ਐਂਟਰਟੇਨਮੈਂਟ ਡੈਸਕ : ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਕਥਿਤ ਪ੍ਰੇਮਿਕਾ ਰੀਨਾ ਰਾਏ ਉਨ੍ਹਾਂ ਅਭਿਨੇਤਰੀਆਂ 'ਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਰੀਨਾ ਰਾਏ ਅਕਸਰ ਹੀ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ 'ਚ ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਵੀ ਆਪਣਾ ਖੂਬ ਪਿਆਰ ਲੁੱਟਾ ਰਹੇ ਹਨ।

ਦਰਅਸਲ, ਇਨ੍ਹਾਂ ਤਸਵੀਰਾਂ 'ਚ ਰੀਨਾ ਰਾਏ ਬਲੈਕ ਡਰੈੱਸ 'ਚ ਕਾਤਿਲ ਅੰਦਾਜ਼ 'ਚ ਵਿਖਾਈ ਦੇ ਰਹੀ ਹੈ। ਉਸ ਦੀਆਂ ਅਦਾਵਾਂ ਹਰ ਕਿਸੇ ਦਾ ਧਿਆਨ ਖਿੱਚ ਰਹੀਆਂ ਹਨ। ਰੀਨਾ ਰਾਏ ਨੇ ਤਸਵੀਰਾਂਂ ਸ਼ੇਅਰ ਕਰ ਲਿਖਿਆ, ''The lights were poppin...।''

ਇਨ੍ਹਾਂ ਤਸਵੀਰਾਂ 'ਚ ਰੀਨਾ ਰਾਏ ਦੇ ਚਿਹਰੇ 'ਤੇ ਵੱਖਰੀ ਚਮਕ ਦਿਖਾਈ ਦੇ ਰਹੀ ਸੀ। ਇਸ ਤੋਂ ਇਲਾਵਾ ਰੀਨਾ ਰਾਏ ਦੀਪ ਸਿੱਧੂ ਦੀਆਂ ਤਸਵੀਰਾਂ ਨਾਲ ਆਪਣੀ ਪੁਰਾਣੀਆਂ ਯਾਦਾਂ ਨੂੰ ਹਮੇਸ਼ਾ ਤਾਜ਼ਾ ਕਰਦੀ ਰਹਿੰਦੀ ਹੈ।

ਦੱਸਣਯੋਗ ਹੈ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਇੱਕ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਸੀ। ਉਸ ਸਮੇਂ ਉਸ ਦੀ ਪ੍ਰੇਮਿਕਾ ਰੀਨਾ ਰਾਏ ਵੀ ਉਸ ਨਾਲ ਸੀ। ਹਾਲਾਂਕਿ ਇਸ ਭਿਆਨਕ ਹਾਸਦੇ 'ਚ ਬਾਲ-ਬਾਲ ਅਦਾਕਾਰਾ ਦੀ ਜਾਨ ਬਚੀ।



ਸੰਨੀ ਦਿਓਲ ਤੇ ਅਜੇ ਦੇਵਗਨ ਦੀ ਸ਼ੂਟਿੰਗ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਹਾਦਸਾ
NEXT STORY