ਐਂਟਰਟੇਨਮੈਂਟ ਡੈਸਕ : ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਦਰਅਸਲ, ਉਨ੍ਹਾਂ ਦੀ ਫ਼ਿਲਮ 'ਪੰਜਾਬ 95' ਦਾ ਟੀਜ਼ਰ ਯੂਟਿਊਬ ਤੋਂ ਉੱਡਾ ਦਿੱਤਾ ਗਿਆ ਹੈ। ਦਿਲਜੀਤ ਦੀ ਇਹ ਫ਼ਿਲਮ 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਹੁ-ਚਰਚਿਤ ਫ਼ਿਲਮ 'ਪੰਜਾਬ 95' ਦੀ ਰਿਲੀਜ਼ਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਦਿਲਜੀਤ ਨੇ ਲਿਖਿਆ- ਪੂਰੀ ਫ਼ਿਲਮ, ਕੋਈ ਕੱਟ ਨਹੀਂ। ਹਾਲਾਂਕਿ, ਇਹ ਫ਼ਿਲਮ ਭਾਰਤ 'ਚ ਰਿਲੀਜ਼ ਨਹੀਂ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ! ਦਿਲਜੀਤ ਦੋਸਾਂਝ ਨੂੰ ਭਾਰਤ 'ਚ ਵੱਡਾ ਝਟਕਾ
ਦੱਸ ਦਈਏ ਕਿ ਸੈਂਸਰ ਬੋਰਡ ਨੇ ਫ਼ਿਲਮ 'ਚ 120 ਕੱਟ ਲਗਾਉਣ ਲਈ ਕਿਹਾ ਸੀ ਪਰ ਫ਼ਿਲਮ ਨਿਰਮਾਤਾ, ਨਿਰਦੇਸ਼ਕ ਤੇ ਖਾਲੜਾ ਦੇ ਪਰਿਵਾਰਕ ਮੈਂਬਰ ਇਸ ਲਈ ਤਿਆਰ ਨਹੀਂ ਸਨ, ਜਿਸ ਕਾਰਨ ਭਾਰਤ 'ਚ ਫ਼ਿਲਮ ਦੀ ਰਿਲੀਜ਼ਿੰਗ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਫ਼ਿਲਮ ਨੂੰ ਰਿਲੀਜ਼ ਹੋਣ ਲਈ ਲਗਭਗ 1 ਸਾਲ ਇੰਤਜ਼ਾਰ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ 'ਚ ਨਹੀਂ ਲੱਗੀ 'ਐਮਰਜੈਂਸੀ'
ਦੱਸਣਯੋਗ ਹੈ ਕਿ ਇਹ ਫ਼ਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਪੰਜਾਬ ਪੁਲਸ ਵੱਲੋਂ 25,000 ਗੈਰ-ਕਾਨੂੰਨੀ ਕਤਲਾਂ, ਗੁੰਮਸ਼ੁਦਗੀ ਅਤੇ ਗੁਪਤ ਸਸਕਾਰ ਦਾ ਪਰਦਾਫਾਸ਼ ਕੀਤਾ ਸੀ। ਫ਼ਿਲਮ ਕਥਿਤ ਤੌਰ 'ਤੇ ਉਸੇ ਪੁਲਸ ਫੋਰਸ ਦੁਆਰਾ ਉਸ ਦੇ ਅਗਵਾ, ਤਸ਼ੱਦਦ ਅਤੇ ਕਤਲ ਤੋਂ ਪਹਿਲਾਂ ਇਨਸਾਫ਼ ਲਈ ਉਸ ਦੀ ਲੜਾਈ ਨੂੰ ਦਰਸਾਏਗੀ। ਹਨੀ ਤ੍ਰੇਹਨ ਦੁਆਰਾ ਨਿਰਦੇਸ਼ਤ ਅਤੇ ਰੋਨੀ ਸਕ੍ਰੂਵਾਲਾ ਦੁਆਰਾ ਨਿਰਮਿਤ, ਇਹ ਫ਼ਿਲਮ 7 ਫ਼ਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਫ 'ਤੇ ਹੋਏ ਹਮਲੇ ਨੂੰ ਲੈ ਭੱਖੀ ਸਿਆਸਤ, ਆਨੰਦ ਦੂਬੇ ਨੇ ਕਿਹਾ- ਦੇਸ਼ 'ਚ
NEXT STORY