ਮੁੰਬਈ- ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੀਆਂ ਫ਼ਿਲਮਾਂ ’ਚ ਆਪਣਾ ਦਮ ਦਿਖਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਹਮੇਸ਼ਾ ਹੀ ਸੁਰਖੀਆਂ ’ਚ ਬਣੀ ਰਹਿੰਦੀ ਹੈ। ਪ੍ਰਿਯੰਕਾ ਇਨ੍ਹਾਂ ਦਿਨਾਂ ’ਚ ਭਾਰਤ ਨਹੀਂ ਸਗੋਂ ਨਿਊਯਾਰਕ ’ਚ ਹੈ। ਪ੍ਰਿਯੰਕਾ ਨੂੰ ਇਸ ਮਹਾਮਾਰੀ ਦੇ ਸਮੇਂ ਭਾਰਤ ਦੀ ਚਿੰਤਾ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਲੋਕਾਂ ਨੂੰ ਕੋਰੋਨਾ ਮਹਾਮਾਰੀ ’ਚ ਇਸ ਮੁਸ਼ਕਿਲ ਘੜੀ ’ਚ ਭਾਰਤ ਨੂੰ ਬਚਾਉਣ ਲਈ ਮਦਦ ਮੰਗੀ ਸੀ। ਪ੍ਰਿਯੰਕਾ ਨੇ ਇਕ ਵੀਡੀਓ ਸ਼ੇਅਰ ਕਰ ਕੇ ਲੋਕਾਂ ਨੂੰ ਡੋਨੇਸ਼ਨ ਕਰਨ ਦੀ ਗੱਲ ਕਹੀ ਸੀ। ਉੱਥੇ ਹੀ ਹੁਣ ਉਹ ਆਪਣੀ ਇਕ ਤਸਵੀਰ ਨੂੰ ਲੈ ਕੇ ਟਰੋਲ ਹੋ ਰਹੀ ਹੈ। ਸੋਸ਼ਲ ਮੀਡੀਆ ’ਤੇ ਯੂਜ਼ਰਜ਼ ਟਰੋਲ ਕਰਦੇ ਹੋਏ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਇੱਥੇ ਭਾਰਤ ਮਰ ਰਿਹਾ ਹੈ ਤੇ ਤੁਸੀਂ ਤਸਵੀਰਾਂ ਸ਼ੇਅਰ ਕਰ ਰਹੇ ਹੋ।
ਹਾਲਾਂਕਿ ਇਸ ਦੌਰਾਨ ਪ੍ਰਿਯੰਕਾ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ, ਜਿਸ ’ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ ਪਰ ਉਨ੍ਹਾਂ ਦੀ ਤਸਵੀਰ ਸਾਹਮਣੇ ਆਉਂਦੇ ਹੀ ਉਹ ਟਰੋਲ ਹੋ ਗਈ ਹੈ। ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਨੂੰ ਟਰੋਲ ਕਰਦੇ ਹੋਏ ਕਿਹਾ ਕਿ ਭਾਰਤ ਮਰ ਰਿਹਾ ਹੈ ਤੇ ਤੁਸੀਂ ਤਸਵੀਰ ਸ਼ੇਅਰ ਕਰ ਰਹੇ ਹੋ'।
ਦਰਅਸਲ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ। ਹਾਲਾਂਕਿ ਉਹ ਇਸ ਤਸਵੀਰ 'ਚ ਬੋਲਡ ਲੱਗ ਰਹੀ ਹੈ। ਪ੍ਰਿਯੰਕਾ ਦੀ ਇਕ ਤਸਵੀਰ ਇਕ ਬ੍ਰਾਂਡ ਪ੍ਰੋਮੋਸ਼ਨ ਦੀ ਹੈ। ਤਸਵੀਰ 'ਚ ਪ੍ਰਿਯੰਕਾ ਦੀ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਖੁੱਲ੍ਹੇ ਵਾਲ਼ਾਂ ਦੇ ਨਾਲ ਰੈੱਡ ਲਿਪਸਟਿਕ ਲਗਾਈ ਹੋਈ ਹੈ।
ਦਿੱਲੀ 'ਚ ਹੁਮਾ ਕੁਰੈਸ਼ੀ ਬਣਾ ਰਹੀ ਕੋਰੋਨਾ ਪੀੜਤਾਂ ਲਈ 100 ਬੈੱਡਾਂ ਦਾ ਹਸਪਤਾਲ, ਇਸ ਨਿਰਦੇਸ਼ਕ ਦਾ ਵੀ ਮਿਲਿਆ ਸਾਥ
NEXT STORY