ਮੁੰਬਈ (ਬਿਊਰੋ)– ਭਾਰਤ ’ਚ ਕੋਰੋਨਾ ਇਕ ਵਾਰ ਮੁੜ ਆਪਣੇ ਪੈਰ ਪਸਾਰ ਰਿਹਾ ਹੈ। ਪਹਿਲਾਂ ਅਦਾਕਾਰਾ ਕਿਰਨ ਖੇਰ ਕੋਰੋਨਾ ਪਾਜ਼ੇਟਿਵ ਹੋਈ ਤੇ ਹੁਣ ਅਦਾਕਾਰਾ ਪੂਜਾ ਭੱਟ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ। ਪੂਜਾ ਭੱਟ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਖ਼ੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦੀ ਬਾਥਰੂਮ ’ਚ ਮਿਲੀ ਲਾਸ਼
ਅਦਾਕਾਰਾ ਨੇ ਦੱਸਿਆ ਕਿ ਵੈਕਸੀਨ ਲਗਵਾਉਣ ਦੇ ਬਾਵਜੂਦ ਉਸ ਨੂੰ ਕੋਰੋਨਾ ਹੋ ਗਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕਰਕੇ ਲਿਖਿਆ, ‘‘ਤੇ ਠੀਕ 3 ਸਾਲਾਂ ਬਾਅਦ, ਮੈਨੂੰ ਪਹਿਲੀ ਵਾਰ ਕੋਰੋਨਾ ਹੋ ਗਿਆ ਹੈ। ਤੁਸੀਂ ਸਾਰੇ ਲੋਕ ਮਾਸਕ ਲਗਾਓ। ਕੋਵਿਡ ਹੁਣ ਵੀ ਫੈਲ ਰਿਹਾ ਹੈ ਤੇ ਟੀਕਾ ਲਗਵਾਉਣ ਦੇ ਬਾਵਜੂਦ ਇਹ ਤੁਹਾਡੇ ਤਕ ਪਹੁੰਚ ਰਿਹਾ ਹੈ। ਉਮੀਦ ਹੈ ਕਿ ਮੈਂ ਜਲਦ ਹੀ ਠੀਕ ਹੋ ਜਾਵਾਂਗੀ।’’

ਪੂਜਾ ਭੱਟ ਫ਼ਿਲਮ ਨਿਰਮਾਤਾ ਮਹੇਸ਼ ਭੱਟ ਦੀ ਸਭ ਤੋਂ ਵੱਡੀ ਧੀ ਹੈ। ਪੂਜਾ ਭੱਟ ਆਖਰੀ ਵਾਰ ਫ਼ਿਲਮ ‘ਚੁੱਪ : ਰਿਵੈਂਜ ਆਫ ਦਿ ਆਰਟਿਸਟ’ ’ਚ ਦਿਖਾਈ ਦਿੱਤੀ ਸੀ।
ਦੱਸ ਦੇਈਏ ਕਿ ਇਸ ਫ਼ਿਲਮ ’ਚ ਉਨ੍ਹਾਂ ਨਾਲ ਸੰਨੀ ਦਿਓਲ, ਦੁਲਕਰ ਸਲਮਾਨ ਤੇ ਸ਼ਰੇਆ ਧਨਵੰਤਰੀ ਵੀ ਨਜ਼ਰ ਆਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨਾਨੀ ਨੇ ਲਾਂਚ ਕੀਤਾ ਫ਼ਿਲਮ ‘ਦਸਾਰਾ’ ਦਾ ਗੀਤ ‘ਧੂਮ ਧਾਮ’
NEXT STORY