ਮੁੰਬਈ- ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਮਜ਼ਬੂਤ ਪਛਾਣ ਬਣਾਉਣ ਵਾਲੀ ਪ੍ਰਿਅੰਕਾ ਚੋਪੜਾ ਅਕਸਰ ਸੁਰਖੀਆਂ ’ਚ ਰਹਿੰਦੀ ਹੈ। ਕਰੋੜਾਂ ਪ੍ਰਸ਼ੰਸਕਾਂ ਲਈ ਰੋਲ ਮਾਡਲ ਬਣ ਚੁੱਕੀ ਪ੍ਰਿਅੰਕਾ ਨੂੰ ਅਕਸਰ ਵੱਡੇ ਈਵੈਂਟਸ ’ਚ ਵੀ ਦੇਖਿਆ ਜਾਂਦਾ ਹੈ, ਜਿੱਥੇ ਉਹ ਆਪਣੇ ਬਿਆਨ ਨਾਲ ਸੁਰਖੀਆਂ ਬਟੋਰਦੀ ਨਜ਼ਰ ਆਉਂਦੀ ਹੈ। ਇਸ ਦੌਰਾਨ ਹਾਲ ਹੀ ’ਚ ਪ੍ਰਿਅੰਕਾ ਚੋਪੜਾ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨ ਲਈ ਨਿਊਯਾਰਕ ਪਹੁੰਚੀ, ਜਿੱਥੇ ਉਨ੍ਹਾਂ ਨੇ ਵਿਸ਼ਵ ਦੇ ਹਾਲਾਤ ’ਤੇ ਚਿੰਤਾ ਪ੍ਰਗਟਾਈ।
ਇਸ ਦੌਰਾਨ ਉਨ੍ਹਾਂ ਨੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨਾਲ ਵੀ ਕੁਝ ਸਮਾਂ ਬਿਤਾਇਆ, ਜਿਸ ਦੀਆਂ ਤਸਵੀਰਾਂ ਵੀ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪ੍ਰਿਅੰਕਾ ਚੋਪੜਾ ਸਾਲ 2016 ’ਚ ਗਲੋਬਲ ਯੂਨੀਸੇਫ਼ ਦੀ ਗੁੱਡਵਿਲ ਅੰਬੈਸਡਰ ਬਣੀ ਸੀ। ਉਹ ਲੰਬੇ ਸਮੇਂ ਤੋਂ ਇਸ ਸੰਸਥਾ ਨਾਲ ਜੁੜੀ ਹੋਈ ਹੈ।
ਇਹ ਵੀ ਪੜ੍ਹੋ : ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਵਰਿੰਦਾਵਨ ਪਹੁੰਚੀ ਕੰਗਨਾ ਰਣੌਤ, ਪਰਿਵਾਰ ਨਾਲ ਮੰਦਰ ’ਚ ਕੀਤੀ ਪੂਜਾ (ਤਸਵੀਰਾਂ)
ਅਦਾਕਾਰਾ ਨੇ ਕਾਨਫ਼ਰੰਸ ਨਾਲ ਜੁੜੀਆਂ ਕਈ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ਦੇ ਨਾਲ ਅਦਾਕਾਰਾ ਨੇ ਕੈਪਸ਼ਨ ਵੀ ਦਿੱਤੀ ਹੈ। ਅਦਾਕਾਰਾ ਨੇ ਲਿਖਿਆ ਹੈ ਕਿ ‘ਮੈਂ ਤੁਹਾਨੂੰ ਸਾਡੀ ਕਿਸਮਤ ਨੂੰ ਆਕਾਰ ਦੇਣ ਲਈ ਚੁਣੌਤੀ ਦਿੰਦੀ ਹਾਂ। ਸਭ ਤੋਂ ਵੱਧ ਮੈਂ ਤੁਹਾਨੂੰ ਚੰਗਾ ਕਰਨ ਦੀ ਚੁਣੌਤੀ ਦਿੰਦੀ ਹਾਂ, ਤਾਂ ਜੋ ਸੰਸਾਰ ਮਹਾਨ ਹੋ ਸਕੇ।’
ਪ੍ਰਿਅੰਕਾ ਨੇ ਅੱਗੇ ਕਿਹਾ ਕਿ ‘ਮੈਂ ਭਾਰਤ ’ਚ ਵੱਡੀ ਹੋਈ ਹਾਂ, ਜਿੱਥੇ ਸਿੱਖਿਆ ਤੱਕ ਪਹੁੰਚ ਬਹੁਤ ਸਾਰੀਆਂ ਕੁੜੀਆਂ ਲਈ ਇਕ ਚੁਣੌਤੀ ਹੈ, ਜਿਵੇਂ ਕਿ ਦੁਨੀਆ ਦੇ ਕਈ ਹੋਰ ਹਿੱਸਿਆਂ ’ਚ, ਜਿੱਥੇ ਬੱਚੇ ਸਿੱਖਣਾ ਚਾਹੁੰਦੇ ਹਨ, ਪਰ ਅਜਿਹਾ ਕਰਨਾ ਚੁਣੌਤੀਆਂ ਹਨ। ਮੇਰਾ ਮੰਨਣਾ ਹੈ ਕਿ ਸਿੱਖਿਆ ਸਮਾਨਤਾ, ਸਮਾਜਿਕ ਨਿਆਂ, ਸਮਾਜਿਕ ਤਬਦੀਲੀ ਅਤੇ ਲੋਕਤੰਤਰ ਦਾ ਆਧਾਰ ਹੈ।’
ਇਹ ਵੀ ਪੜ੍ਹੋ : ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਦਲੇਰ ਮਹਿੰਦੀ ਭਰਾ ਮੀਕਾ ਸਿੰਘ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
ਮਲਾਲਾ ਯੂਸਫਜ਼ਈ ਅਤੇ ਅਮਾਂਡਾ ਗੋਰਮਨ ਦੇ ਨਾਲ ਪ੍ਰਿਅੰਕਾ ਨੇ ਸਟੋਰੀ ’ਚ ਇਕ ਤਸਵੀਰ ਕਰਦੇ ਹੋਏ ਕਿ ‘ਇਨ੍ਹਾਂ ਦੋ ਸ਼ਾਨਦਾਰ ਔਰਤਾਂ ਦੇ ਨਾਲ ਮੰਚ ਸਾਂਝਾ ਕਰਨ ’ਤੇ ਬਹੁਤ ਮਾਣ ਹੈ।’
ਪ੍ਰਿਅੰਕਾ ਚੋਪੜਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਵੈੱਬ ਸੀਰੀਜ਼ ਸੀਟਾਡੇਲ ’ਚ ਨਜ਼ਰ ਆਵੇਗੀ। ਜੋ ਕਿ ਰੂਸੋ ਬ੍ਰਦਰਜ਼ ਵੱਲੋਂ ਨਿਰਮਿਤ ਹੈ। ਇਸ ਦੇ ਨਾਲ ਅਦਾਕਾਰਾ ਹਾਲੀਵੁੱਡ ਫ਼ਿਲਮ ‘ਇਟਸ ਆਲ ਕਮਿੰਗ ਬੈਕ ਟੂ ਮੀ’ ’ਚ ਨਜ਼ਰ ਆਵੇਗੀ। ਬਾਲੀਵੁੱਡ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਫ਼ਰਹਾਨ ਅਖ਼ਤਰ ਦੀ ਫ਼ਿਲਮ ‘ਜੀ ਲੇ ਜ਼ਾਰਾ’ ’ਚ ਕੈਟਰੀਨਾ ਕੈਫ਼ ਅਤੇ ਆਲੀਆ ਭੱਟ ਨਾਲ ਨਜ਼ਰ ਆਵੇਗੀ।
ਕਪਿਲ ਸ਼ਰਮਾ ਦੀ ਫ਼ਿਲਮ 'ਜ਼ਵਿਗਾਟੋ' ਦਾ ਟਰੇਲਰ ਰਿਲੀਜ਼, ਦੇਖੋ ਕਾਮੇਡੀ ਕਿੰਗ ਦਾ ਨਵਾਂ ਅੰਦਾਜ਼ (ਵੀਡੀਓ)
NEXT STORY