ਮੁੰਬਈ (ਬਿਊਰੋ)– ਪ੍ਰਿਅੰਕਾ ਚੋਪੜਾ ਜੋਨਸ ਦੀ ਸਪਾਈ ਥ੍ਰਿਲਰ ‘ਸਿਟਾਡੇਲ’ ਸਿਖਰ ’ਤੇ ਹੈ। ਦਰਸ਼ਕਾਂ ਲਈ ਹੁਣ ਇਕ ਨਵਾਂ ਅਪਡੇਟ ਆਇਆ ਕਿ ਇਸ ਨੇ 25 ਫ਼ੀਸਦੀ ਜ਼ਿਆਦਾ ਦਰਸ਼ਕਾਂ ਨੂੰ ਅਾਕ੍ਰਸ਼ਿਤ ਕਰਨ ਦਾ ਇਕ ਨਵਾਂ ਰਿਕਾਰਡ ਬਣਾਇਆ ਹੈ ਤੇ ਦੁਨੀਆ ਭਰ ’ਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਰਿਲੀਜ਼ ਸਮਾਰੋਹਾਂ ’ਚ ਇਸ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਗਲੋਬਲ ਆਈਕਨ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਉਹ ਦਰਸ਼ਕਾਂ ਦੀ ਧੰਨਵਾਦੀ ਹੈ, ਜਿਨ੍ਹਾਂ ਦੀ ਬਦੌਲਤ ‘ਸਿਟਾਡੇਲ’ ਨੰਬਰ 1 ’ਤੇ ਪਹੁੰਚ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, ਪੱਛਮੀ ਬੰਗਾਲ ਤੇ ਤਾਮਿਲਨਾਡੂ ’ਚ ‘ਦਿ ਕੇਰਲ ਸਟੋਰੀ’ ’ਤੇ ਰੋਕ ਕਿਉਂ?
ਪ੍ਰਿਅੰਕਾ ਚੋਪੜਾ ਜੋਨਸ ਨੇ ਆਪਣੇ 80 ਫ਼ੀਸਦੀ ਸਟੰਟ ਬਾਡੀ ਡਬਲ ਤੋਂ ਬਿਨਾਂ ਕੀਤੇ ਹਨ, ਅੰਤਿਮ ਐਕਸ਼ਨ ਸ਼ਾਟ ਨੂੰ ਪੂਰਾ ਕਰਦੇ ਉਨ੍ਹਾਂ ਦੇ ਪ੍ਰਵਟਿਆਂ ’ਤੇ ਅਸਲ ਨਿਸ਼ਾਨ ਮਿਲੇ।
ਗਲੋਬਲ ਆਈਕਨ ਨੇ ਸੀਰੀਜ਼ ਲਈ 6 ਵੱਖ-ਵੱਖ ਭਾਸ਼ਾਵਾਂ ’ਚ ਵੀ ਮੁਹਾਰਤ ਹਾਸਲ ਕੀਤੀ ਤੇ ਉਨ੍ਹਾਂ ਤੋਂ ਜੋ ਉਮੀਦ ਕੀਤੀ ਗਈ ਸੀ, ਉਸ ਤੋਂ ਵੱਧ ਕੇ ਕੰਮ ਕਰਕੇ ਦਿਖਾਇਆ। ਸੀਰੀਜ਼ ਦੇ ਨਿਰਮਾਤਾ ਰੂਸੋ ਬ੍ਰਦਰਜ਼ ਨੇ ਵੀ ਉਸ ਨੂੰ ਸਿਨੇਮਾ ਦੀ ਮਹਿਲਾ ਟੌਮ ਕਰੂਜ਼ ਦਾ ਰੁਤਬਾ ਦਿੱਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’ ਨੇ ਪਹਿਲੇ ਹਫ਼ਤੇ ਕਮਾਏ 20 ਕਰੋੜ ਰੁਪਏ
NEXT STORY