ਐਂਟਰਟੇਨਮੈਂਟ ਡੈਸਕ : ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਲੈ ਕੇ ਹਾਲ ਹੀ 'ਚ ਖ਼ਬਰਾਂ ਆ ਰਹੀਆਂ ਹਨ ਕਿ ਦੇਸੀ ਗਰਲ ਤੇ ਨਿੱਕ ਜੋਨਸ ਨੇ ਆਪਣਾ 166 ਕਰੋੜ ਦਾ ਬੰਗਲਾ ਛੱਡ ਦਿੱਤਾ ਹੈ ਅਤੇ ਕਿਸੇ ਦੂਜੀ ਜਗ੍ਹਾ 'ਤੇ ਰਹਿਣ ਲੱਗ ਪਏ ਹਨ। ਦੱਸਿਆ ਗਿਆ ਸੀ ਕਿ ਇਨ੍ਹਾਂ ਦੇ ਘਰ 'ਚ ਸਲ੍ਹਾਬ ਆ ਗਈ ਹੈ ਅਤੇ ਕੰਧਾਂ 'ਤੇ ਕਾਈ ਜੰਮ ਗਈ ਹੈ, ਜਿਸ ਨੂੰ ਲੈ ਕੇ ਇਨ੍ਹਾਂ ਨੇ ਪ੍ਰੋਪਰਟੀ ਡੀਲਰ ਖ਼ਿਲਾਫ਼ ਸ਼ਿਕਾਇਤ ਵੀ ਕੀਤੀ ਸੀ।

ਹੁਣ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਸਲ 'ਚ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਆਪਣਾ ਘਰ ਅਗਸਤ 2023 'ਚ ਛੱਡਿਆ ਸੀ ਕਿਉਂਕਿ ਉਹ ਦੋਵੇਂ ਪਿਛਲੇ 1 ਸਾਲ ਤੋਂ ਆਪਣੇ 166 ਕਰੋੜ ਦੇ ਘਰ ਦੀ ਕਿਸ਼ਤ ਨਹੀਂ ਭਰ ਪਾਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਬੰਗਲੇ ਦੀ ਕਿਸ਼ਤ 1 ਲੱਖ ਡਾਲਰ ਯਾਨੀਕਿ 83 ਲੱਖ ਰੁਪਏ ਹੈ, ਜੋ ਉਹ ਭਰ ਨਹੀਂ ਪਾ ਰਹੇ ਸਨ। ਇਸ ਤੋਂ ਬਾਅਦ ਬੈਂਕ ਨੇ ਜਦੋਂ ਉਨ੍ਹਾਂ ਦੇ ਘਰ ਨੂੰ ਜ਼ਬਤ ਕਰਨ ਦਾ ਫੈਸਲਾ ਕੀਤਾ ਤਾਂ ਪ੍ਰਿਯੰਕਾ ਤੇ ਨਿਕ ਨੇ ਬੈਂਕ ਨਾਲ ਡੀਲ ਕੀਤੀ ਕਿ ਉਹ ਘਰ ਨੂੰ ਕਿਰਾਏ 'ਤੇ ਚੜ੍ਹਾਉਣਗੇ ਅਤੇ ਜੋ ਵੀ ਕਿਰਾਏ ਦਾ ਪੈਸਾ ਆਵੇਗਾ, ਉਹ ਸਿੱਧਾ ਬੈਂਕ ਨੂੰ ਟਰਾਂਸਫਰ ਹੋਵੇਗਾ।

ਇਨ੍ਹਾਂ ਖ਼ਬਰਾਂ ਤੋਂ ਬਾਅਦ ਹਰ ਕੋਈ ਇਹੀ ਗੱਲ ਕਰ ਰਿਹਾ ਹੈ ਕਿ ਕੀ ਪ੍ਰਿਯੰਕਾ ਤੇ ਨਿਕ 1 ਲੱਖ ਡਾਲਰ ਦੀ ਕਿਸ਼ਤ ਵੀ ਅਦਾ ਨਹੀਂ ਕਰ ਸਕੇ? ਜੇ ਇਹ ਹਾਲਾਤ ਹਨ ਤਾਂ ਇਸ ਦਾ ਇਹ ਮਤਲਬ ਹੈ ਕਿ ਉਹ ਦੋਵੇਂ ਕੰਗਾਲ ਯਾਨੀਕਿ ਦੀਵਾਲੀਆ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਦੋਵੇਂ ਜਿਸ ਤਰ੍ਹਾਂ ਆਪਣਾ ਸਟੇਟਸ ਸ਼ੋਅ ਕਰਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਸ਼ਾਹੀ ਜ਼ਿੰਦਗੀ ਮਹਿਜ਼ ਦਿਖਾਵਾ ਹੈ।

ਅੰਬਾਨੀ ਪਰਿਵਾਰ 'ਚ ਵਿਆਹਾਂ ਦੀਆਂ ਤਿਆਰੀਆਂ ਸ਼ੁਰੂ, ਪ੍ਰੀ-ਵੈਡਿੰਗ ਫੰਕਸ਼ਨ 'ਚ ਆਲੀਆ-ਰਣਬੀਰ ਦਾ ਵੱਜੇਗਾ ਡੰਕਾ
NEXT STORY