ਮੁੰਬਈ (ਬਿਊਰੋ) : ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਨੂੰ ਵੇਖ ਲੋਕ ਇਕ-ਦੂਜੇ ਦੀ ਮਦਦ ਲਈ ਲਗਾਤਾਰ ਅੱਗੇ ਆ ਰਹੇ ਹਨ। ਸੋਨੂੰ ਸੂਦ ਦਾ ਨਾਂ ਫਿਲਮੀ ਸਿਤਾਰਿਆਂ ਦੇ ਸਿਖਰ ‘ਤੇ ਹੈ ਜਿਨ੍ਹਾਂ ਨੇ ਸਹਾਇਤਾ ਕੀਤੀ। ਹਾਲਾਂਕਿ, ਸੋਨੂੰ ਸੂਦ ਤੋਂ ਬਾਅਦ ਰਣਦੀਪ ਹੁੱਡਾ ਨੇ ਵੀ ਖ਼ਾਲਸਾ ਏਡ ਨਾਲ ਹੇਠ ਮਿਲਾ ਕੇ ਆਕਸੀਜਨ ਮੁਹਈਆ ਕਰਵਾਉਣ ਦੇ ਸੇਵਾ ਕਰਨ ਦਾ ਫੈਂਸਲਾ ਕੀਤਾ ਸੀ। ਜਿਸ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦੇਵ ਖਰੌੜ ਨੇ ਵੀ ਖ਼ਾਲਸਾ ਏਡ ਨਾਲ ਹੱਥ ਮਿਲਾ ਲਿਆ ਹੈ।
ਦੱਸ ਦਈਏ ਕਿ ਹਾਲ ਹੀ 'ਚ ਦੇਵ ਖਰੌੜ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਹੁਣ ਮਨੁੱਖਤਾ ਦੀ ਸੇਵਾ ਕਰਨ ਵਾਲੇ ਖ਼ਾਲਸਾ ਏਡ ਨਾਲ ਮਿਲ ਕੇ ਕੋਰੋਨਾ ਨਾਲ ਜੂਝ ਰਹੇ ਲੋਕਾਂ ਦੇ ਸੇਵਾ ਕਰਨਗੇ ਤੇ ਉਨ੍ਹਾਂ ਨੂੰ ਆਕਸੀਜਨ ਮੁਹੱਈਆ ਕਰਵਾਉਣ 'ਚ ਸਹਾਇਤਾ ਕਰਨਗੇ। ਵੀਡੀਓ ਰਾਹੀਂ ਦੇਵ ਖਰੌੜ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੇ ਲੋਕ ਸਾਹ ਲੈਣ ਲਈ ਲੜ ਰਹੇ ਹਨ, ਸਭ ਮਰ ਰਹੇ ਹਨ। ਆਓ ਅਸੀਂ ਆਪਣੇ ਯਤਨ ਕਰਕੇ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਤੇ ਜਿਹੜੇ ਵੀ ਲੋਕ ਡੋਨੇਸ਼ਨ ਦੇ ਸਕਦੇ ਹਨ ਕਿਰਪਾ ਕਰਕੇ ਉਹ ਡੋਨੇਸ਼ਨ ਕਰਨ ਤਾਂ ਕੀ ਲੋਕਾਂ ਦੀ ਜ਼ਿੰਦਗੀ ਬਚਾ ਸਕੀਏ। ਕੋਰੋਨਾ ਪੀੜਤਾਂ ਨੂੰ 'Oxygen Concentrators' ਮੁਹੱਈਆ ਕਰਵਾ ਸਕੀਏ।

ਦੱਸਣਯੋਗ ਹੈ ਕੀ ਦੇਵ ਖਰੌੜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ। ਉਨ੍ਹਾਂ ਨੇ ਹੁਣ ਤੱਕ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ। ਦੇਵ ਖਰੌੜ ਹਮੇਸ਼ਾ ਹੀ ਹਰ ਮੁੱਦੇ ਆਪਣੇ ਬੇਬਾਕ ਅੰਦਾਜ਼ ਨਾਲ ਆਪਣਾ ਪੱਖ ਰੱਖਦੇ ਹਨ। ਦੱਸ ਦਈਏ ਕਿ ਬੀਤੇ ਦਿਨ ਅਦਾਕਾਰ ਰਣਦੀਪ ਹੁੱਡਾ ਐੱਨ. ਜੀ. ਓ. ਖ਼ਾਲਸਾ ਏਡ ਨਾਲ ਹੱਥ ਮਿਲਾ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਏ ਸਨ। ਰਣਦੀਪ ਹੁੱਡਾ ਇਸ ਐੱਨ. ਜੀ. ਓ. ਨਾਲ ਮਿਲ ਕੇ ਲੋੜਵੰਦ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਨ ਜਾ ਰਹੇ ਹਨ। ਰਣਦੀਪ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਗਾਇਕ ਅਰਿਜੀਤ ਸਿੰਘ ਦੀ ਮਾਂ ਦੀ ਵਿਗੜੀ ਤਬੀਅਤ, ਕੋਲਕਾਤਾ ਦੇ ਹਸਪਤਾਲ ’ਚ ਦਾਖ਼ਲ
NEXT STORY