ਮੁੰਬਈ- ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ 'ਚ ਆਪਣੀ ਦਮਦਾਰ ਐਕਟਿੰਗ 'ਚ ਆਪਣਾ ਜਲਵਾ ਦਿਖਾ ਚੁੱਕੀ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਫਿਲਮ 'ਸਿਟਾਡੇਲ' ਦੀ ਸ਼ੂਟਿੰਗ ਕਰ ਰਹੀ ਹੈ। ਸੋਸ਼ਲ ਮੀਡੀਆ 'ਚ ਉਹ ਹਮੇਸ਼ਾ ਸ਼ੂਟਿੰਗ ਨਾਲ ਜੁੜੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਪ੍ਰਿਯੰਕਾ ਹਾਲ ਹੀ 'ਚ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ ਹੈ। ਦੇਸੀ ਗਰਲ ਨੇ ਇੰਸਟਾਗ੍ਰਾਮ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਪ੍ਰਿਯੰਕਾ ਨੇ ਜੋ ਪੋਸਟ ਸਾਂਝੀ ਕੀਤੀ ਹੈ ਉਸ ਤਸਵੀਰਾਂ 'ਚ ਉਸ ਦੇ ਚਿਹਰੇ ਸਿਰ ਤੋਂ ਖੂਨ ਨਿਕਲਦਾ ਦਿਖਾਈ ਦੇ ਰਿਹਾ ਹੈ। ਇਸ 'ਚ ਉਸ ਦੇ ਚਿਹਰੇ 'ਤੇ ਮਿੱਟੀ ਲੱਗੀ ਹੋਈ ਹੈ। ਪਹਿਲੀ ਤਸਵੀਰ ਦੇ ਨਾਲ ਉਸ ਨੇ ਲਿਖਿਆ 'ਕੀ ਅਸਲੀ ਅਤੇ ਕੀ ਨਹੀਂ ਹੈ'। ਦੂਜੀ ਤਸਵੀਰ 'ਚ ਉਸ ਨੇ ਦੱਸਿਆ ਕਿ ਆਈਬਰੋ 'ਤੇ ਲੱਗੀ ਸੱਟ ਅਸਲੀ ਹੈ ਅਤੇ ਮੱਥੇ 'ਤੇ ਲੱਗੀ ਸੱਟ ਨਕਲੀ ਹੈ।

ਤਸਵੀਰਾਂ ਨੂੰ ਦੇਖਣ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਹੋ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਧਿਆਨ ਰੱਖਣ ਦੀ ਸਲਾਹ ਦੇ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਾਫੀ ਪਰੇਸ਼ਾਨ ਵੀ ਹੋ ਗਏ ਹਨ।

ਫਿਲਮ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਪ੍ਰਿਯੰਕਾ ਇਕ ਜਾਸੂਸ ਦੀ ਭੂਮਿਕਾ ਨਿਭਾ ਰਹੀ ਹੈ। ਇਸ ਫਿਲਮ 'ਚ ਉਹ ਰਿਚਰਡ ਮੈਡਨ ਅਤੇ ਪੇਡਰੋ ਲਿਏਡਰੋ ਦੇ ਨਾਲ ਨਜ਼ਰ ਆਵੇਗੀ।

ਆਉਣ ਵਾਲੇ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਨੂੰ ਜਲਦ ਹੀ ਟਾਮ ਕਰੂਜ ਦੀ 'ਮਿਸ਼ਨ ਇੰਪੋਸੀਬਲ 7' 'ਚ ਵੀ ਦੇਖਿਆ ਜਾ ਸਕਦਾ ਹੈ। ਪ੍ਰਿਯੰਕਾ ਕੈਟਰੀਨਾ ਕੈਫ ਅਤੇ ਆਲੀਆ ਭੱਟ ਦੇ ਨਾਲ ਬਾਲੀਵੁੱਡ ਫਿਲਮ 'ਜੀ ਲੇ ਜਰਾ' 'ਚ ਵੀ ਨਜ਼ਰ ਆਉਣ ਵਾਲੀ ਹੈ।
ਐਮੀ ਵਿਰਕ ਦੇ ਹੱਕ ’ਚ ਆਇਆ ਕਿਸਾਨ ਏਕਤਾ ਮੋਰਚਾ, ਕਿਹਾ- ‘ਬੰਦੇ ਨੂੰ ਇੰਨਾ ਵੀ ਨਾ ਝੁਕਾਓ ਕਿ ਉਹ ਟੁੱਟ ਹੀ ਜਾਵੇ’
NEXT STORY