ਨਵੀਂ ਦਿੱਲੀ : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬੁੱਧਵਾਰ ਨੂੰ ਨਵੇਂ ਸਾਲ ਦੇ ਮੌਕੇ ’ਤੇ ਨਵੀਂ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੋਦੀ ਨੇ ਸਾਧਾਰਨ ਸ਼ੁਰੂਆਤ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਲਈ ਦੋਸਾਂਝ ਦੀ ਚੰਗੀ ਸ਼ਲਾਘਾ ਕੀਤੀ। ਮੋਦੀ ਨੇ ਇੰਸਟਾਗ੍ਰਾਮ ’ਤੇ ਦੋਵਾਂ ਦੀ ਗੱਲਬਾਤ ਦਾ ਇਕ ਛੋਟਾ ਕਲਿੱਪ ਸਾਂਝਾ ਕਰਦੇ ਹੋਏ ਕਿਹਾ ‘ਇਕ ਬਹੁਤ ਹੀ ਯਾਦਗਾਰ ਗੱਲਬਾਤ।’ ਉਨ੍ਹਾਂ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ, ‘ਦਿਲਜੀਤ ਨਾਲ ਇਕ ਸ਼ਾਨਦਾਰ ਗੱਲਬਾਤ। ਉਹ ਅਸਲ ’ਚ ਬਹੁਪੱਖੀ ਯੋਗਤਾ ਦੇ ਧਨੀ ਹਨ। ਅਸੀਂ ਸੰਗੀਤ, ਸੱਭਿਆਚਾਰ ਤੇ ਕਈ ਚੀਜ਼ਾਂ ’ਤੇ ਗੱਲਬਾਤ ਕੀਤੀ।’
ਇਹ ਖ਼ਬਰ ਵੀ ਪੜ੍ਹੋ - ਗਾਇਕ ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ
ਦੋਵਾਂ ਵਿਚਾਲੇ ਹੋਈ ਗੱਲਬਾਤ ਨੂੰ ਦੁਸਾਂਝ ਨੇ ਵੀ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਇਸ ਮੁਲਾਕਾਤ ’ਚ ਮੋਦੀ ਦੋਸਾਂਝਾਵਾਲੇ ਨੂੰ ਕਹਿੰਦੇ ਹਨ, ‘ਭਾਰਤ ਦੇ ਪਿੰਡ ਦਾ ਇਕ ਮੁੰਡਾ, ਜਦ ਦੁਨੀਆ ’ਚ ਨਾਂ ਰੋਸ਼ਨ ਕਰਦਾ ਹੈ ਤਾਂ ਬਹੁਤ ਚੰਗਾ ਲੱਗਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲਜੀਤ ਰੱਖਿਆ ਤੇ ਤੁਸੀਂ ਲੋਕਾਂ ਦਾ ਦਿਲ ਜਿੱਤਦੇ ਹੀ ਜਾ ਰਹੇ ਹੋ।’ ਦਿਲਜੀਤ ਕਹਿੰਦੇ ਹਨ, ‘ਅਸੀਂ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ ਹੈ... ਪਰ ਜਦ ਮੈਂ ਭਾਰਤ ਘੁੰਮਿਆ ਤਾਂ ਮੈਨੂੰ ਪਤਾ ਲੱਗਾ ਕਿ ਸਾਡੇ ਦੇਸ਼ ਨੂੰ ਮਹਾਨ ਕਿਉਂ ਕਹਿੰਦੇ ਹਨ। ਭਾਰਤ ’ਚ ਸਭ ਤੋਂ ਵੱਡਾ ਜਾਦੂ ਯੋਗ ਹੈ।’ ਇਸ ’ਤੇ ਮੋਦੀ ਨੇ ਕਿਹਾ ਕਿ ਯੋਗ ਦਾ ਜਿਸ ਨੇ ਤਜਰਬਾ ਕੀਤਾ ਹੈ ਉਹੀ ਇਸ ਦੀ ਤਾਕਤ ਜਾਣਦਾ ਹੈ। ਦਿਲਜੀਤ ਪ੍ਰਧਾਨ ਮੰਤਰੀ ਮੋਦੀ ਦੇ ਮਾਂ ਦੇ ਪ੍ਰੇਮ ਤੇ ਗੰਗਾ ਦੇ ਪ੍ਰਤੀ ਉਨ੍ਹਾਂ ਦੀ ਆਸਥਾ ਨੂੰ ਲੈ ਕੇ ਕਹਿੰਦੇ ਹਨ ਕਿ ਤੁਸੀਂ ਜੋ ਸ਼ਬਦ ਉਨ੍ਹਾਂ ਪ੍ਰਤੀ ਕਹੇ ਉਸ ’ਚ ਸਾਫ਼ ਝਲਕਦਾ ਸੀ ਕਿ ਉਹ ਤੁਹਾਡੇ ਦਿਲ ਤੋਂ ਨਿਕਲੇ ਹਨ। ਇਸ ਤੋਂ ਬਾਅਦ ਦਿਲਜੀਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਆਪਣੀ ਸ਼ਰਧਾ ਨੂੰ ਗੀਤ ਰਾਹੀਂ ਜ਼ਾਹਰ ਕੀਤਾ। ਖ਼ਾਸ ਗੱਲ ਇਹ ਹੈ ਕਿ ਜਦ ਦਿਲਜੀਤ ਗੀਤ ਗੁਣਗੁਣਾ ਰਹੇ ਸਨ ਤਾਂ ਪ੍ਰਧਾਨ ਮੰਤਰੀ ਮੋਦੀ ਮੇਜ਼ ’ਤੇ ਉਂਗਲੀਆਂ ਨਾਲ ਉਨ੍ਹਾਂ ਨੂੰ ਤਾਲ ਦਿੰਦੇ ਨਜ਼ਰ ਆਏ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਪਹੁੰਚੇ ਮਨਜਿੰਦਰ ਸਿਰਸਾ ਦੇ ਘਰ, ਪਰਿਵਾਰ ਨੇ ਕੀਤਾ ਸ਼ਾਹੀ ਸਵਾਗਤ ਤੇ ਲਾਇਆ ਹੱਸ ਕੇ ਗਲੇ
ਦਿਲਜੀਤ ਨੇ ਸੁਣਾਇਆ ਧਾਰਮਿਕ ਗੀਤ
ਓ ਕੈਂਦੇ... ਕਿੱਥੇ ਹੈ ਤੇਰਾ ਰੱਬ, ਦਿਸਦਾ ਹੀ ਨਹੀਂ, ਮੈਂ ਕਿਹਾ ਅੱਖਾਂ ਬੰਦ ਕਰ, ਧਿਆਨ ਕਰ, ਮਹਿਸੂਸ ਕਰ, ਗੁਰੂ ਨਾਨਕ ਤਾਂ ਅੰਗ-ਸੰਗ ਹੈ, ਤੂੰ ਹੀ ਬੱਸ ਗ਼ੈਰ ਹਾਜ਼ਰ ਹੈ, ਗੁਰੂ ਨਾਨਕ... ਗੁਰੂ ਨਾਨਕ... ਗੁਰੂ ਨਾਨਕ.... ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਕਰੀਬੀ ਦਾ ਹੋਇਆ ਦਿਹਾਂਤ
NEXT STORY