ਮੁੰਬਈ (ਬਿਊਰੋ) : ਪਿੱਛੇ ਜਿਹੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਨੌਤ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ ਸਨ। ਇਸ ਦੌਰਾਨ ਉਹ ਕਪਿਲ ਸ਼ਰਮਾ ਨਾਲ ਕਾਫ਼ੀ ਮਸਤੀ ਕਰਦੀ ਨਜ਼ਰ ਆਏ। ਕੰਗਨਾ ਆਪਣੀ ਫ਼ਿਲਮ 'ਥਲਾਈਵੀ' ਦੇ ਪ੍ਰਮੋਸ਼ਨ ਲਈ ਇੱਥੇ ਪੁੱਜੀ ਸੀ।

ਫ਼ਿਲਮ ਬਾਰੇ ਗੱਲ ਕਰਦਿਆਂ ਕਪਿਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਨੇ 'ਥਲਾਈਵੀ' ਦਾ ਟਰੇਲਰ ਵੇਖਿਆ ਹੈ, ਜਿਸ ਨੂੰ ਸਾਰਿਆਂ ਨੇ ਖੂਬ ਪਸੰਦ ਕੀਤਾ ਹੈ। ਕੰਗਨਾ ਨੇ ਸ਼ੋਅ 'ਚ ਕਈ ਵੱਡੇ ਖੁਲਾਸੇ ਵੀ ਕੀਤੇ, ਜਿਨ੍ਹਾਂ ਨੂੰ ਸੁਣ ਕੇ ਪ੍ਰਸ਼ੰਸਕਾਂ ਨੂੰ ਯਕੀਨ ਨਹੀਂ ਹੋ ਰਿਹਾ।

ਦਰਅਸਲ, ਸ਼ੋਅ ਦੌਰਾਨ ਕਪਿਲ ਨੇ ਕੰਗਨਾ ਨੂੰ ਇੱਕ ਵੀਡੀਓ ਦਿਖਾਇਆ। ਇਹ ਵੀਡੀਓ 'ਦਿ ਕਪਿਲ ਸ਼ਰਮਾ ਸ਼ੋਅ' ਦੇ ਪਿਛਲੇ ਸੀਜ਼ਨ ਦੀ ਸੀ। ਵੀਡੀਓ 'ਚ ਕੰਗਨਾ ਕਹਿੰਦੀ ਹੈ, "ਸੋਸ਼ਲ ਮੀਡੀਆ 'ਤੇ ਸਿਰਫ਼ ਬੇਕਾਰ ਲੋਕ ਹਨ ਅਤੇ ਉਹ ਆਪਣਾ ਸਾਰਾ ਦਿਨ ਟਵਿੱਟਰ 'ਤੇ ਬਿਤਾਉਂਦੇ ਹਨ। ਇਸ ਤੋਂ ਬਾਅਦ ਕਪਿਲ ਨੇ ਕੰਗਨਾ ਨੂੰ ਪੁੱਛਿਆ,"ਫਿਰ ਕੀ ਹੋਇਆ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਆਏ।''

ਕੰਗਨਾ ਨੇ ਦਿੱਤਾ ਇਹ ਜਵਾਬ
ਇਸ ਦੇ ਜਵਾਬ 'ਚ ਕੰਗਨਾ ਨੇ ਕਿਹਾ, "ਜਦੋਂ ਮੈਂ ਇਹ ਕਿਹਾ ਤਾਂ ਮੇਰੇ ਕੋਲ ਬਹੁਤ ਕੰਮ ਸੀ ਪਰ ਤਾਲਾਬੰਦੀ ਦੌਰਾਨ ਮੈਂ ਘਰ 'ਚ ਸੀ ਅਤੇ ਉਸੇ ਸਮੇਂ ਮੈਂ ਟਵਿੱਟਰ ਨਾਲ ਜੁੜ ਗਈ ਪਰ ਜਿਵੇਂ ਹੀ ਇਹ ਤਾਲਾਬੰਦੀ 2021 'ਚ ਖੁੱਲ੍ਹੀ, ਟਵਿੱਟਰ ਨੇ ਮੇਰੇ 'ਤੇ ਪਾਬੰਦੀ ਲਗਾ ਦਿੱਤੀ। ਮੈਂ ਇਹ ਵੀ ਸੋਚਿਆ ਕਿ ਚਲੋ ਵਧੀਆ ਹੋਇਆ ਬਲਾ ਟਲ਼ ਗਈ ਪਰ ਉਸ ਸਮੇਂ ਦੌਰਾਨ ਮੇਰੇ ਵਿਰੁੱਧ ਹਰ ਰੋਜ਼ 200 ਤੋਂ ਵੱਧ ਐੱਫ. ਆਈ. ਆਰ. ਦਰਜ ਕੀਤੀਆਂ ਜਾਂਦੀਆਂ ਸਨ, ਜਿਸ ਕਾਰਨ ਇਹ ਸਭ ਵਾਪਰਿਆ।

ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਕੰਗਨਾ ਨੂੰ ਪੁੱਛਿਆ, "ਮੈਡਮ, ਤੁਹਾਡੇ ਨਾਲ ਬਹੁਤ ਸਾਰੀ ਸੁਰੱਖਿਆ ਆਈ ਹੈ। ਅਸੀਂ ਤਾਂ ਡਰ ਗਏ ਸੀ ਕਿ ਅਸੀਂ ਕੀ ਕਹਿ ਦਿੱਤਾ ਪਰ ਇੰਨੀ ਸਕਿਓਰਿਟੀ ਰੱਖਣੀ ਹੋਵੇ, ਤਾਂ ਇਨਸਾਨ ਨੂੰ ਕੀ ਕਰਨਾ ਪੈਂਦਾ ਹੈ?'' ਤਾਂ ਕੰਗਨਾ ਦਾ ਜਵਾਬ ਸੀ, "ਇਸ ਲਈ ਕਿਸੇ ਨੂੰ ਸਿਰਫ਼ ਸੱਚ ਬੋਲਣਾ ਪੈਂਦਾ ਹੈ।"

ਪੰਜਾਬ 'ਚ ਕਿਸਾਨਾਂ ਵੱਲੋਂ ਕੰਗਨਾ ਦੀ ਫ਼ਿਲਮ ਦਾ ਵਿਰੋਧ, ਧਰਮਿੰਦਰ, ਅਕਸ਼ੇ ਤੇ ਅਜੇ ਦੇਵਗਨ ਨੂੰ ਵੀ ਭਰਨਾ ਪਵੇਗਾ ਹਰਜਾਨਾ
NEXT STORY