ਐਂਟਰਟੇਨਮੈਂਟ ਡੈਸਕ : ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਅਤੇ ਸਾਬਕਾ ਪੱਤਰਕਾਰ ਸਵਰਨ ਸਿੰਘ ਭੰਗੂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ PGI ਚੰਡੀਗੜ੍ਹ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਨੇ ਜਿਊਂਦੇ-ਜੀਅ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਮਰਨ ਉਪਰੰਤ ਦੇਹ ਦਾਨ ਕਰਨ ਦਾ ਪ੍ਰਣ ਲਿਆ ਸੀ। ਪਰਿਵਾਰ ਵੱਲੋਂ ਉਨ੍ਹਾਂ ਦੇ ਇਸ ਨੇਕ ਫੈਸਲੇ ਦਾ ਸਤਿਕਾਰ ਕਰਦੇ ਹੋਏ, ਅੰਤਿਮ ਦਰਸ਼ਨਾਂ ਤੋਂ ਬਾਅਦ 6 ਜੂਨ ਨੂੰ ਦੁਪਹਿਰ ਵੇਲੇ ਇੱਕ ਕਾਫ਼ਲੇ ਦੇ ਰੂਪ ਵਿੱਚ ਉਨ੍ਹਾਂ ਦੀ ਦੇਹ ਨੂੰ PGI ਚੰਡੀਗੜ੍ਹ ਵਿਖੇ ਸਪੁਰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: 500 ਰੁਪਏ ਲਈ ਜਗਰਾਤਿਆਂ 'ਚ ਗਾਉਣ ਵਾਲੀ ਕੁੜੀ ਬਣੀ ਬਾਲੀਵੁੱਡ ਕੁਈਨ ! ਮਿਊਜ਼ਿਕ ਇੰਡਸਟਰੀ 'ਤੇ ਕਰ ਰਹੀ 'ਰਾਜ'

ਦੱਸ ਦੇਈਏ ਕਿ ਸਮਾਜ ਸੇਵੀ ਅਤੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਦਾ 4 ਜੂਨ ਨੂੰ ਇਕ ਨਾਲੇ ਵਿੱਚ ਡਿੱਗਣ ਕਾਰਨ ਦਿਹਾਂਤ ਹੋ ਗਿਆ ਸੀ। ਜਾਣਕਾਰੀ ਅਨੁਸਾਰ, ਇਹ ਦੁਖਦਾਈ ਘਟਨਾ ਉਸ ਵੇਲੇ ਵਾਪਰੀ ਜਦੋਂ ਸਵਰਨ ਸਿੰਘ ਭੰਗੂ ਸਵੇਰ ਦੇ ਸਮੇਂ ਸਾਈਕਲ ਚਲਾ ਰਹੇ ਸਨ। ਸਾਈਕਲ ਚਲਾਉਂਦੇ ਸਮੇਂ ਉਹ ਅਚਾਨਕ ਇੱਕ ਨਾਲੇ ਵਿੱਚ ਡਿੱਗ ਗਏ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ। ਸਵਰਨ ਸਿੰਘ ਭੰਗੂ ਨੇ ਆਪਣੇ ਜਿਉਂਦੇ ਜੀਅ ਤਾਂ ਮਨੁੱਖਤਾ ਦੀ ਸੇਵਾ ਕੀਤੀ ਹੀ, ਪਰ ਮੌਤ ਤੋਂ ਬਾਅਦ ਵੀ ਉਹ ਲੋਕਾਂ ਲਈ ਪ੍ਰੇਰਨਾ ਬਣ ਗਏ ਹਨ।
ਇਹ ਵੀ ਪੜ੍ਹੋ: ਨੈਸ਼ਨਲ ਅਵਾਰਡ ਜੇਤੂ ਅਦਾਕਾਰ ਦੀ ਅਚਾਨਕ ਵਿਗੜ ਗਈ ਸਿਹਤ ! ਹਸਪਤਾਲ 'ਚ ਵੈਂਟੀਲੇਟਰ ਰਾਹੀਂ ਲੈ ਰਹੇ ਸਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
BSF ਦੇ ਸਨਮਾਨ 'ਚ ਪੇਸ਼ਕਾਰੀ ਦੇਣਗੇ ਸੰਗੀਤਕਾਰ ਏ.ਆਰ. ਰਹਿਮਾਨ
NEXT STORY