ਮੁੰਬਈ - ਪੈਨ ਇੰਡੀਆ ਸਟਾਰ ਪ੍ਰਭਾਸ ਬਾਹੂਬਲੀ ਫ੍ਰੈਂਚਾਇਜ਼ੀ ਤੋਂ ਬਾਅਦ ਹੁਣ ਆਪਣੀ ਐਕਸ਼ਨ ਨਾਲ ਭਰਪੂਰ ਫਿਲਮ ‘ਸਲਾਰ : ਪਾਰਟ 1- ਸੀਜ਼ਫਾਇਰ’ ਦੇ ਨਾਲ ਵਾਹੋ-ਵਾਹੀ ਖੱਟ ਰਹੇ ਹਨ। ਇਹ ਐਕਸ਼ਨ ਡਾਇਰੈਕਟਰ ਪ੍ਰਸ਼ਾਂਤ ਨੀਲ ਦੇ ਨਾਲ ਉਨ੍ਹਾਂ ਦਾ ਪਹਿਲਾ ਪ੍ਰਾਜੈਕਟ ਹੈ, ਜਿਸ ਨੇ ਯਕੀਨੀ ਤੌਰ ’ਤੇ ਨਾ ਸਿਰਫ ਆਪਣੀ ਸ਼ਾਨਦਾਰ ਕਹਾਣੀ ਅਤੇ ਹਾਈ-ਆਕਟੇਨ ਐਕਸ਼ਨ ਨਾਲ ਲੋਕਾਂ ਦਾ ਦਿਲ ਜਿੱਤਿਆ, ਸਗੋਂ ਬਾਕਸ ਆਫਿਸ ’ਤੇ ਵੀ ਤੂਫਾਨ ਲਿਆ ਦਿੱਤਾ। ਇੰਨਾ ਹੀ ਨਹੀਂ ਫਿਲਮ ਗਲੋਬਲ ਲੈਵਲ ’ਤੇ ਵੀ ਧਮਾਲ ਮਚਾ ਰਹੀ ਹੈ। ਇਸ ਦੇ ਨਾਲ ਹੀ ਫਿਲਮ ਦਾ ਵਰਲਡ ਵਾਈਡ ਕਲੈਕਸ਼ਨ 644.80 ਕਰੋੜ ਰੁਪਏ ਹੋ ਗਿਆ ਹੈ। ਫਿਲਮ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ।
ਸੁਪਰਸਟਾਰ ਪ੍ਰਭਾਸ ਦਾ ਕਹਿਣਾ ਹੈ ਕਿ ਪਰਿਵਾਰ ਵਿਚ ਮਾਂ ਉਨ੍ਹਾਂ ਦੀ ਸਭ ਤੋਂ ਵਧੀਆ ਆਲੋਚਕ ਹੈ। ਮੂਲ ਤੌਰ ’ਤੇ ਉਹ ਨਿਰਦੇਸ਼ਕ ਦੇ ਐਕਟਰ ਹਨ। ਨਿਰਦੇਸ਼ਕ ਚਾਹੁੰਦੇ ਸਨ ਕਿ ਉਹ ਸੀਨ ਦੀ ਮੰਗ ਅਨੁਸਾਰ ਮਾਸੂਮੀਅਤ ਅਤੇ ਡਰਾਉਣੇ ਦੋਵੇਂ ਗੁਣਾਂ ਨੂੰ ਨਾਲੋ-ਨਾਲ ਦਿਖਾਉਣ। ਉਨ੍ਹਾਂ ਦੱਸਿਆ ਕਿ ਦੇਵਾ ਇਕ ਅਜਿਹਾ ਵਿਅਕਤੀ ਹੈ, ਜਿਸ ਵਿਚ ਖਾਸ ਭਾਵਨਾਵਾਂ ਹਨ, ਜੋ ਉਸਦੀ ਮਾਂ ਅਤੇ ਖਾਸ ਕਰਕੇ ਦੋਸਤ ਦੁਆਰਾ ਪੈਦਾ ਹੁੰਦੀਆਂ ਹਨ। ਉਨ੍ਹਾਂ ਨਾਲ ਜੁੜੀ ਕੋਈ ਵੀ ਚੀਜ਼ ਉਸ ਦੇ ਕਰੈਕਟਰ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਹ ਉਸੇ ਤਰ੍ਹਾਂ ਆਪਣੀ ਫੀਲਿੰਗਜ਼ ਜ਼ਾਹਿਰ ਕਰਦਾ ਹੈ। ਨਿਰਦੇਸ਼ਕ ਜੋ ਚਾਹੁੰਦੇ ਸੀ, ਉਸਦੇ ਅਾਧਾਰ ’ਤੇ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ, ਖ਼ਾਸ ਕਰਕੇ ਜਦੋਂ ਗੱਲ ਉਨ੍ਹਾਂ ਦੀ ਮਾਂ ਅਤੇ ਦੋਸਤ ਨਾਲ ਜੁੜੇ ਸੀਨ ਦੀ ਹੋਵੇ।
ਇਹ ਵੀ ਖ਼ਬਰ ਪੜ੍ਹੋ - ਸਲਮਾਨ ਨੇ ਨਿਭਾਈ ਆਮਿਰ ਖ਼ਾਨ ਨਾਲ ਦੋਸਤੀ, ਆਪਣੇ ਘਰ ਕਰਵਾਈ ਧੀ ਈਰਾ ਦੀ ਮਹਿੰਦੀ ਸੈਰੇਮਨੀ
ਪ੍ਰਭਾਸ ਨੇ ਕਿਹਾ ਕਿ ਨਿਰਦੇਸ਼ਕ ਚਾਹੁੰਦੇ ਸਨ ਕਿ ਉਹ ਇਕ ਖਾਸ ਸਰੀਰਕ ਰੂਪ ਬਣਾਉਣ ਅਤੇ ਅਗ੍ਰੈਸਿਵ ਸੀਨਸ ਲਈ ਉਨ੍ਹਾਂ ਨੇ ਕੁਝ ਵਰਕਸ਼ਾਪਸ਼ ਵੀ ਕੀਤੀਆਂ। ਖਾਲੀ ਸਮੇਂ ਵਿਚ ਮੈਂ ਅਤੇ ਉਹ ਤਜ਼ਰਬੇ ਕਰਦੇ ਸਨ। ਮੈਨੂੰ ਪੁੱਛਦੇ ਸੀ ਕਿ ਕੀ ਕੋਈ ਖਾਸ ਸਟਾਈਲ ਠੀਕ ਹੋਵੇਗਾ ਅਤੇ ਅਸੀਂ ਮਜ਼ਾਕ ਵਿਚ ਇਸ ਨੂੰ ਮਨੋਰੰਜਨ ਦੇ ਲਈ ‘ਲੇਜ਼ੀ ਲਾਈਨ’ ਕਿਹਾ। ਉਦਾਹਰਨ ਲਈ, ਕੋਲੇ ਦੀ ਖਾਣ ਦੇ ਸੀਨ ਵਿਚ, ਉਹ ਚਾਹੁੰਦੇ ਸੀ ਕਿ ਕੁਝ ਐਗ੍ਰੈਸਿਵ ਪਲਾਂ ਦੌਰਾਨ ਲੇਜ਼ੀ ਬਾਡੀ ਲੈਂਗਵੇਜ ਵਿਚ ਨਜ਼ਰ ਆਵਾਂ। ਕਦੇ-ਕਦੇ ਕਿਸੇ ਸੀਕਵੈਂਸ ਲਈ ਬਦਲਾਅ ਦੀ ਸਲਾਹ ਦਿੰਦਾ ਸੀ। ਨਿਰਦੇਸ਼ਕ ਦੇ ਇਨਪੁਟ, ਉਨ੍ਹਾਂ ਦੇ ਤਜ਼ਰਬੇ ਅਤੇ ਕਿਰਦਾਰ ਦੀ ਮੰਗ ਨੇ ਬਾਡੀ ਅਤੇ ਪ੍ਰਦਰਸ਼ਨ ਵਿਚ ਯੋਗਦਾਨ ਪਾਇਆ।’’ ਉਨ੍ਹਾਂ ਕਿਹਾ ਕਿ ਮੈਂ ਅਤੇ ਉਹ ਦੋਵੇਂ ਹੀ ਐਕਸ਼ਨ ਦਾ ਆਨੰਦ ਲੈਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਐਕਸ਼ਨ ਸੀਨ ਵਧੀਆ ਬਣੇ ਹਨ।
ਪ੍ਰਭਾਸ ਨੇ ਕਿਹਾ ਕਿ ਮੈਨੂੰ ਉਨ੍ਹਾਂ ਨਾਲ ਕੰਮ ਕਰ ਕੇ ਬਹੁਤ ਮਜ਼ਾ ਆਇਆ। ਮੈਨੂੰ ਉਮੀਦ ਹੈ ਕਿ ਮੈਂ ਭਵਿੱਖ ਵਿਚ ਉਨ੍ਹਾਂ ਨਾਲ ਦੁਬਾਰਾ ਕੰਮ ਕਰ ਸਕਾਂਗਾ।’’ ਉਨ੍ਹਾਂ ਕਿਹਾ ਕਿ ਉਹ ਸਲਾਰ ਨੂੰ ਅਜਿਹੀ ਸੱਭਿਆਚਾਰਕ ਘਟਨਾ ਬਣਾਉਣ ਲਈ ਆਪਣੇ ਪ੍ਰਸ਼ੰਸਕਾਂ ਦੇ ਧੰਨਵਾਦੀ ਹਨ। ਉਹ ਫਿਲਮ ਨੂੰ ਮਿਲੇ ਹੁੰਗਾਰੇ ਤੋਂ ਉਹ ਕਾਫੀ ਖੁਸ਼ ਹਨ। ਇਹ ਮੌਕਾ ਦੇਣ ਲਈ ਪ੍ਰਸ਼ਾਂਤ ਨੀਲ ਅਤੇ ਹੋਮਬਲੇ ਫਿਲਮਜ਼ ਨੂੰ ਧੰਨਵਾਦ। ਉਨ੍ਹਾਂ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਦੇ ਬਹੁਤ ਧੰਨਵਾਦੀ ਹਨ, ਜਿਨ੍ਹਾਂ ਨੇ ਇਹ ਸੰਭਵ ਬਣਾਇਆ, ਉਨ੍ਹਾਂ ਤੋਂ ਬਿਨਾਂ ਇਹ ਨਹੀਂ ਹੋ ਸਕਦਾ ਸੀ।
ਇਹ ਵੀ ਖ਼ਬਰ ਪੜ੍ਹੋ - ਗੋਲਡੀ ਬਰਾੜ ਨੂੰ ਅੱਤਵਾਦੀ ਘੋਸ਼ਿਤ ਕਰਨ ਮਗਰੋਂ ਮੂਸੇਵਾਲਾ ਦੇ ਪਿਤਾ ਨੇ ਕਿਹਾ- ਕੇਂਦਰ ਸਰਕਾਰ ਦਾ ਵਧੀਆ...
‘ਪ੍ਰਸ਼ਾਂਤ ਨਾ ਸਿਰਫ਼ ਟੀਮ ਦੇ ਸੁਝਾਵਾਂ ਨੂੰ ਸਵੀਕਾਰ ਕਰਦੇ ਹਨ ਬਲਕਿ ਕ੍ਰੈਡਿਟ ਵੀ ਉਨ੍ਹਾਂ ਨੂੰ ਹੀ ਦਿੰਦੇ ਹਨ’
ਪ੍ਰਭਾਸ ਦਾ ਕਹਿਣਾ ਹੈ ਕਿ ਜਦੋਂ ਪ੍ਰਸ਼ਾਂਤ ਨੇ ਉਨ੍ਹਾਂ ਨਾਲ ਫਿਲਮ ਕਰਨ ਵਿਚ ਦਿਲਚਸਪੀ ਦਿਖਾਈ ਤਾਂ ਉਹ ਖੁਸ਼ ਹੋ ਗਏ। ਸਾਰੇ ਦੋਸਤ, ਚਚੇਰੇ ਭੈਣ-ਭਰਾ ਅਤੇ ਪਰਿਵਾਰ ਵਾਲੇ ਉਨ੍ਹਾਂ ਦੇ ਨਾਲ ਕੰਮ ਕਰਨ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਨੀਲ ਨੂੰ ਸਭ ਤੋਂ ਪਿਆਰੇ, ਡੂੰਘੇ ਅਤੇ ਮਹਾਨ ਕਮਰਸ਼ੀਅਲ ਨਿਰਦੇਸ਼ਕ ਮੰਨਿਆ ਜਾਂਦਾ ਹੈ, ਖਾਸ ਕਰਕੇ ਕੇ. ਜੀ. ਐੱਫ.-1 ਤੋਂ ਬਾਅਦ। ਅਸੀਂ ਪਹਿਲਾਂ ਇਕ ਵਾਰ ਗੈਰ-ਰਸਮੀ ਤੌਰ ’ਤੇ ਮਿਲੇ ਸੀ। ਉਸ ਤੋਂ ਬਾਅਦ ਹੋਮਬਲੇ ਫਿਲਮਜ਼ ਦਾ ਫੋਨ ਆਇਆ। ਜਦੋਂ ਉਹ ਪ੍ਰਸ਼ਾਂਤ ਨੀਲ ਨੂੰ ਮਿਲੇ ਤਾਂ ਤੁਰੰਤ ਹੀ ਉਹ ਪਸੰਦ ਆ ਗਏ। ਉਹ ਬਹੁਤ ਖੂਬਸੂਰਤ ਇਨਸਾਨ ਹਨ।
ਮਿਸਾਲ ਵਜੋਂ ਜੇਕਰ ਕੋਈ ਸਹਾਇਕ ਕੈਮਰਾਮੈਨ ਜਾਂ ਸੈੱਟ ’ਤੇ ਕੋਈ ਵਿਅਕਤੀ ਕੁਝ ਸੁਝਾਅ ਦਿੰਦਾ ਹੈ, ਤਾਂ ਉਹ ਪੂਰੀ ਟੀਮ ਦੇ ਸਾਹਮਣੇ ਉਸ ਆਈਡੀਆ ਦਾ ਕ੍ਰੈਡਿਟ ਉਸ ਵਿਅਕਤੀ ਨੂੰ ਦਿੰਦੇ ਹਨ, ਜੋ ਉਨ੍ਹਾਂ ਦੀ ਇਕ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਕਈ ਨਿਰਦੇਸ਼ਕਾਂ ਨੂੰ ਜਾਣਦੇ ਹਨ, ਜੋ ਸੁਝਾਅ ਸਵੀਕਾਰ ਕਰਦੇ ਹਨ ਪਰ ਪ੍ਰਸ਼ਾਂਤ ਨਾ ਸਿਰਫ਼ ਉਨ੍ਹਾਂ ਨੂੰ ਸਵੀਕਾਰ ਕਰਦੇ ਹਨ, ਸਗੋਂ ਕ੍ਰੈਡਿਟ ਵੀ ਉਸੇ ਨੂੰ ਦਿੰਦੇ ਹਨ। ਉਹ ਉਸ ਵਿਅਕਤੀ ਦਾ ਧੰਨਵਾਦ ਕਰਦੇ ਹਨ, ਜਿਸ ਨੇ ਸਮੁੱਚੀ ਟੀਮ ਨੂੰ ਇਹ ਵਿਚਾਰ ਸੁਝਾਇਆ ਸੀ। ਸੱਚਮੁੱਚ ਦਿਆਲੂ ਅਤੇ ਵਿਚਾਰਵਾਨ ਵਿਅਕਤੀ ਹਨ, ਉਹ ਨਾ ਸਿਰਫ਼ ਦਿਆਲੂ ਹਨ, ਸਗੋਂ ਬਹੁਤ ਮਿਹਨਤੀ ਵੀ ਹਨ। ਸੈੱਟ ’ਤੇ ਹਰ ਕੋਈ ਪ੍ਰਸ਼ਾਂਤ ਨੂੰ ਮਿਲਣਾ ਚਾਹੁੰਦਾ ਹੈ, ਭਾਵੇਂ ਸ਼ੂਟਿੰਗ ਹੋਵੇ ਜਾਂ ਨਾ, ਸੈੱਟ ’ਤੇ ਅਤੇ ਬਾਹਰ ਦੋਵੇਂ ਜਗ੍ਹਾ ਇਹ ਮਜ਼ੇਦਾਰ ਹੈ। ਸ਼ਾਟ-ਮੇਕਿੰਗ, ਐਡੀਟਿੰਗ ਅਤੇ ਸਕ੍ਰੀਨਪਲੇਅ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਅਸਾਧਾਰਣ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਿਵਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਦੀਪਿਕਾ-ਰਣਵੀਰ, ਬੱਚਿਆਂ ਨੂੰ ਲੈ ਕੇ ਆਖੀ ਇਹ ਗੱਲ
NEXT STORY