ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋ ਅੰਤਰਰਾਸ਼ਟਰੀ ਸਟਾਰ ਬਣ ਗਈ ਹੈ ਅਤੇ ਦੇਸ਼ ਤੋਂ ਦੂਰ ਵਿਦੇਸ਼ 'ਚ ਹੈ ਪਰ ਉਸ ਦਾ ਦਿਲ ਅਜੇ ਵੀ ਆਪਣੇ ਦੇਸ਼ ਲਈ ਧੜਕਦਾ ਹੈ। ਜਦੋਂ ਵੀ ਭਾਰਤ ਕਿਸੇ ਮੁਸ਼ਕਲ ਸਮੇਂ 'ਚੋਂ ਲੰਘਦਾ ਹੈ, ਉਹ ਮਦਦ ਲਈ ਅੱਗੇ ਆਉਂਦੀ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਪ੍ਰਿਯੰਕਾ ਚੋਪੜਾ ਕੋਰੋਨਾ ਆਫ਼ਤ ਕਾਰਨ ਦੇਸ਼ ਦੀ ਵਿਗੜਦੀ ਹਾਲਤ ਨੂੰ ਨਹੀਂ ਦੇਖ ਸਕੀ ਅਤੇ ਉਸ ਨੇ ਦੇਸ਼ ਲਈ ਫੰਡ ਇਕੱਠਾ ਕੀਤਾ। ਇਸ ਦੇ ਨਾਲ ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੱਡੀ ਖ਼ੁਸ਼ ਖ਼ਬਰੀ ਸਾਂਝੀ ਕੀਤੀ, ਜਿਸ ਨੂੰ ਸੁਣਨ ਤੋਂ ਬਾਅਦ ਪੂਰਾ ਦੇਸ਼ ਉਸ ਦੀ ਪ੍ਰਸ਼ੰਸਾ ਕਰ ਰਿਹਾ ਹੈ।
ਪ੍ਰਿਯੰਕਾ ਚੋਪੜਾ ਨੇ ਕੋਰੋਨਾ ਕਾਲ 'ਚ ਕੀਤੀ ਦੇਸ਼ ਦੀ ਮਦਦ
ਦਰਅਸਲ, ਹਾਲ ਹੀ 'ਚ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸਟੋਰੀ ਪੋਸਟ ਕੀਤੀ ਹੈ। ਸਟੋਰੀ 'ਚ ਪ੍ਰਿਯੰਕਾ ਨੇ ਦੱਸਿਆ ਕਿ ਸਾਰੇ ਲੋਕਾਂ ਕਾਰਨ ਉਹ ਇਸ ਚੀਜ਼ 'ਚ ਸਫ਼ਲ ਰਹੀ ਹੈ। ਪ੍ਰਿਯੰਕਾ ਨੇ ਦੱਸਿਆ ਕਿ ਉਸ ਨੇ 500 ਆਕਸੀਜਨ ਸਿਲੰਡਰ ਖ਼ਰੀਦੇ ਹਨ, ਜਿਸ ਨਾਲ ਹਰ ਮਹੀਨੇ 2500 ਤੋਂ ਵੱਧ ਮਰੀਜ਼ਾਂ ਨੂੰ ਹਰ ਮਹੀਨੇ ਆਕਸੀਜਨ ਦਿੱਤੀ ਜਾਂਦੀ ਹੈ। ਇਸ ਮੁਹਿੰਮ ਦੇ ਜ਼ਰੀਏ ਅਸੀਂ 10 ਵੈਕਸੀਨੇਸ਼ਨ ਕੇਂਦਰ ਵੀ ਸ਼ੁਰੂ ਕੀਤੇ ਹਨ, ਜਿਸ ਨਾਲ 6000 ਤੋਂ ਵੱਧ ਲੋਕਾਂ ਨੂੰ ਟੀਕਾਕਰਨ ਕਰਵਾਉਣ 'ਚ ਸਹਾਇਤਾ ਕਰਨਗੇ।'
ਪ੍ਰਿਯੰਕਾ ਚੋਪੜਾ ਨੇ ਕੀਤਾ ਸਾਰਿਆਂ ਦਾ ਧੰਨਵਾਦ
ਪ੍ਰਿਯੰਕਾ ਨੇ ਇਸ ਸਟੋਰੀ ਦੇ ਜ਼ਰੀਏ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਉਸ ਦੀ ਮਦਦ ਕੀਤੀ। ਪ੍ਰਿਯੰਕਾ ਪੋਸਟ 'ਚ ਅੱਗੇ ਲਿਖਦੀ ਹੈ ਕਿ 'ਇਹ ਸਾਰਿਆਂ ਦੇ ਦਾਨ ਕਾਰਨ ਸੰਭਵ ਹੋਇਆ ਹੈ। ਉਸ ਹਰ ਸਖ਼ਸ਼ ਦਾ ਧੰਨਵਾਦ, ਜਿਸ ਨੇ ਲੋਕਾਂ ਦੀਆਂ ਜ਼ਿੰਦਗੀਆਂ ਲਈ ਇਹ ਦਾਨ ਕੀਤਾ। ਪ੍ਰਿਯੰਕਾ ਨੇ ਦੱਸਿਆ ਕਿ ਸਾਰੇ ਯੋਗਦਾਨ ਨਾਲ ਅਸੀਂ 22 ਕਰੋੜ ਰੁਪਏ ਜੁਟਾਉਣ ਦੇ ਯੋਗ ਹੋ ਗਏ ਹਾਂ।'
ਬਾਲੀਵੁੱਡ ਸਿਤਾਰੇ ਕਰ ਰਹੇ ਹਨ ਕੋਰੋਨਾ ਕਾਲ 'ਚ ਸਹਾਇਤਾ
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੇ ਨਾਲ ਸਲਮਾਨ ਖ਼ਾਨ, ਅਮਿਤਾਭ ਬੱਚਨ, ਸੋਨੂੰ ਸੂਦ, ਅਕਸ਼ੇ ਕੁਮਾਰ, ਰਵੀਨਾ ਟੰਡਨ ਅਤੇ ਸੁਸ਼ਮਿਤਾ ਸੇਨ ਵਰਗੀਆਂ ਵੱਡੀਆਂ ਹਸਤੀਆਂ ਵੀ ਕੋਰੋਨਾ ਆਫ਼ਚ 'ਚ ਦੇਸ਼ ਦੀ ਮਦਦ ਲਈ ਅੱਗੇ ਆਈਆਂ ਹਨ ਅਤੇ ਲੋਕਾਂ ਦੀ ਮਦਦ ਕਰ ਰਹੀਆਂ ਹਨ।
ਲੋਕਾਂ ਵਲੋਂ ਵਾਰ-ਵਾਰ ਵੇਖੀ ਜਾ ਰਹੀ ਹੈ ਗਾਇਕ ਨਿੰਜਾ ਦੀ ਨੰਨ੍ਹੀ ਬੱਚੀ ਨਾਲ ਇਹ ਵੀਡੀਓ
NEXT STORY