ਜਲੰਧਰ- ਭਾਰਤ ਦੇ ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਦੇ ਇੰਸਟਾਗ੍ਰਾਮ ‘ਤੇ 16 ਮਿਲੀਅਨ ਤੋਂ ਵੱਧ ਫਾਲੋਅਰ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਾਇਕ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਿੰਨੀ ਵੱਡੀ ਹੈ। ਹਨੀ ਸਿੰਘ ਦੇ ਗੀਤ ਹੀ ਨਹੀਂ, ਸਗੋਂ ਉਨ੍ਹਾਂ ਦੀ ਜ਼ਿੰਦਗੀ ਵੀ ਕਾਫੀ ਵਿਵਾਦਿਤ ਰਹੀ ਹੈ। ਉਨ੍ਹਾਂ ਦੇ ਗੀਤਾਂ ਨੂੰ ਲੈ ਕੇ ਵਿਵਾਦ ਹੁੰਦੇ ਰਹਿੰਦੇ ਹਨ ਪਰ ਕਈ ਵਾਰ ਹਨੀ ਸਿੰਘ ਤਲਾਕ ਨੂੰ ਲੈ ਕੇ ਵਿਵਾਦਾਂ ‘ਚ ਘਿਰ ਜਾਂਦੇ ਹਨ ਅਤੇ ਕਈ ਵਾਰ ਡਿਪ੍ਰੈਸ਼ਨ ਨੂੰ ਲੈ ਕੇ।ਇਸ ਤੋਂ ਇਲਾਵਾ ਉਨ੍ਹਾਂ ਅਤੇ ਬਾਦਸ਼ਾਹ ਵਿਚਕਾਰ ਸਾਲਾਂ ਤੋਂ ਚੱਲ ਰਿਹਾ ਝਗੜਾ ਵੀ ਉਨ੍ਹਾਂ ਨੂੰ ਚਰਚਾ ਦਾ ਵਿਸ਼ਾ ਬਣਾਈ ਰੱਖਦਾ ਹੈ। ਹੁਣ ਜਦੋਂ ਰੈਪਰ ਦੀ ਜ਼ਿੰਦਗੀ ‘ਚ ਇੰਨਾ ਮਸਾਲਾ ਹੈ, ਤਾਂ ਇਸ ਨੂੰ ਪਰਦੇ ‘ਤੇ ਜ਼ਰੂਰ ਲਿਆਂਦਾ ਜਾਵੇਗਾ। ਅਜਿਹੇ ‘ਚ ਜਲਦ ਹੀ ਤੁਹਾਨੂੰ ਹਨੀ ਸਿੰਘ ਦੀ ਡਾਕੂਮੈਂਟਰੀ ਫਿਲਮ ਦੇਖਣ ਨੂੰ ਮਿਲੇਗੀ, ਜਿਸ ਦਾ ਨਾਂ ਹੈ- ‘ਯੋ ਯੋ ਹਨੀ ਸਿੰਘ : ਫੇਮਸ’ ਹੈ।
ਰਿਲੀਜ਼ ਡੇਟ
ਇਸ ਡਾਕੂਮੈਂਟਰੀ ਫਿਲਮ ਦਾ ਐਲਾਨ ਕੁਝ ਸਮਾਂ ਪਹਿਲਾਂ ਨੈੱਟਫਲਿਕਸ ‘ਤੇ ਕੀਤਾ ਗਿਆ ਸੀ। ਇਸ ਦੇ ਨਾਲ ਹੀ ਅੱਜ ‘ਯੋ ਯੋ ਹਨੀ ਸਿੰਘ : ਫੇਮਸ’ ਦੀ ਪ੍ਰੀਮੀਅਰ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਵੀ ਹਨੀ ਸਿੰਘ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਨਫਿਲਟਰ ਅਣਸੁਣੇ ਕਿੱਸੇ ਸੁਣਨਾ ਚਾਹੁੰਦੇ ਹੋ, ਤਾਂ Netflix ਜਲਦ ਹੀ ਤੁਹਾਨੂੰ ਇਹ ਸੁਨਹਿਰੀ ਮੌਕਾ ਦੇਣ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਨੈੱਟਫਲਿਕਸ ਨੇ ‘ਯੋ ਯੋ ਹਨੀ ਸਿੰਘ: ਫੇਮਸ’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।ਇਹ ਡਾਕੂਮੈਂਟਰੀ ਫਿਲਮ 20 ਦਸੰਬਰ ਨੂੰ ਨੈੱਟਫਲਿਕਸ ‘ਤੇ ਸਟ੍ਰੀਮ ਕੀਤੀ ਜਾਵੇਗੀ। ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ - ‘ਜਿਸ ਨਾਮ ਨੂੰ ਤੁਸੀਂ ਜਾਣਦੇ ਹੋ, ਉਹ ਕਹਾਣੀ ਜੋ ਤੁਸੀਂ ਨਹੀਂ ਜਾਣਦੇ ਹੋ। ਇੱਕ ਅਜਿਹੇ ਦਿੱਗਜ ਦੇ ਵਿਕਾਸ ਦੇ ਗਵਾਹ ਬਣੋ ਜਿਸ ਨੇ ਭਾਰਤੀ ਸੰਗੀਤ ਦਾ ਚਿਹਰਾ ਹਮੇਸ਼ਾ ਲਈ ਬਦਲ ਦਿੱਤਾ। 20 ਦਸੰਬਰ ਨੂੰ ਨੈੱਟਫਲਿਕਸ ‘ਤੇ ਦੇਖੋ ਯੋ ਯੋ ਹਨੀ ਸਿੰਘ: ਮਸ਼ਹੂਰ!’ ਤੁਹਾਨੂੰ ਦੱਸ ਦੇਈਏ ਕਿ ਇਸ ਡਾਕੂਮੈਂਟਰੀ ਨੂੰ Mozez Singh ਨੇ ਡਾਇਰੈਕਟ ਕੀਤਾ ਹੈ ਅਤੇ ਆਸਕਰ ਜੇਤੂ Guneet Monga ਇਸ ਦੇ ਨਿਰਮਾਤਾ ਹਨ।
ਇਹ ਵੀ ਪੜ੍ਹੋ- ਸਲਮਾਨ- ਸ਼ਾਹਰੁਖ ਤੋਂ ਬਾਅਦ ਮਸ਼ਹੂਰ ਅਦਾਕਾਰ ਨੂੰ ਮਿਲੀ ਧਮਕੀ
ਇਹ ਫਿਲਮ ਹਨੀ ਸਿੰਘ ਦੇ ਸੰਘਰਸ਼, ਉਭਾਰ, ਪਤਨ, ਡਿਪਰੈਸ਼ਨ ਅਤੇ ਇੰਡਸਟਰੀ ਵਿੱਚ ਵਾਪਸੀ ਦੀਆਂ ਕੁਝ ਦਿਲਚਸਪ ਝਲਕੀਆਂ ਦਿਖਾਏਗੀ। ਜਿੱਥੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਿਆਰ, ਦਰਦ, ਪਰਿਵਾਰ, ਸਫਲਤਾ, ਅਸਫਲਤਾ, ਮਾਨਸਿਕ ਸਿਹਤ ਤੋਂ ਲੈ ਕੇ ਫੇਮ ਦੀ ਕੀਮਤ ਤੱਕ ਸਭ ਕੁਝ ਸਾਹਮਣੇ ਆਵੇਗਾ। ਸੰਭਵ ਹੈ ਕਿ ਇਸ ਡਾਕੂਮੈਂਟਰੀ ਫਿਲਮ ‘ਚ ਕੁਝ ਦਿਲਚਸਪ ਖੁਲਾਸੇ ਹੋ ਸਕਦੇ ਹਨ ਅਤੇ ਪ੍ਰਸ਼ੰਸਕਾਂ ਨੂੰ ਕਈ ਸਵਾਲਾਂ ਦੇ ਜਵਾਬ ਵੀ ਮਿਲ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਲਮਾਨ- ਸ਼ਾਹਰੁਖ ਤੋਂ ਬਾਅਦ ਮਸ਼ਹੂਰ ਅਦਾਕਾਰ ਨੂੰ ਮਿਲੀ ਧਮਕੀ
NEXT STORY