਸ ਕਰ ਰਿਹਾ ਹਾਂ, ਜਿਸ ਨੂੰ ਦੱਸ ਨਹੀਂ ਸਕਦਾ। ਮੇਰੀ ਮਾਂ ਸ਼੍ਰੀਮਤੀ ਅਰੂਣਾ ਭਾਟੀਆ ਨੇ ਅੱਜ ਸਵੇਰੇ ਸ਼ਾਂਤੀਪੂਰਵਕ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਮੈਂ ਤੇ ਮੇਰਾ ਪਰਿਵਾਰ ਬਹੁਤ ਮਾੜੀ ਘੜੀ ’ਚੋਂ ਲੰਘ ਰਹੇ ਹਾਂ। ਮੈਂ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਦਾ ਸਨਮਾਨ ਕਰਦਾ ਹਾਂ। ਓਮ ਸ਼ਾਂਤੀ।’
ਕੰਮਕਾਜ ਦੀ ਗੱਲ ਕਰੀਏ ਤਾਂ ਅਕਸ਼ੇ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੂਰਿਆਵੰਸ਼ੀ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਉਹ ‘ਰਾਮ ਸੇਤੂ’ ਤੇ ‘ਬੱਚਨ ਪਾਂਡੇ’ ’ਚ ਵੀ ਨਜ਼ਰ ਆਉਣਗੇ। ਅਕਸ਼ੇ ਦੇ ਪ੍ਰਸ਼ੰਸਕ ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੰਗਨਾ ਰਨੌਤ ਦਾ ਵੱਡਾ ਖੁਲਾਸਾ! ਰੋਜ਼ਾਨਾ ਹੁੰਦੀਆਂ ਸਨ ਮੇਰੇ ਖ਼ਿਲਾਫ਼ 200 FIR ਦਰਜ
NEXT STORY