ਐਂਟਰਟੇਨਮੈਂਟ ਡੈਸਕ – ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇਸੇ ਮਹੀਨੇ ਵਿਆਹ ਦੇ ਬੰਧਨ ’ਚ ਬੱਝੀ ਹੈ। ਆਏ ਦਿਨ ਮੈਂਡੀ ਆਪਣੇ ਵਿਆਹ ਦੀਆਂ ਤਸਵੀਰਾਂ ਤੇ ਹੋਰਨਾਂ ਰਸਮਾਂ ਦੀਆਂ ਤਸਵੀਰਾਂ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਂਝੀਆਂ ਕਰਦੀ ਆ ਰਹੀ ਹੈ।

ਹਾਲ ਹੀ 'ਚ ਮੈਂਡੀ ਨੇ ਆਪਣੇ ਵਿਆਹ ਦੀਆਂ ਕਈ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਕੁਝ ਤਸਵੀਰਾਂ ਵਿਆਹ ਵਾਲੇ ਦਿਨ ਦੀਆਂ ਹਨ ਅਤੇ ਕੁਝ ਹਲਦੀ ਸੈਰੇਮਨੀ ਦੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਤੇ ਪ੍ਰਸ਼ੰਸਕ ਵੀ ਪਿਆਰ ਲੁੱਟਾ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਮੈਂਡੀ ਤੱਖਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ, 'ਮੰਡੇ ਮੈਜਿਕ....'।

ਮੈਂਡੀ ਤੱਖਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਉਹ ਯੂ ਕੇ ਮੂਲ ਦੀ ਰਹਿਣ ਵਾਲੀ ਹੈ ਪਰ ਉਸ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਮਲਿਆਨਾ ਪਿੰਡ ਹੈ।

ਮੈਂਡੀ ਪੜ੍ਹਾਈ ਤੋਂ ਬਾਅਦ ਅਦਾਕਾਰੀ ਦੇ ਖੇਤਰ ‘ਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੁੰਬਈ ਆ ਗਈ ਅਤੇ ਇੱਥੇ ਹੀ ਉਸ ਨੇ ਕਈ ਪ੍ਰੋਡਕਟਸ ਲਈ ਮਾਡਲਿੰਗ ਕੀਤੀ ਸੀ।

ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਾਲੀਵੁੱਡ ਇੰਡਸਟਰੀ ‘ਚ ਐਂਟਰੀ ਕੀਤੀ ਅਤੇ ਕਈ ਫ਼ਿਲਮਾਂ ‘ਚ ਕੰਮ ਕੀਤਾ ਪਰ ਚਰਚਾ ‘ਚ ਮੈਂਡੀ ਉਦੋਂ ਆਈ ਜਦੋਂ ਉਸ ਨੇ ਗਿੱਪੀ ਗਰੇਵਾਲ ਨਾਲ ਫ਼ਿਲਮ ‘ਮਿਰਜ਼ਾ’ ‘ਚ ਕੰਮ ਕੀਤਾ ਸੀ।

ਇਸ ਤੋਂ ਇਲਾਵਾ ਉਹ 'ਲੁਕਣਮੀਚੀ', 'ਸਾਕ', 'ਜ਼ਿੰਦਗੀ ਜ਼ਿੰਦਾਬਾਦ', 'ਵੱਡਾ ਘਰ' ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।


ਅਨੰਤ ਅੰਬਾਨੀ-ਰਾਧਿਕਾ ਦਾ ਪ੍ਰੀ-ਵੈਡਿੰਗ ਈਵੈਂਟ ਹੋਵੇਗਾ ਖ਼ਾਸ, ਥੀਮ ਮੁਤਾਬਕ ਰੱਖਿਆ ਡਰੈੱਸ ਕੋਰਡ, ਜਾਣੋ ਹੋਰ ਅਹਿਮ ਗੱਲ਼ਾ
NEXT STORY