ਚੰਡੀਗੜ੍ਹ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੇ ਕਮਾਲ ਦੇ ਐਕਸ਼ਨ ਹੀਰੋ ਦੇਵ ਖਰੌੜ ਅੱਜ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਪੰਜਾਬੀ ਫ਼ਿਲਮ ਉਦਯੋਗ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਅੱਜ ਦੇਵ ਖਰੌੜ ਦਾ ਜਨਮਦਿਨ ਹੈ। ਦੇਵ ਖਰੌੜ ਇੱਕ ਅਜਿਹੇ ਕਲਾਕਾਰ ਨੇ ਜਿੰਨਾਂ ਨੇ ਅੱਜ ਤੱਕ ਸੰਜੀਦਾ ਰੋਲ ਹੀ ਨਿਭਾਏ ਹਨ। ਦਰਸ਼ਕ ਉਨ੍ਹਾਂ ਦੀ ਅਦਾਕਾਰੀ ਨੂੰ ਖ਼ੂਬ ਪਸੰਦ ਕਰਦੇ ਹਨ, ਜਿਸ ਦਾ ਪਤਾ ਚੱਲਦਾ ਹੈ ਜਦੋਂ ਉਨ੍ਹਾਂ ਦੀ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਹਰ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ਪਰ ਇਸ ਮੁਕਾਮ 'ਤੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ ਹੈ।
ਦੇਵ ਖਰੌੜ ਨੂੰ ਤੁਸੀਂ ਅਕਸਰ ਫ਼ਿਲਮਾਂ 'ਚ ਵਿਲੇਨ ਦੀ ਕੁੱਟਮਾਰ ਕਰਦੇ ਵੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦੇਵ ਖਰੌੜ ਦੀ ਇੱਕ ਅਜਿਹੀ ਕਮਜੋਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕਾਰਨ ਉਹ ਬੇਹੱਦ ਡਰੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਤਰੇਲੀਆਂ ਆਉਣੀਆਂ ਸ਼ੂਰ ਹੋ ਜਾਂਦੀਆਂ ਹਨ।
ਤਾਂ ਇਸ ਦਾ ਨਾਂ ਸੁਣਦੇ ਹੀ ਆਉਂਦੀਆਂ ਨੇ ਤਰੇਲੀਆਂ
ਜੀ ਹਾਂ ਉਨ੍ਹਾਂ ਦੀ ਜ਼ਿੰਦਗੀ 'ਚ ਇੱਕ ਅਜਿਹੀ ਸ਼ੈਅ ਹੈ, ਜਿਸ ਦਾ ਨਾਂ ਸੁਣਦਿਆਂ ਹੀ ਉਹ ਪ੍ਰੇਸ਼ਾਨ ਹੋ ਜਾਂਦੇ ਹਨ। ਉਨ੍ਹਾਂ ਦੇ ਖੌਫ਼ ਦਾ ਕਾਰਨ 'ਜਹਾਜ਼' ਹੈ, ਜਿਸ 'ਚ ਸਫ਼ਰ ਕਰਨ ਤੋਂ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਡਰ ਲੱਗਦਾ ਹੈ। ਅਕਸਰ ਜਦੋਂ ਜਹਾਜ਼ 'ਚ ਸਫ਼ਰ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਡਰ ਜਾਂਦੇ ਹਨ ਅਤੇ ਟਰੇਨ 'ਚ ਸਫ਼ਰ ਕਰਨ ਨੂੰ ਹੀ ਤਰਜੀਹ ਦਿੰਦੇ ਹਨ। ਇਸ ਦਾ ਖ਼ੁਲਾਸਾ ਉਨ੍ਹਾਂ ਨੇ ਖ਼ੁਦ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਸੀ।
ਬਚਪਨ ਤੋਂ ਹੀ ਸੀ ਅਦਾਕਾਰ ਬਣਨ ਦਾ ਸੁਫ਼ਨਾ
ਦੇਵ ਖਰੌੜ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ। ਅਦਾਕਾਰ ਬਣਨ ਦਾ ਸੁਫ਼ਨਾ ਉਨ੍ਹਾਂ ਨੇ ਬਚਪਨ ਤੋਂ ਹੀ ਸੁਜੋਇਆ ਸੀ। ਪਟਿਆਲਾ ਦੇ ਜੰਮਪਲ ਦੇਵ ਖਰੌੜ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 'ਚੋਂ ਬੀ. ਏ. ਕੀਤੀ।
ਛੱਡੀ ਪੰਜਾਬ ਪੁਲਸ ਦੀ ਨੌਕਰੀ
ਦੇਵ ਖਰੌੜ ਵਾਲੀਬਾਲ ਦੇ ਚੰਗੇ ਖਿਡਾਰੀ ਰਹੇ ਹਨ। ਉੱਚੇ ਲੰਬੇ ਕੱਦ ਅਤੇ ਖੇਡ 'ਚ ਵਧੀਆ ਹੋਣ ਕਰਕੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਸ ਭਰਤੀ ਹੋਣ ਲਈ ਜ਼ੋਰ ਪਾਇਆ ਅਤੇ ਪੁਲਸ ਟੈਸਟ ਦੇਣ ਤੋਂ ਬਾਅਦ ਉਹ ਪੰਜਾਬ ਪੁਲਸ 'ਚ ਭਰਤੀ ਹੋ ਗਏ ਪਰ ਉਨ੍ਹਾਂ ਦਾ ਮਨ ਤਾਂ ਐਕਟਿੰਗ 'ਚ ਹੀ ਸੀ, ਜਿਸ ਕਰਕੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਛੱਡ ਦਿੱਤਾ। ਇਸ ਕਰਕੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਤਾਹਨੇ ਦੇਣ ਲੱਗ ਗਏ ਕਿ ਇਸ ਮੁੰਡੇ ਦਾ ਕੁਝ ਨਹੀਂ ਹੋਣਾ ਪਰ ਦੇਵ ਖਰੌੜ ਆਪਣੀ ਅਦਾਕਾਰੀ ਦੇ ਖ਼ੇਤਰ 'ਚ ਲਗਾਤਾਰ ਮਿਹਨਤ ਕਰਦੇ ਰਹੇ।
'ਕਬੱਡੀ ਇੱਕ ਮੁਹੱਬਤ' ਨਾਲ ਹੋਈ ਫ਼ਿਲਮੀ ਸਫ਼ਰ ਦੀ ਸ਼ੁਰੂਆਤ
ਦੇਵ ਖਰੌੜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਕਬੱਡੀ ਇੱਕ ਮੁਹੱਬਤ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ 'ਸਾਡਾ ਹੱਕ', 'ਰੁਪਿੰਦਰ ਗਾਂਧੀ', 'ਰੁਪਿੰਦਰ ਗਾਂਧੀ 2', 'ਦੁੱਲਾ ਭੱਟੀ', 'ਬਲੈਕੀਆ', 'ਡੀ ਐੱਸ ਪੀ ਦੇਵ' ਵਰਗੀਆਂ ਸੁਪਰ ਹਿੱਟ ਫ਼ਿਲਮਾਂ ਸ਼ਾਮਲ ਹਨ।
ਇਨ੍ਹਾਂ ਦੇ ਬਲਬੂਤੇ ਫ਼ਿਲਮੀ ਪਰਦੇ ਦੇ ਬਣੇ ਐਕਸ਼ਨ ਹੀਰੋ
ਦੱਸਣਯੋਗ ਹੈ ਕਿ ਦੇਵ ਖਰੌੜ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ ਕਈ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ 'ਸਾਡਾ ਹੱਕ', 'ਰੁਪਿੰਦਰ ਗਾਂਧੀ', 'ਰੁਪਿੰਦਰ ਗਾਂਧੀ 2', 'ਦੁੱਲਾ ਭੱਟੀ', 'ਬਲੈਕੀਆ', 'ਡੀ ਐੱਸ ਪੀ ਦੇਵ' ਵਰਗੀਆਂ ਸੁਪਰ ਹਿੱਟ ਫ਼ਿਲਮਾਂ ਸ਼ਾਮਲ ਹਨ। ਉਨ੍ਹਾਂ ਦੀਆਂ ਸੁਪਰ ਹਿੱਟ ਫ਼ਿਲਮਾਂ 'ਬਲੈਕੀਆ' ਅਤੇ 'ਡੀ ਐੱਸ ਪੀ ਦੇਵ' ਵੱਖ-ਵੱਖ ਕੈਟਾਗਿਰੀਆਂ ਲਈ ਨੌਮੀਨੇਟ ਵੀ ਹੋਈਆਂ ਹਨ। ਦੇਵ ਖਰੌੜ ਖੁਦ ਵੀ 'ਬਲੈਕੀਆ' ਫ਼ਿਲਮ ਲਈ ਬੈਸਟ ਐਕਟਰ ਦੀ ਕੈਟਾਗਿਰੀ ਲਈ ਨੌਮੀਨੇਟ ਹੋਏ ਹਨ।
ਪ੍ਰਭ ਗਿੱਲ ਨੇ ਵਿੰਨ੍ਹਿਆ ਸਰਕਾਰ ’ਤੇ ਨਿਸ਼ਾਨਾ, ਕਿਹਾ- ‘ਸਟੈਚੂ ਬਣਾਉਣ ਲਈ ਪੈਸੇ ਨੇ ਪਰ ਸਿਹਤ ਸੇਵਾਵਾਂ ਲਈ ਨਹੀਂ’
NEXT STORY