ਮੁੰਬਈ- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਮੁੰਬਈ ਪੁਲਸ ਦੋਸ਼ੀ ਦੇ ਸਬੰਧ 'ਚ ਪ੍ਰੈੱਸ ਕਾਨਫਰੰਸ ਕਰ ਰਹੀ ਹੈ, ਜਿਸ 'ਚ ਪੁਲਸ ਨੇ ਦੱਸਿਆ ਹੈ ਕਿ 30 ਸਾਲਾ ਦੋਸ਼ੀ ਦਾ ਨਾਂ ਮੁਹੰਮਦ ਸ਼ਰੀਫੁਲ ਇਸਲਾਮ ਸੱਜਾਦ ਹੈ, ਜੋ ਹੁਣ ਤੱਕ ਵਿਜੇ ਦਾਸ ਦੇ ਨਾਂ 'ਤੇ ਰਹਿ ਰਿਹਾ ਸੀ। ਮੁਲਜ਼ਮ ਕੋਲ ਕੋਈ ਭਾਰਤੀ ਪ੍ਰਮਾਣਿਕ ਦਸਤਾਵੇਜ਼ ਨਹੀਂ ਹੈ। ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਭਾਰਤੀ ਨਹੀਂ ਹੈ ਸਗੋਂ ਬੰਗਲਾਦੇਸ਼ ਤੋਂ ਗ਼ੈਰਕਾਨੂੰਨੀ ਢੰਗ ਨਾਲ ਆਇਆ ਹੈ।
ਇਹ ਵੀ ਪੜ੍ਹੋ-ਵਿਆਹ ਦੇ ਬੰਧਨ 'ਚ ਬੱਝੇ ਮਸ਼ਹੂਰ ਗਾਇਕ Darshan Raval, ਦੇਖੋ ਤਸਵੀਰਾਂ
ਕਿਵੇਂ ਗ੍ਰਿਫਤਾਰ ਹੋਇਆ ਹਮਲਾਵਰ
ਪੁਲਸ ਨੇ ਸਭ ਤੋਂ ਪਹਿਲਾਂ ਜਾਂਚ ਕੀਤੀ ਕਿ ਉਸ ਰਾਤ ਸੈਫ ਅਲੀ ਖਾਨ ਦੀ ਇਮਾਰਤ ਦੇ ਆਲੇ-ਦੁਆਲੇ ਕਿਹੜੇ-ਕਿਹੜੇ ਮੋਬਾਈਲ ਫੋਨ ਐਕਟਿਵ ਸਨ। ਇਸ ਤੋਂ ਬਾਅਦ ਪੁਲਸ ਨੇ ਧਿਆਨ ਨਾਲ ਪਤਾ ਲਗਾਇਆ ਕਿ ਕਿਹੜਾ ਮੋਬਾਈਲ ਉਸ ਸਮੇਂ ਉਥੇ ਐਕਟਿਵ ਸੀ। ਜਦੋਂ ਪੁਲਸ ਨੇ ਦਾਦਰ ਸਟੇਸ਼ਨ ਦੇ ਨੇੜੇ ਇੱਕ ਮੋਬਾਈਲ ਦੀ ਦੁਕਾਨ ਤੋਂ ਹੈੱਡਫੋਨ ਖਰੀਦਣ ਵਾਲੇ ਵਿਅਕਤੀ ਦੀ ਮੋਬਾਈਲ ਲੋਕੇਸ਼ਨ ਨੂੰ ਟਰੈਕ ਕੀਤਾ ਤਾਂ ਉਨ੍ਹਾਂ ਨੇ ਪਾਇਆ ਕਿ ਉਸ ਦਾ ਮੋਬਾਈਲ ਸੈਫ ਅਲੀ ਖਾਨ ਦੇ ਘਰ ਦੇ ਨੇੜੇ ਐਕਟਿਵ ਮੋਬਾਈਲ ਨਾਲ ਮੇਲ ਖਾਂਦਾ ਹੈ। ਇਸ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਕਿ ਮੋਬਾਈਲ ਠਾਣੇ ਵੱਲ ਚਲਾ ਗਿਆ ਹੈ। ਠਾਣੇ 'ਚ ਜਿਵੇਂ ਹੀ ਉਸ ਦੀ ਲੋਕੇਸ਼ਨ ਦਾ ਪਤਾ ਲੱਗਾ ਤਾਂ ਪੁਲਸ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਦੋਸ਼ੀ ਸੰਘਣੇ ਦਰਖਤਾਂ ਵਿਚਕਾਰ ਲੁਕਿਆ ਹੋਇਆ ਸੀ ਪਰ ਪੁਲਸ ਨੇ ਉਸ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ-ਫਿਲਮਾਂ 'ਚ ਵਾਪਸੀ ਕਰੇਗੀ ਇਸ ਵੱਡੇ ਕ੍ਰਿਕਟਰ ਦੀ ਪਤਨੀ
ਲੁੱਟ ਦੀ ਨੀਅਤ ਨਾਲ ਆਇਆ ਸੀ ਚੋਰ
ਇਸ ਤੋਂ ਇਲਾਵਾ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸੈਫ ਅਲੀ ਖਾਨ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹੀ ਦਾਖਲ ਹੋਇਆ ਸੀ। ਉਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਦੇ ਬੰਧਨ 'ਚ ਬੱਝੇ ਮਸ਼ਹੂਰ ਗਾਇਕ Darshan Raval, ਦੇਖੋ ਤਸਵੀਰਾਂ
NEXT STORY