ਮੁੰਬਈ- ਪ੍ਰਸਿੱਧ ਯੂਟਿਊਬਰ ਰਣਵੀਰ ਅਲਾਹਬਾਦੀਆ ਦੇ ਯੂ ਟਿਊਬ ਚੈਨਲ 'ਤੇ ਸਾਈਬਰ ਅਟੈਕ ਹੋਇਆ ਹੈ। ਉਸ ਦੇ ਦੋਵੇਂ ਚੈਨਲ ਹੈਕਰਸ ਦੇ ਵੱਲੋਂ ਹੈਕ ਕਰ ਲਏ ਗਏ ਹਨ ।ਹੈਕਰਸ ਨੇ ਉਨ੍ਹਾਂ ਦਾ ਨਾਮ ਬਦਲ ਦਿੱਤਾ ਹੈ ਅਤੇ ਨਵਾਂ ਨਾਮ ਟੈਸਲਾ ਰੱਖ ਦਿੱਤਾ ਹੈ।ਰਣਵੀਰ ਅਲਾਹਬਾਦੀਆ ਮਸ਼ਹੂਰ ਯੂਟਿਊਬਰ ਹਨ । ਜਿਨ੍ਹਾਂ ਨੂੰ ਉਨ੍ਹਾਂ ਦੇ ਚੈਨਲ 'ਬੀਅਰ ਬਾਈਸਪੇਸ' ਦੇ ਲਈ ਜਾਣਿਆ ਜਾਂਦਾ ਹੈ।ਬੁੱਧਵਾਰ ਦੀ ਰਾਤ ਨੁੰ ਉੁਹ ਇੱਕ ਸਾਈਬਰ ਹਮਲੇ ਦਾ ਸ਼ਿਕਾਰ ਹੋ ਗਏ । ਸਾਈਬਰ ਹਮਲਾਵਰਾਂ ਨੇ ਉਨ੍ਹਾਂ ਦੇ ਦੋ ਯੂਟਿਊਬ ਚੈਨਲਾਂ ਨੂੰ ਹੈਕ ਕਰਕੇ ਉਨ੍ਹਾਂ ਦੇ ਨਾਮ ਬਦਲ ਦਿੱਤੇ । ਬੀਅਰ ਬਾਈਸਪੇਸ ਨਾਂਅ ਦੇ ਇਸ ਯੂਟਿਊਬ ਚੈਨਲ ਦਾ ਨਾਮ ਬਦਲ ਕੇ ਟੈਸਲਾ ਕਰ ਦਿੱਤਾ ਗਿਆ, ਜਦਕਿ ਉਨ੍ਹਾਂ ਦੇ ਨਿੱਜੀ ਚੈਨਲ ਦਾ ਨਾਮ "@Tesla.event.trump_2024" ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਦਿਵਿਆ ਦੱਤਾ ਨਾਲ ਏਅਰਪੋਟ 'ਤੇ ਹੋਈ ਬਦਸਲੂਕੀ, ਪੋਸਟ ਸਾਂਝੀ ਕਰਕੇ ਕੱਡੀ ਭੜਾਸ
ਚੈਨਲ ਤੋਂ ਹਟਾਇਆ ਕੰਟੈਂਟ
ਹੈਕਰਸ ਨੇ ਚੈਨਲ 'ਤੇ ਮੌਜੂਦ ਸਾਰੇ ਇੰਟਰਵਿਊ ਅਤੇ ਪੌਡਕਾਸਟ ਨੂੰ ਹਟਾ ਦਿੱਤਾ । ਉਨ੍ਹਾਂ ਸਾਰੇ ਵੀਡੀਓਜ਼ ਦੀ ਜਗ੍ਹਾ ਐਲਨ ਮਸਕ ਅਤੇ ਡੋਨਾਲਡ ਟਰੰਪ ਦੇ ਸਾਰੇ ਪੁਰਾਣੇ ਪ੍ਰੋਗਰਾਮਾਂ ਦੀ ਸਟ੍ਰੀਮਿੰਗ ਕਰ ਦਿੱਤੀ ਗਈ ।ਇਸ ਤੋਂ ਬਾਅਦ ਚੈਨਲ 'ਤੇ ਕੋਈ ਵੀ ਕੰਟੈਂਟ ਨਹੀਂ ਬਚਿਆ ਹੈ।ਇਹ ਸਾਈਬਰ ਹਮਲਾ ਉਸ ਵੇਲੇ ਹੋਇਆ ਹੈ ਜਦੋਂ ਭਾਰਤ ਦੀ ਸੁਪਰੀਮ ਕੋਰਟ ਦੇ ਯੂਟਿਊਬ ਚੈਨਲ ਨੂੰ ਵੀ ਹੈਕ ਕੀਤਾ ਗਿਆ ਸੀ ।ਇਸ ਹਮਲੇ ਤੋਂ ਬਾਅਦ ਜਿੱਥੇ ਰਣਵੀਰ ਪ੍ਰੇਸ਼ਾਨ ਹਨ, ਉੱਥੇ ਹੀ ਫਾਲੋਵਰਸ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗਾਇਕ ਰਣਜੀਤ ਬਾਵਾ ਨੇ ਆਪਣੀ ਮਾਂ ਨਾਲ ਸਾਂਝੀ ਕੀਤੀ ਵੀਡੀਓ
NEXT STORY