ਮੁੰਬਈ (ਬਿਊਰੋ) — ਅਦਾਕਾਰ ਵਿਵੇਕ ਓਬਰਾਏ ਦੇ ਘਰ 'ਤੇ ਬੈਂਗਲੁਰੂ ਪੁਲਸ ਨੇ ਛਾਪੇਮਾਰੀ ਕੀਤੀ ਹੈ। ਦੁਪਹਿਰ 1 ਵਜੇ ਦੇ ਕਰੀਬ ਬੈਂਗਲੁਰੂ ਪੁਲਸ ਦੇ 2 ਇੰਸਪੈਕਟਰ ਵਿਵੇਕ ਓਬਰਾਏ ਦੇ ਘਰ ਪਹੁੰਚੇ ਅਤੇ ਛਾਪੇਮਾਰੀ ਦੀ ਸ਼ੁਰੂਆਤ ਕੀਤੀ। ਪੁਲਸ ਵਿਵੇਕ ਓਬਰਾਏ ਦੇ ਸਾਲੇ ਆਦਿਤਿਆ ਅਲਵਾ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਵਿਵੇਕ ਓਬਰਾਏ ਦਾ ਘਰ ਮੁੰਬਈ ਦੇ ਜੁਹੂ 'ਚ ਹੈ। ਛਾਪੇਮਾਰੀ ਨੂੰ ਲੈ ਕੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 'ਆਦਿਤਿਆ ਅਲਵਾ ਫਰਾਰ ਹੈ। ਸਾਨੂੰ ਜਾਣਕਾਰੀ ਮਿਲੀ ਹੈ ਕਿ ਅਲਵਾ ਵਿਵੇਕ ਓਬਰਾਏ ਦੇ ਘਰ 'ਚ ਲੁਕਿਆ ਹੈ। ਆਦਿਤਿਆ ਭਾਲ ਲਈ ਬੈਂਗਲੁਰੂ ਪੁਲਸ ਨੇ ਇਹ ਛਾਪੇਮਾਰੀ ਕੀਤੀ ਹੈ। ਮਾਮਲੇ 'ਚ ਕੋਰਟ ਤੋਂ ਵਾਰੰਟ ਲਿਆ ਗਿਆ ਹੈ ਤੇ ਕ੍ਰਾਈਮ ਬ੍ਰਾਂਚ ਦੀ ਟੀਮ ਬੈਂਗਲੁਰੂ ਤੋਂ ਮੁੰਬਈ ਪਹੁੰਚੀ।' ਬੈਂਗਲੁਰੂ ਪੁਲਸ ਨੇ ਆਦਿਆਿ ਅਲਵਾ ਦੇ ਘਰ ਦੀ ਤਲਾਸ਼ੀ ਲਈ ਹੈ।
ਦੱਸਣਯੋਗ ਹੈ ਕਿ ਆਦਿਤਿਆ ਕਰਨਾਟਕ ਦੇ ਸਾਬਕਾ ਮੰਤਰੀ ਜੀਵਰਾਜ ਅਲਵਾ ਦੇ ਪੁੱਤਰ ਹਨ। ਉਨ੍ਹਾਂ 'ਤੇ ਕੰਨੜ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੂੰ ਕਥਿਤ ਤੌਰ 'ਤੇ ਡਰੱਗਜ਼ ਸਪਲਾਈ ਕਰਨ ਦਾ ਦੋਸ਼ ਹੈ। ਇਸ ਕੇਸ 'ਚ ਕ੍ਰਾਈਮ ਬ੍ਰਾਂਚ ਦੀ ਟੀਮ ਕੰਨੜ ਅਦਾਕਾਰਾ ਰਾਗਿਨੀ ਦਿਵੇਦੀ ਸਣੇ 6 ਡਰੱਗਜ਼ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਗਿੱਪੀ ਤੇ ਨੀਰੂ ਨੇ ਇਕੱਠਿਆਂ ਅਨਾਊਂਸ ਕੀਤੀ ਇਕ ਹੋਰ ਫਿਲਮ, ‘ਫੱਟੇ ਦਿੰਦੇ ਚੱਕ ਪੰਜਾਬੀ’ ’ਚ ਆਉਣਗੇ ਨਜ਼ਰ
NEXT STORY