ਜਲੰਧਰ (ਬਿਊਰੋ) : ਪੰਜਾਬੀ ਫਿਲਮ 'ਫ਼ਰਲੋ', ਜੋ ਰਿਲੀਜ਼ ਲਈ ਤਿਆਰ ਹੈ ਅਤੇ ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। 'ਰਾਊਂਡ ਸਕੁਏਅਰ ਪ੍ਰੋਡੋਕਸ਼ਨ' ਅਤੇ ਗੁਰਪ੍ਰੀਤ ਘੁੱਗੀ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਗੁਰਲਵ ਸਿੰਘ ਰਟੌਲ ਅਤੇ ਪਰਵਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਵਿਕਰਮ ਗਰੋਵਰ ਦੁਆਰਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਿੱਥੇ ਕਈ ਵੱਡੀਆਂ ਪੰਜਾਬੀ ਫ਼ਿਲਮਾਂ ਦੇ ਕਾਰਜਕਾਰੀ ਨਿਰਮਾਤਾ ਦੀ ਕਮਾਂਡ ਸੰਭਾਲ ਚੁੱਕੇ ਹਨ, ਉੱਥੇ 'ਸਨ ਆਫ਼ ਮਨਜੀਤ ਸਿੰਘ' ਬਿਹਤਰੀਨ ਫ਼ਿਲਮ ਵੀ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ, ਜਿਨ੍ਹਾਂ ਦੀ ਫਿਲਮਕਾਰ ਦੇ ਰੂਪ 'ਚ ਬਣਾਈ ਜਾ ਰਹੀ ਉਕਤ ਦੂਜੀ ਫ਼ਿਲਮ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ
ਪੰਜਾਬ ਦੇ ਦੁਆਬਾ ਅਤੇ ਮੋਹਾਲੀ ਆਦਿ ਖੇਤਰਾਂ 'ਚ ਫਿਲਮਾਈ ਗਈ ਉਕਤ ਫ਼ਿਲਮ ਨਾਲ ਅਦਾਕਾਰ ਗੁਰਪ੍ਰੀਤ ਘੁੱਗੀ ਬਤੌਰ ਨਿਰਮਾਤਾ ਵੀ ਇੱਕ ਹੋਰ ਨਵੀਂ ਸਿਨੇਮਾ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਅਦਾਕਾਰ ਦੇ ਤੌਰ 'ਤੇ ਇਸ ਫ਼ਿਲਮ 'ਚ ਲੀਡ ਰੋਲ ਅਦਾ ਕਰਦੇ ਨਜ਼ਰੀ ਪੈਣਗੇ।
ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ਨਾਲ ਜੁੜੇ ਹੋਰਨਾਂ ਕਲਾਕਾਰਾਂ 'ਚ ਲਵ ਗਿੱਲ, ਗੁਰਿੰਦਰ ਮਕਣਾ, ਹਨੀ ਮੱਟੂ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰਾਂ 'ਚ ਹਨ। ਡਰਾਮਾ, ਐਕਸ਼ਨ ਅਤੇ ਭਾਵਨਾਤਮਕ ਵਿਸ਼ੇ ਸਾਰ ਅਤੇ ਦਿਲ ਟੁੰਬਵੀਂ ਕਹਾਣੀ ਅਧੀਨ ਬਣਾਈ ਗਈ ਉਕਤ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਨੀਤੂ ਇਕਬਾਲ ਸਿੰਘ ਹਨ, ਜਿਨ੍ਹਾਂ ਦੁਆਰਾ ਖੂਬਸੂਰਤ ਸਾਂਚੇ 'ਚ ਢਾਲੀ ਗਈ ਇਹ ਫ਼ਿਲਮ 10 ਜਨਵਰੀ 2025 ਨੂੰ ਸਿਨੇਮਾਘਰਾਂ 'ਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਵੱਡੇ ਪੱਧਰ 'ਤੇ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!
ਬਾਲੀਵੁੱਡ ਦੇ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਕਰੀਬੀ ਦੋਸਤ ਅਤੇ ਪਰਿਵਾਰਿਕ ਮੈਂਬਰ ਵਾਂਗ ਮੰਨੇ ਜਾਂਦੇ ਹਨ ਨਿਰਦੇਸ਼ਕ ਵਿਕਰਮ ਗਰੋਵਰ, ਜਿਨ੍ਹਾਂ ਵੱਲੋਂ ਨਿਰਦੇਸ਼ਕ ਦੇ ਰੂਪ ਵਿੱਚ ਬਣਾਈ ਗਈ 'ਸੰਨ ਆਫ ਮਨਜੀਤ ਸਿੰਘ' ਦਾ ਨਿਰਮਾਣ ਵੀ ਕਪਿਲ ਸ਼ਰਮਾ ਵੱਲੋਂ ਹੀ ਕੀਤਾ ਗਿਆ ਸੀ, ਜੋ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਕਾਫ਼ੀ ਸਰਾਹੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਾਰਤਿਕ ਨੂੰ ਗਲੇ ਲਾਉਂਦੇ ਸਟੇਜ 'ਤੇ ਲੜਖੜਾਈ ਹਿਨਾ ਖ਼ਾਨ, ਵੇਖ ਫੈਨਜ਼ ਨੂੰ ਹੋਈ ਚਿੰਤਾ
NEXT STORY