ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦੇਣ ਦੀ ਤਿਆਰੀ ਕਰ ਰਹੇ ਹਨ। ਰਿਤਿਕ ਰੌਸ਼ਨ ਦੀ ਇਸ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਅਪਡੇਟਸ ਆਏ ਹਨ। ਪ੍ਰਿਯੰਕਾ ਚੋਪੜਾ ਅਤੇ ਰਿਤਿਕ ਰੌਸ਼ਨ ਦੀ ਜੋੜੀ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲ ਸਕਦੀ ਹੈ।
ਰਿਪੋਰਟ ਮੁਤਾਬਕ 'ਕ੍ਰਿਸ਼ 4' 'ਚ ਫੀਮੇਲ ਲੀਡ ਦਾ ਰੋਲ ਪਲੇਅ ਕਰਨ ਲਈ ਪ੍ਰਿਯੰਕਾ ਚੋਪੜਾ ਨੇ ਕਾਨਟ੍ਰੈਕਟ ਵੀ ਸਾਈਨ ਕਰ ਦਿੱਤਾ ਹੈ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 'ਪ੍ਰਿਯੰਕਾ ਚੋਪੜਾ ਇਸ ਫਰੈਂਚਾਇਜ਼ੀ ਨੂੰ ਅੱਗੇ ਵਧਾਉਣ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਪ੍ਰਭਾਵਿਤ ਹੈ।' ਇਸ ਤੋਂ ਇਲਾਵਾ ਉਹ ਰਿਤਿਕ ਰੋਸ਼ਨ ਨੂੰ ਫਿਲਮ ਦਾ ਨਿਰਦੇਸ਼ਨ ਕਰਦੇ ਦੇਖ ਕੇ ਬਹੁਤ ਖੁਸ਼ ਹੈ।
ਫਿਲਮ ਦੀ ਸ਼ੂਟਿੰਗ ਕਦੋਂ ਹੋਵੇਗੀ ਸ਼ੁਰੂ
ਦੱਸ ਦੇਈਏ ਕਿ 'ਕ੍ਰਿਸ਼ 4' ਦੀ ਸ਼ੂਟਿੰਗ ਕਥਿਤ ਤੌਰ 'ਤੇ ਅਗਲੇ ਸਾਲ 2026 'ਚ ਸ਼ੁਰੂ ਹੋ ਸਕਦੀ ਹੈ।
ਰਿਤਿਕ ਰੋਸ਼ਨ ਇਸ ਫਿਲਮ ਵਿੱਚ ਅਦਾਕਾਰ ਅਤੇ ਨਿਰਦੇਸ਼ਕ ਦੋਵੇਂ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਦੀ ਫਰੈਂਚਾਇਜ਼ੀ ਵਿੱਚ ਵਾਪਸੀ ਪ੍ਰਸ਼ੰਸਕਾਂ ਲਈ ਕਿਸੇ ਵੱਡੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੋਵੇਗੀ। ਹਾਲਾਂਕਿ ਇਨ੍ਹਾਂ ਰਿਪੋਰਟਾਂ 'ਤੇ ਨਿਰਮਾਤਾਵਾਂ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਸੰਨੀ ਦਿਓਲ ਦੀ ਫਿਲਮ ‘ਜਾਟ’ ਦੇ ਪ੍ਰੀਮੀਅਰ ’ਤੇ ਪੁੱਜੀਆਂ ਬਾਲੀਵੁੱਡ ਹਸਤੀਆਂ, ਧਰਮਿੰਦਰ ਨੇ ਪਾਇਆ ਭੰਗੜਾ
NEXT STORY