ਮੁੰਬਈ- ਪ੍ਰਿਅੰਕਾ ਚੋਪੜਾ ਸੋਮਵਾਰ ਨੂੰ ਆਪਣੇ ਹੋਮਟਾਊਨ ਲਖਨਊ ਪਹੁੰਚੀ। ਇੱਥੇ ਉਸ ਯੂਨੀਸੈਫ਼ ਦੇ ਦਫ਼ਤਰ ਦਾ ਦੌਰਾ ਕੀਤਾ। ਪ੍ਰਿਅੰਕਾ ਚੋਪੜਾ ਨੇ ਕੰਪੋਜ਼ਿਟ ਸਕੂਲ ਔਰੰਗਾਬਾਦ ਅਤੇ ਇੱਕ ਆਂਗਣਵਾੜੀ ਕੇਂਦਰ ਦਾ ਵੀ ਦੌਰਾ ਕੀਤਾ ਜਿੱਥੇ ਉਸਨੇ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਦੌਰੇ ਦੌਰਾਨ ਪ੍ਰਿਅੰਕਾ ਨੂੰ ਯੂਨੀਸੈਫ਼ ਅਤੇ ਸਹਿਯੋਗੀਆਂ ਨਾਲ ਉੱਤਰ ਪ੍ਰਦੇਸ਼ ’ਚ ਲੜਕੀਆਂ ਦੇ ਵਿਰੁੱਧ ਹਿੰਸਾ ਅਤੇ ਵਿਤਕਰੇ ਨੂੰ ਖ਼ਤਮ ਕਰਨ ਲਈ ਕੀਤੇ ਗਏ ਕੰਮ ਨੂੰ ਦੇਖਿਆ।
ਇਹ ਵੀ ਪੜ੍ਹੋ- ਪ੍ਰਿਅੰਕਾ ਚੋਪੜਾ ਮੁੰਬਈ ਤੋਂ ਦਿੱਲੀ ਲਈ ਹੋਈ ਰਵਾਨਾ, ਮੁੰਬਈ ਛੱਡਦਿਆਂ ਹੋਈ ਇਮੋਸ਼ਨਲ (ਵੀਡੀਓ)
ਇਸ ਸਭ ਦੇ ਵਿਚਕਾਰ ਲਖਨਊ ’ਚ ਪ੍ਰਿਅੰਕਾ ਦਾ ਜ਼ਬਰਦਸਤ ਵਿਰੋਧ ਹੋਇਆ। ਇੰਨਾ ਹੀ ਨਹੀਂ ਉਨ੍ਹਾਂ ਦੇ ਨਾਂ ’ਤੇ ਪੋਸਟਰ ਵੀ ਲਗਾਏ ਗਏ। ਪ੍ਰਿਅੰਕਾ ਦੇ ਲਖਨਊ ਦੌਰੇ ਲਈ ‘ਯੂ ਆਰ ਨਾਟ ਵੈਲਕਮ ਸਿਟੀ ਆਫ਼ ਨਵਾਬ’ ਦੇ ਪੋਸਟਰ ਪੂਰੇ ਸ਼ਹਿਰ ’ਚ ਲਗਾਏ ਗਏ ਸਨ।
ਦਰਅਸਲ, ਜਦੋਂ ਪ੍ਰਿਅੰਕਾ ਚੋਪੜਾ ਲਖਨਊ ਦੇ 1090 ਚੌਰਾਹੇ 'ਤੇ ਸੀ ਤਾਂ ਇਕ ਨੌਜਵਾਨ, 1090 ਮਹਿਲਾ ਪਾਵਰ ਲਾਈਨ ਦੀ ਕੰਧ 'ਤੇ ਚੜ੍ਹ ਕੇ ਅਦਾਕਾਰਾ ਨੂੰ ਮਿਲਣ ਆਇਆ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਦੌਰਾਨ ਪ੍ਰਿਅੰਕਾ ਦੇ ਲਖਨਊ ਦੌਰੇ ਲਈ ‘ਯੂ ਆਰ ਨਾਟ ਵੈਲਕਮ ਸਿਟੀ ਆਫ਼ ਨਵਾਬ’ ਦੇ ਪੋਸਟਰ ਪੂਰੇ ਸ਼ਹਿਰ ’ਚ ਲਗਾਏ ਗਏ ਸਨ।
ਗੋਮਤੀਨਗਰ 'ਚ ਪ੍ਰਿਅੰਕਾ ਦੇ ਬਾਈਕਾਟ ਦੇ ਪੋਸਟਰ ਲਗਾਏ ਗਏ ਹਨ। ਇਹ ਪੋਸਟਕ ਕਿਸ ਦੇ ਕਹਿਣ ਦੇ ਲਗਾਏ ਗਏ ਹਨ ਗੋਮਤੀਨਗਰ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਸਾਫ਼ ਹੈ ਕਿ ਕੁਝ ਲੋਕ ਪ੍ਰਿਅੰਕਾ ਦੇ ਲਖਨਊ ਆਉਣ ਤੋਂ ਖੁਸ਼ ਨਹੀਂ ਹਨ।
ਇਹ ਵੀ ਪੜ੍ਹੋ- ਤੇਜਸਵੀ ਨੇ ਆਫ਼ ਸ਼ੌਲਡਰ ਡਰੈੱਸ ’ਚ ਲਗਾਇਆ ਹੌਟਨੈੱਸ ਦਾ ਤੜਕਾ, ਤਸਵੀਰਾਂ ’ਚ ਦਿੱਤੇ ਖੂਬਸੂਰਤ ਪੋਜ਼
ਅਦਾਕਾਰਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਜਲਦ ਹੀ ਆਲੀਆ ਭੱਟ ਅਤੇ ਕੈਟਰੀਨਾ ਕੈਫ਼ ਦੇ ਨਾਲ ਫ਼ਿਲਮ 'ਜ਼ੀ ਲੇ ਜ਼ਾਰਾ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਕੋਲ ਕਈ ਹਾਲੀਵੁੱਡ ਪ੍ਰੋਜੈਕਟ ਹਨ।
ਅਦਾਕਾਰਾ ਆਲੀਆ ਭੱਟ ਤੇ ਰਣਬੀਰ ਦੀਆਂ ਨੰਨ੍ਹੇ ਬੱਚੇ ਨਾਲ ਤਸਵੀਰਾਂ ਵਾਇਰਲ
NEXT STORY